ਭੋਜਨ-ਪਾਣੀ ਦੀ ਕਮੀ ਨਾਲ 2050 ਤੱਕ ਇਕ ਅਰਬ ਲੋਕ ਹੋਣਗੇ ਬੇਘਰ-ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

2050 ਤੱਕ ਦੁਨੀਆ ਦੀ ਇਕ ਅਰਬ ਅਬਾਦੀ ਬੇਘਰ ਹੋ ਜਾਵੇਗੀ।

One billion people will be homeless by 2050 due to lack of food and water

ਲੰਡਨ: ਅਬਾਦੀ ਵਧਣ ਨਾਲ ਪੈਦਾ ਹੋਈ ਪਾਣੀ ਅਤੇ ਭੋਜਨ ਦੀ ਸਮੱਸਿਆ ਨਾਲ ਵਾਤਾਵਰਣ ਨੂੰ ਜਿਸ ਪੱਧਰ ਦਾ ਨੁਕਸਾਨ ਪਹੁੰਚਿਆ ਹੈ, ਉਸ ਕਾਰਨ 2050 ਤੱਕ ਦੁਨੀਆ ਦੀ ਇਕ ਅਰਬ ਅਬਾਦੀ ਬੇਘਰ ਹੋ ਜਾਵੇਗੀ। ਇੰਸਟੀਚਿਊਟ ਆਫ ਇਕਾਨਮੀ ਐਂਡ ਪੀਸ ਸੰਸਥਾ ਨੇ ਗਲੋਬਲ ਵਾਤਾਵਰਣ ਦੇ ਖਤਰੇ ਦੇ ਅਧਾਰ ‘ਤੇ ਇਹ ਮੁਲਾਂਕਣ ਕੀਤਾ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2050 ਤੱਕ ਦੁਨੀਆਂ ਦੀ ਜਨਸੰਖਿਆ 10 ਅਰਬ ਪਹੁੰਚ ਜਾਵੇਗੀ। ਅਬਾਦੀ ਵਧਣ ਨਾਲ ਤੇਲ ਅਤੇ ਹੋਰ ਸਰੋਤਾਂ ਦੀ ਮੰਗ ਵਧਣ ਨਾਲ ਵਿਸ਼ਵ ਵਿਚ ਸੰਕਟ ਵੀ ਵਧੇਗਾ। ਜਿਸ ਕਾਰਨ ਅਫ਼ਰੀਕਾ ਦੇ ਸਬ ਸਹਾਰਾ ਮੱਧ ਏਸ਼ੀਆ ਅਤੇ ਮੱਧ ਪੂਰਬ ਏਸ਼ੀਆ ਦੇ 1.2 ਅਰਬ ਲੋਕ ਅਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਜਾਣਗੇ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2019 ਵਿਚ ਤੀਹ ਕਰੋੜ ਲੋਕਾਂ ਨੂੰ ਵਾਤਾਵਰਣ ਖਤਰੇ ਅਤੇ ਸੰਘਰਸ਼ ਕਾਰਨ ਘਰ ਛੱਡਣਾ ਪਿਆ। 2050 ਤੱਕ ਇਹ ਸਥਿਤੀ ਭਿਆਨਕ ਹੋ ਜਾਵੇਗੀ, ਜਿਸ ਦਾ ਗੰਭੀਰ ਸਮਾਜਕ ਅਤੇ ਆਰਥਕ ਅਸਰ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ‘ਤੇ ਵੀ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਬਹੁਤ ਲੋਕ ਵਿਕਸਿਤ ਦੇਸ਼ਾਂ ਵਿਚ ਜਾ ਕੇ ਸ਼ਰਣ ਮੰਗਣਗੇ।

ਰਿਪੋਰਟ ਅਨੁਸਾਰ ਪਾਣੀ ਦੀ ਕਮੀ ਨਾਲ ਭਾਰਤ ਅਤੇ ਚੀਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਆਉਣ ਵਾਲੇ ਦਹਾਕਿਆਂ ਵਿਚ ਪਾਕਿਸਤਾਨ, ਈਰਾਨ,  ਮੋਜ਼ਾਮਬਿਕ, ਕੀਨੀਆ ਅਤੇ ਮੈਡਾਗਾਸਕਰ ਆਦਿ ਦੇਸ਼ਾਂ ਦੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋਣਗੇ ਕਿਉਂਕਿ ਪਾਣੀ ਸੰਕਟ ਆਦਿ ਸਥਿਤੀ ਨਾਲ ਨਜਿੱਠਣ ਲਈ ਇਹਨਾਂ ਕੋਲ ਸਮਰੱਥਾ ਨਹੀਂ ਹੈ।