ਨੀਲਾਂਬਰ ਆਚਾਰਿਆ ਹੋਣਗੇ ਭਾਰਤ 'ਚ ਨੇਪਾਲ ਦੇ ਨਵੇਂ ਰਾਜਦੂਤ
ਨੀਲਾਂਬਰ ਆਚਾਰਿਆ ਨੇ ਕਿਹਾ ਕਿ ਚੀਨ ਨਾਲ ਮਜ਼ਬੂਤ ਹੁੰਦੇ ਸਬੰਧਾਂ ਦੇ ਬਾਵਜੂਦ ਭਾਰਤ ਦੇ ਨਾਲ ਉਸ ਦੇ ਡੂੰਘੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਕਾਠਮੰਡੂ, ( ਭਾਸ਼ਾ ) : ਨੇਪਾਲ ਦੇ ਸਾਬਕਾ ਕਾਨੂੰਨ ਮੰਤਰੀ ਨੀਲਾਂਬਰ ਆਚਾਰਿਆ ਭਾਰਤ ਵਿਚ ਨੇਪਾਲ ਦੇ ਨਵੇਂ ਰਾਜਦੂਤ ਹੋਣਗੇ। ਨੇਪਾਲ ਦੀ ਸੰਸਦੀ ਕਮੇਟੀ ਨੇ ਭਾਰਤ ਤੋਂ ਇਲਾਵਾ ਮਲੇਸ਼ੀਆ, ਇਜ਼ਰਾਈਲ ਅਤੇ ਸੰਯੁਕ ਅਰਬ ਅਮੀਰਾਤ ਦੇ ਰਾਜਦੂਤਾਂ ਦੇ ਨਾਵਾਂ ਨੂੰ ਵੀ ਪ੍ਰਵਾਨਗੀ ਦੇ ਦਿਤੀ। ਨਵੇਂ ਰਾਜਦੂਤਾਂ ਦੇ ਨਾਵਾਂ ਨੂੰ ਰਾਸ਼ਟਰਪਤੀ ਵਿਦਿਆ ਭੰਡਾਰੀ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ।
ਭਾਰਤ ਦੇ ਨਾਲ ਮਜ਼ਬੂਤ ਸਬੰਧਾਂ ਦੀ ਵਕਾਲਤ ਕਰਦੇ ਹੋਏ ਆਚਾਰਿਆ ਨੇ ਕਿਹਾ ਕਿ ਚੀਨ ਨਾਲ ਮਜ਼ਬੂਤ ਹੁੰਦੇ ਸਬੰਧਾਂ ਦੇ ਬਾਵਜੂਦ ਭਾਰਤ ਦੇ ਨਾਲ ਉਸ ਦੇ ਡੂੰਘੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ। ਨੇਪਾਲ ਦੇ ਸਵਿੰਧਾਨ ਮੁਤਾਬਕ ਨਵੇਂ ਰਾਜਦੂਤ ਦੀ ਚੋਣ ਲਈ ਸਰਕਾਰ ਵੱਲੋਂ ਨਾਮ ਪੇਸ਼ ਕੀਤੇ ਜਾਂਦੇ ਹਨ।
ਇਸ ਨਾਮ 'ਤੇ ਸੰਸਦੀ ਕਮੇਟੀ ਵਿਚ ਵਿਚਾਰ-ਵਟਾਂਦਰਾ ਹੁੰਦਾ ਹੈ। ਕਮੇਟੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਨਾਮ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਰਾਜਦੂਤ ਦੀ ਨਿਯੁਕਤੀ ਕਰਦੇ ਹਨ।