ਇਰਾਨ ਬਣ ਸਕਦਾ ਹੈ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਇਲ ਰਿਜ਼ਰਵ ਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਲਿਆ 50 ਬਿਲਿਅਨਨ ਬੈਰਲ ਦਾ ਨਵਾਂ ਆਇਲ ਫੀਲਡ

Iran found new oil field with 50 billion barrels of crude

ਤੇਹਰਾਨ: ਈਰਾਨ ਵਿਚ ਇਕ ਨਵੇਂ ਆਇਲ ਫੀਲਡ ਦੀ ਖੋਜ ਹੋਈ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਐਲਾਨ ਕੀਤਾ ਕਿ ਦੇਸ਼ ਦੇ ਦੱਖਣੀ ਭਾਗ ਵਿਚ ਅਨੁਮਾਨਿਤ 50 ਬਿਲਿਅਨ ਬੈਰਲ ਕੱਚੇ ਤੇਲ ਦਾ ਇਕ ਨਵਾਂ ਆਇਲ ਫੀਲਡ ਮਿਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਰਾਨ ਰਾਸ਼ਟਰਪਤੀ ਹਸਨ ਰੂਹਾਨੀ ਦੁਆਰਾ ਐਤਵਾਰ ਨੂੰ ਕੀਤੇ ਗਏ ਐਲਾਨ ਦਾ ਮਤਲਬ ਹੋਵੇਗਾ ਕਿ ਈਰਾਨ ਦੇ ਕੱਚੇ ਤੇਲ ਦੇ ਭੰਡਾਰ ਵਿਚ ਇਕ ਤਿਹਾਈ ਵਾਧਾ ਹੋਵੇਗਾ।

ਨਵੇਂ ਆਇਲ ਫੀਲਡ ਦੀ ਖੋਜ ਦੇ ਨਾਲ ਈਰਾਨ, ਕਨੇਡਾ ਨੂੰ ਪਛਾੜ ਤੀਜੇ ਸਥਾਨ ਤੇ ਆ ਸਕਦਾ ਹੈ। ਸਭ ਤੋਂ ਜ਼ਿਆਦਾ ਤੇਲ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ਵਿਚ ਈਰਾਕ ਪੰਜਵੇਂ ਸਥਾਨ ਤੇ ਹੈ। ਇਸ ਕੋਲ 148.8 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਕਰ 8.8 ਫ਼ੀਸਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।