ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਇਸ ਨੂੰ ਖਤਮ ਜ਼ਰੂਰ ਕਰੇਗਾ: ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਮਾਸ ਦੀ ਧਮਕੀ ਤੋਂ ਬਾਅਦ ਦਿਤੀ ਚਿਤਾਵਨੀ

Hamas asked for war and will face war: Israeli Prime Minister

 

ਤਲ ਅਵੀਵ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤਿੰਨ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਹੈ, ਪਰ ਉਹ ਇਸ ਨੂੰ ਖਤਮ ਜ਼ਰੂਰ ਕਰ ਦੇਵੇਗਾ। ਬੈਂਜਾਮਿਨ ਨੇਤਨਯਾਹੂ ਦੀ ਇਹ ਚਿਤਾਵਨੀ ਹਮਾਸ ਦੀ ਧਮਕੀ ਤੋਂ ਬਾਅਦ ਆਈ ਹੈ। ਹਮਾਸ ਨੇ ਧਮਕੀ ਦਿਤੀ ਸੀ ਕਿ ਜਦੋਂ ਵੀ ਇਜ਼ਰਾਈਲ ਬਿਨਾਂ ਚਿਤਾਵਨੀ ਦਿਤੇ ਫਲਸਤੀਨੀ ਘਰਾਂ 'ਤੇ ਬੰਬ ਸੁੱਟੇਗਾ ਤਾਂ ਉਹ ਇਕ ਇਜ਼ਰਾਈਲੀ ਨਜ਼ਰਬੰਦ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।

ਇਹ ਵੀ ਪੜ੍ਹੋ: ਦਿੱਲੀ 'ਚ ਵਧਾਈ ਗਈ ਇਜ਼ਰਾਇਲੀ ਦੂਤਘਰ ਦੀ ਸੁਰੱਖਿਆ; ਵਾਧੂ ਸੁਰੱਖਿਆ ਬਲ ਤਾਇਨਾਤ

ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਇਜ਼ਰਾਈਲ ਜੰਗ ਵਿਚ ਹੈ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ। ਇਹ ਸਾਡੇ 'ਤੇ ਬਹੁਤ ਹੀ ਬੇਰਹਿਮ ਅਤੇ ਵਹਿਸ਼ੀ ਢੰਗ ਨਾਲ ਥੋਪੀ ਗਈ। ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਸੀ, ਪਰ ਇਜ਼ਰਾਈਲ ਇਸ ਨੂੰ ਖਤਮ ਜ਼ਰੂਰ ਕਰੇਗਾ। ਕਿਸੇ ਸਮੇਂ ਯਹੂਦੀ ਲੋਕ ਰਾਜਹੀਣ, ਬੇਸਹਾਰਾ ਸਨ ਪਰ ਹੁਣ ਨਹੀਂ। ਹਮਾਸ ਸਮਝ ਜਾਵੇਗਾ ਕਿ ਉਸ ਨੇ ਸਾਡੇ 'ਤੇ ਹਮਲਾ ਕਰਕੇ ਇਤਿਹਾਸਕ ਗਲਤੀ ਕੀਤੀ ਹੈ। ਅਸੀਂ ਉਹ ਕੀਮਤ ਵਸੂਲਾਂਗੇ ਜੋ ਹਮਾਸ ਅਤੇ ਇਜ਼ਰਾਈਲ ਦੇ ਹੋਰ ਦੁਸ਼ਮਣ ਆਉਣ ਵਾਲੇ ਦਹਾਕਿਆਂ ਤਕ ਯਾਦ ਰੱਖਣਗੇ।”

ਇਹ ਵੀ ਪੜ੍ਹੋ: PGI ਚੰਡੀਗੜ੍ਹ ਦੇ ਨਹਿਰੂ ਹਸਪਤਾਲ 'ਚ ਲੱਗੀ ਅੱਗ; ਮਰੀਜ਼ਾਂ ਨੂੰ ਮੌਕੇ ’ਤੇ ਕੀਤਾ ਗਿਆ ਸ਼ਿਫਟ 

ਬੈਂਜਾਮਿਨ ਨੇਤਨਯਾਹੂ ਨੇ ਅੱਗੇ ਕਿਹਾ, “ਹਮਾਸ ਦੁਆਰਾ ਨਿਰਦੋਸ਼ ਇਜ਼ਰਾਈਲੀਆਂ ਵਿਰੁਧ ਕੀਤੇ ਗਏ ਬੇਰਹਿਮ ਹਮਲੇ ਹੈਰਾਨ ਕਰਨ ਵਾਲੇ ਹਨ। ਪ੍ਰਵਾਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਵੜ ਕੇ ਮਾਰਨਾ, ਕਿਸੇ ਤਿਉਹਾਰ 'ਤੇ ਸੈਂਕੜੇ ਨੌਜਵਾਨਾਂ ਨੂੰ ਮਾਰਨਾ, ਵੱਡੀ ਗਿਣਤੀ 'ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਵਾ ਕਰਨਾ ਹੈਰਾਨ ਕਰਨ ਵਾਲਾ ਹੈ। ਹਮਾਸ ਦੇ ਅਤਿਵਾਦੀਆਂ ਨੇ ਬੱਚਿਆਂ ਨੂੰ ਬੰਧਕ ਬਣਾ ਲਿਆ, ਸਾੜ ਦਿਤਾ ਅਤੇ ਉਨ੍ਹਾਂ ਨੂੰ ਮਾਰ ਦਿਤਾ”।

ਇਹ ਵੀ ਪੜ੍ਹੋ: 8 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਿਸਾਨ ਪਲਵਿੰਦਰ ਸਿੰਘ ਸਹਾਰੀ ਬਣਿਆ ‘ਵਾਤਾਵਰਣ ਦਾ ਰਾਖਾ’  

ਅਮਰੀਕਾ ਦਾ ਧੰਨਵਾਦ ਕਰਦੇ ਹੋਏ ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਹਮਾਸ ਵਹਿਸ਼ੀ ਹੈ ਅਤੇ ISIS ਵੀ। ਵਿਸ਼ਵ ਸ਼ਕਤੀਆਂ ਨੂੰ ਹਮਾਸ ਨੂੰ ਹਰਾਉਣ ਵਿਚ ਇਜ਼ਰਾਈਲ ਦਾ ਸਮਰਥਨ ਕਰਨਾ ਚਾਹੀਦਾ ਹੈ। ਮੈਂ ਰਾਸ਼ਟਰਪਤੀ ਬਾਈਡਨ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਦੁਨੀਆ ਭਰ ਦੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਅੱਜ ਇਜ਼ਰਾਈਲ ਦੇ ਨਾਲ ਖੜ੍ਹੇ ਹਨ। ਮੈਂ ਅਮਰੀਕੀ ਲੋਕਾਂ ਅਤੇ ਕਾਂਗਰਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਜ਼ਰਾਈਲ ਸਿਰਫ਼ ਅਪਣੇ ਲੋਕਾਂ ਲਈ ਨਹੀਂ ਲੜ ਰਿਹਾ ਹੈ। ਇਹ ਹਰ ਉਸ ਦੇਸ਼ ਲਈ ਲੜ ਰਿਹਾ ਹੈ ਜੋ ਬਰਬਾਦੀ ਵਿਰੁਧ ਖੜ੍ਹਾ ਹੈ। ਇਜ਼ਰਾਈਲ ਇਹ ਜੰਗ ਜਿੱਤੇਗਾ ਅਤੇ ਜਦੋਂ ਇਜ਼ਰਾਈਲ ਜਿੱਤੇਗਾ, ਤਾਂ ਸਾਰੀ ਦੁਨੀਆਂ ਜਿੱਤ ਜਾਵੇਗੀ”।

ਇਹ ਵੀ ਪੜ੍ਹੋ:

ਇਜ਼ਰਾਈਲੀ ਮੈਡੀਕਲ ਸਰਵਿਸਿਜ਼ ਨੇ ਕਿਹਾ ਕਿ ਫਿਲਸਤੀਨ ਆਧਾਰਤ ਹਮਾਸ ਦੇ ਅਤਿਵਾਦੀਆਂ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ 'ਤੇ ਘਾਤਕ ਹਮਲਾ ਕਰਨ ਤੋਂ ਬਾਅਦ ਦੇਸ਼ ਵਿਚ 900 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ ਬੀਰੀ ਵਿਚੋਂ ਮਿਲੀਆਂ 100 ਤੋਂ ਵੱਧ ਲਾਸ਼ਾਂ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ ਦੀ ਇਕ ਰੀਪੋਰਟ ਦੇ ਅਨੁਸਾਰ, ਜਵਾਬੀ ਇਜ਼ਰਾਈਲੀ ਹਵਾਈ ਹਮਲੇ ਜਾਰੀ ਹਨ। ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗਾਜ਼ਾ ਵਿਚ 187,500 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ।