ਪਾਕਿਸਤਾਨ ਦਾ ਵਧਿਆ ਸੰਕਟ, ਸਾਊਦੀ ਅਰਬ ਨੇ ਰੋਕੀ ਤੇਲ ਦੀ ਸਪਲਾਈ, ਇਹ ਹੈ ਕਾਰਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 3.2 ਅਰਬ ਡਾਲਰ ਦਾ ਬਕਾਇਆ ਅਦਾ ਕਰਨ ਵਿਚ ਅਸਫਲ ਰਿਹਾ

Imran Khan

ਪਾਕਿਸਤਾਨ ਨੂੰ ਮਈ ਤੋਂ ਸਾਊਦੀ ਅਰਬ ਤੋਂ ਤੇਲ ਨਹੀਂ ਮਿਲਿਆ ਹੈ ਕਿਉਂਕਿ ਉਹ 3.2 ਅਰਬ ਡਾਲਰ ਦੀ ਬਕਾਇਆ ਰਕਮ ਅਦਾ ਨਹੀਂ ਕਰ ਸਕਿਆ ਹੈ। ਪਾਕਿਸਤਾਨ ਨੇ ਸਾਲ 2018 ਵਿਚ ਸਾਊਦੀ ਅਰਬ ਤੋਂ 6.2 ਬਿਲੀਅਨ ਡਾਲਰ ਦਾ ਕਰਜ਼ਾ ਲਿਆ ਸੀ। ਲੋਨ ਪੈਕੇਜ ਤਹਿਤ ਪਾਕਿਸਤਾਨ ਨੂੰ 3.2 ਬਿਲੀਅਨ ਡਾਲਰ ਦਾ ਤੇਲ ਉਧਾਰ ਦੇਣ ਦੀ ਵਿਵਸਥਾ ਕੀਤੀ ਗਈ ਸੀ।

ਇਸ ਵਿਵਸਥਾ ਦੀ ਅੰਤਮ ਤਾਰੀਖ ਦੋ ਮਹੀਨੇ ਪਹਿਲਾਂ ਖ਼ਤਮ ਹੋ ਗਈ ਹੈ, ਜੋ ਅਜੇ ਤੱਕ ਨਵੀਨੀਕਰਣ ਨਹੀਂ ਕੀਤੀ ਗਈ ਹੈ। ਇਕ ਰਿਪੋਰਟ ਦੇ ਅਨੁਸਾਰ ਸਾਊਦੀ ਅਰਬ ਅਤੇ ਪਾਕਿਸਤਾਨ ਦਰਮਿਆਨ ਨਵੰਬਰ 2018 ਵਿਚ 6.2 ਬਿਲੀਅਨ ਡਾਲਰ ਦੇ ਕਰਜ਼ੇ ਲਈ ਇੱਕ ਸਮਝੌਤਾ ਹੋਇਆ ਸੀ।

ਰਿਪੋਰਟ ਦੇ ਅਨੁਸਾਰ, ਪੈਟਰੋਲੀਅਮ ਵਿਭਾਗ ਦੇ ਬੁਲਾਰੇ ਸਾਜਿਦ ਕਾਜੀ ਨੇ ਕਿਹਾ ਕਿ ਇਸ ਸਮਝੌਤੇ ਦੀ ਮਿਆਦ ਮਈ ਵਿਚ ਖਤਮ ਹੋ ਗਈ ਸੀ। ਵਿੱਤ ਵਿਭਾਗ ਇਸ ਸਹੂਲਤ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਸਾਊਦੀ ਅਰਬ ਨੂੰ ਇਸ ਸਬੰਧ ਵਿਚ ਬੇਨਤੀ ਕੀਤੀ ਗਈ ਹੈ ਅਤੇ ਇਸ ਦਾ ਜਵਾਬ ਉਡੀਕਿਆ ਜਾ ਰਿਹਾ ਹੈ।

ਪਾਕਿਸਤਾਨ ਨੇ ਇਸ ਸੰਕਟ ਦਾ ਸਾਹਮਣਾ ਅਜਿਹੇ ਸਮੇਂ ਕੀਤਾ ਹੈ ਜਦੋਂ ਉਹ ਚੁਣੌਤੀ ਭਰਪੂਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਵਿਸ਼ਵ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਪਿਛਲੇ ਪੰਜ ਮਹੀਨਿਆਂ ਤੋਂ ਤਕਨੀਕੀ ਤੌਰ 'ਤੇ ਆਪਣੀ ਵਿੱਤੀ ਸਹਾਇਤਾ ਰੋਕ ਦਿੱਤੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਕਰਜ਼ੇ ਦੀ ਵਾਪਸੀ ਅਤੇ ਤੇਲ ਦੇ ਨਿਪਟਾਰੇ ਦੀ ਮਿਆਦ ਖਤਮ ਹੋਣ ਨਾਲ ਪਾਕਿਸਤਾਨ ਦੇ ਕੇਂਦਰੀ ਬੈਂਕ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ। ਇਹ ਬੈਂਕ ਪੂਰੀ ਤਰ੍ਹਾਂ ਕਰਜ਼ੇ 'ਤੇ ਨਿਰਭਰ ਹੈ। ਪਾਕਿਸਤਾਨ ਦੇ ਬਜਟ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2020-21 ਵਿਚ ਸਰਕਾਰ ਨੂੰ ਘੱਟੋ ਘੱਟ 1 ਅਰਬ ਡਾਲਰ ਦਾ ਤੇਲ ਮਿਲਣ ਦੀ ਉਮੀਦ ਸੀ।

ਜੋ ਜੁਲਾਈ ਤੋਂ ਸ਼ੁਰੂ ਹੋਈ ਹੈ। ਪਾਕਿਸਤਾਨ ਨੇ ਸਾਊਦੀ ਅਰਬ ਤੋਂ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਹੀ ਇਕ ਅਰਬ ਡਾਲਰ ਦੀ ਕਿਸ਼ਤ ਵਾਪਸ ਕਰ ਦਿੱਤੀ ਹੈ। ਇਕ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਸਾਊਦੀ ਅਰਬ ਦੇ ਬਾਕੀ ਕਰਜ਼ੇ ਦੀ ਅਦਾਇਗੀ ਲਈ ਚੀਨ ਵੱਲ ਵੇਖ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।