ਬੈਂਕਾਕ ‘ਚ ਬੈਕਾਂ ਨੇ ਭਾਰਤੀ ਕਰੰਸੀ ਲੈਣ ਤੋਂ ਕੀਤਾ ਸਾਫ਼ ਇਨਕਾਰ  

ਏਜੰਸੀ

ਖ਼ਬਰਾਂ, ਵਪਾਰ

ਬੈਂਕਾਕ ‘ਚ ਭਾਰਤੀ ਕਰੰਸੀ ਦੀ ਹਾਲਤ ਹੋਈ ਖ਼ਸਤਾ

Indian currency

ਬੈਂਕਾਕ: ਸੋਸ਼ਲ ਮੀਡੀਆ ‘ਤੇ ਇਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਬੈਂਕਾਕ ਦੀ ਹੈ। ਦਰਅਸਲ ਤੁਸੀਂ ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਬੈਂਕਾਕ ਬੈਂਕਾਂ ‘ਚ ਭਾਰਤੀ ਕਰੰਸੀ ਦਾ ਲੈਣ ਦੇਣ ਕਰਨ ਲਈ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਇੰਨਾਂ ਹੀ ਨਹੀਂ ਡਿਸਪਲੇਅ ‘ਤੇ ‘ਨੋ ਇੰਡੀਆ’ ਆਈ.ਐੱਨ.ਆਰ ਵੀ ਲਿਖਿਆ ਗਿਆ ਹੈ। ਦੱਸਣਣੋਗ ਹੈ ਕਿ ਬੈਂਕਾਕ ‘ਚ ਸੈਰ ਸਪਾਟੇ ਲਈ ਗਏ ਕਿਸੇ ਭਾਰਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।

ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਉੱਥੇ ਹੀ ਗੁੱਸੇ ‘ਚ ਆਏ ਭਾਰਤੀ ਲੋਕਾਂ ਵੱਲੋਂ ਭਾਰਤ ਸਰਕਾਰ ਨੂੰ ਵੀ ਕੋਸ਼ਿਆ ਜਾ ਰਿਹਾ ਹੈ। ਇੰਨਾਂ ਹੀ ਨਹੀਂ ਬੈਂਕਾਕ ‘ਚ ਸੈਰ ਸਪਾਟੇ ਲਈ ਗਏ ਇੰਡੀਅਨ ਲੋਕਾਂ ਨੂੰ ਇੰਡੀਅਨ ਕਰੰਸੀ ਚੇਂਜ ਨਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ।

ਜਿਸ ਵਿਚ ਇੰਡੀਗੋ ਏਅਰ ਲਾਈਨਜ਼ ਵਿਚ ਦੁਬਈ ਜਾ ਰਹੇ ਇਕ ਪ੍ਰਮੋਦ ਕੁਮਾਰ ਨਾਮ ਦੇ ਯਾਤਰੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਫਲਾਈਟ ਦੌਰਾਨ ਖਾਣਾ ਆਰਡਰ ਕੀਤਾ ਪਰ ਕਰੂ ਮੈਂਬਰ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਇਸ ਕਰਕੇ ਕਿ ਪ੍ਰਮੋਦ ਭਾਰਤੀ ਕਰੰਸੀ ਵਿਚ ਭੁਗਤਾਨ ਕਰ ਰਿਹਾ ਸੀ। ਉਸ ਨੇ ਆਰੋਪ ਲਾਇਆ ਸੀ ਕਿ ਕਰੂ ਮੈਂਬਰ ਨੇ ਉਸ ਨੂੰ ਵਿਦੇਸ਼ੀ ਕਰੰਸੀ ਵਿਚ ਭੁਗਤਾਨ ਕਰਨ ਲਈ ਕਿਹਾ।

ਚੇਤੇ ਰਹੇ ਕਿ ਕੋਈ ਵੀ ਭਾਰਤੀ ਏਅਰਲਾਈਨ ਭਾਰਤੀ ਕਰੰਸੀ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ। ਨਵੀਂ ਦਿੱਲੀ ਦੇ ਸਰੋਜਨੀ ਨਗਰ ਪੁਲਸ ਸਟੇਸ਼ਨ ਵਿਚ ਪ੍ਰਮੋਦ ਨੇ ਮਾਮਲਾ ਦਰਜ ਕਰਵਾਇਆ ਅਤੇ ਇੰਡੀਗੋ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਲੰਘੀ 15 ਅਕਤੂਬਰ ਨੂੰ ਇੰਡੀਗੋ ਸਟਾਫ ਨੇ ਬੱਸ ਵਿਚ ਚੜ੍ਹਨ ਨੂੰ ਲੈ ਕੇ ਇਕ ਬਜ਼ੁਰਗ ਯਾਤਰੀ ਨਾਲ ਮਾਰਕੁਟ ਕੀਤੀ ਸੀ, ਜਿਸ ਤੋਂ ਬਾਅਦ ਇੰਡੀਗੋ ਨੂੰ ਮੁਆਫੀ ਮੰਗਣੀ ਪਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।