ਪਾਕਿਸਤਾਨ ਦੀ ਅਦਾਲਤ ਸ਼ਰੀਫ ਦੀ ਅਪੀਲ 'ਤੇ 21 ਜਨਵਰੀ ਨੂੰ ਕਰੇਗੀ ਸੁਣਵਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਇਕ ਅਦਾਲਤ ਨੇ ਅਲ - ਅਜੀਜ਼ੀਆ ਸਟੀਲ ਮਾਮਲੇ ਵਿਚ ਅਪਣੀ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਪੀਲ...

Nawaz Sharif

ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਅਲ - ਅਜੀਜ਼ੀਆ ਸਟੀਲ ਮਾਮਲੇ ਵਿਚ ਅਪਣੀ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪੂਰਵ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਪੀਲ ਉਤੇ ਸੁਣਵਾਈ ਦੀ ਤਾਰੀਖ਼ ਵੀਰਵਾਰ ਨੂੰ 21 ਜਨਵਰੀ ਤੈਅ ਕੀਤੀ। ਇਸਲਾਮਾਬਾਦ ਉੱਚ ਅਦਾਲਤ ਨੇ ਸ਼ਰੀਫ ਦੀ ਅਪੀਲ ਉਤੇ ਸੁਣਵਾਈ ਲਈ ਜਸਟਿਸ ਅਮੀਰ ਫ਼ਾਰੁਕ ਅਤੇ ਜਸਟਿਸ ਮੋਹਸਿਨ ਅਖ਼ਤਰ ਦੀ ਦੋ ਮੈਂਬਰੀ ਬੈਂਚ ਵੀ ਗਠਿਤ ਕੀਤੀ ਗਈ ਸੀ।

ਇਹੀ ਬੈਂਚ ਸ਼ਰੀਫ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਸਬੰਧੀ ਉਨ੍ਹਾਂ ਦੀ ਮੰਗ ਉਤੇ ਵੀ ਸੁਣਵਾਈ ਕਰੇਗੀ। 24 ਦਸੰਬਰ, 2018 ਨੂੰ ਇਕ ਜਵਾਬਦੇਹੀ ਅਦਾਲਤ ਨੇ ਅਲ - ਅਜੀਜ਼ੀਆ ਭ੍ਰਸ਼ਟਾਚਾਰ ਮਾਮਲੇ ਵਿਚ 69 ਸਾਲ ਦੇ ਸ਼ਰੀਫ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ਉਤੇ ਜੁਰਮਾਨਾ ਵੀ ਲਗਾਇਆ ਸੀ। ਇਸ ਦੇ ਨਾਲ ਹਾਈ ਪ੍ਰੋਫਾਇਲ ਪਨਾਮਾ ਪੇਪਰਸ ਸਕੈਂਡਲ ਵਿਚ ਸ਼ਰੀਫ ਪਰਵਾਰ ਦੇ ਖਿਲਾਫ 3 ਅਦਾਲਤ ਮਾਮਲਿਆ ਦਾ ਅੰਤ ਹੋਇਆ।

3 ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਕੈਦ ਦੀ ਸਜ਼ਾ ਕੱਟ ਰਹੇ ਹਨ।  ਉਨ੍ਹਾਂ ਨੇ ਅਪਣੀ ਦੋਸ਼ ਸਿੱਧੀ ਦੇ ਖਿਲਾਫ ਇਸਲਾਮਾਬਾਦ ਉੱਚ ਅਦਾਲਤ ਵਿਚ ਅਪੀਲ ਦਰਜ਼ ਕੀਤੀ ਹੈ। ਨਵਾਜ ਸ਼ਰੀਫ ਨੇ ਉੱਚ ਅਦਾਲਤ ਵਿਚ ਅਪਣੀ ਅਪੀਲ ਉਤੇ ਅਦਾਲਤ ਤੋਂ ਫੈਸਲਾ ਹੋਣ ਤੱਕ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕਰਦੇ ਹੋਏ ਵੱਖ ਤੋਂ ਵੀ ਇਕ ਮੰਗ ਦਰਜ਼ ਕੀਤੀ ਹੈ।

ਰਾਸ਼ਟਰੀ ਜਵਾਬਦੇਹੀ ਬਿਊਰੋ ਨੇ 8 ਸਤੰਬਰ, 2017 ਨੂੰ ਸ਼ਰੀਫ ਪਰਵਾਰ  ਦੇ ਖਿਲਾਫ 3 ਮਾਮਲੇ -  ਏਵੇਨਫੀਲਡ ਪ੍ਰਾਪਰਟੀਜ਼ ਮਾਮਲਾ, ਫਲੈਗਸ਼ਿਪ ਇਨਵੈਸਟਮੈਂਟ ਮਾਮਲਾ ਅਤੇ ਅਲ - ਅਜੀਜ਼ੀਆ ਮਾਮਲਾ ਦਰਜ਼ ਕੀਤੇ ਸਨ। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ ਵਿਚ ਸ਼ਰੀਫ ਨੂੰ  (ਪ੍ਰਧਾਨ ਮੰਤਰੀ ਅਹੁਦੇ ਦੇ ਲਈ) ਅਯੋਗ ਕਰਾਰ ਦਿਤਾ ਸੀ।