ਨਵਾਜ ਸ਼ਰੀਫ ਦੀ ਬੇਗਮ ਦਾ ਦੇਹਾਂਤ, ਲੰਦਨ 'ਚ ਚੱਲ ਰਿਹਾ ਸੀ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਗਮ ਕੁਲਸੁਮ ਨਵਾਜ ਦਾ ਦੇਹਾਂਤ ਹੋ ਗਿਆ ਹੈ। ਕੁਲਸੁਮ ਨਵਾਜ਼ ਦਾ ਲੰਦਨ ਵਿਚ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ...

Kulsoom Nawaz

ਇਸਲਾਮਾਬਾਦ :- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਗਮ ਕੁਲਸੁਮ ਨਵਾਜ ਦਾ ਦੇਹਾਂਤ ਹੋ ਗਿਆ ਹੈ। ਕੁਲਸੁਮ ਨਵਾਜ਼ ਦਾ ਲੰਦਨ ਵਿਚ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਸੋਮਵਾਰ ਰਾਤ ਨੂੰ ਕੁਲਸੁਮ ਨਵਾਜ਼ ਵੈਂਟੀਲੈਂਟਰ 'ਤੇ ਸੀ। ਕੁਲਸੁਮ ਨਵਾਜ਼ 68 ਸਾਲ ਦੀ ਸੀ। ਪਾਕਿਸਤਾਨ ਮੁਸਲਮਾਨ ਲੀਗ - ਨਵਾਜ ਦੇ ਪ੍ਰਧਾਨ ਸ਼ਹਬਾਜ ਸ਼ਰੀਫ ਅਤੇ ਨਵਾਜ ਸ਼ਰੀਫ ਦੇ ਬੇਟੇ ਹੁਸੈਨ ਨਵਾਜ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਕੁਲਸੁਮ ਨਵਾਜ ਦਾ ਜੂਨ, 2017 ਤੋਂ ਹੀ ਲੰਦਨ ਦੇ ਹਾਰਲੇ ਸਟਰੀਟ ਕਲੀਨਿਕ ਵਿਚ ਇਲਾਜ ਚੱਲ ਰਿਹਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਇਲਾਜ ਦੇ ਦੌਰਾਨ ਹੀ ਉਨ੍ਹਾਂ ਦੇ ਫੇਫੜੇ ਵਿਚ ਸੰਕਰਮਣ ਹੋ ਗਿਆ ਸੀ। ਹਸਪਤਾਲ ਵਿਚ ਮੌਜੂਦ ਨਿਯਮ ਦੇ ਮੁਤਾਬਕ ਸੋਮਵਾਰ ਰਾਤ ਤੱਕ ਉਨ੍ਹਾਂ ਦੀ ਹਾਲਤ ਠੀਕ ਸੀ। ਕੁਲਸੁਮ ਨਵਾਜ਼ ਨੂੰ ਗਲੇ ਦਾ ਕੈਂਸਰ ਹੋ ਗਿਆ ਸੀ ਅਤੇ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਬੇਗਮ ਕੁਲਸੁਮ ਨਵਾਜ ਦਾ ਜਨਮ 1950 ਵਿਚ ਹੋਇਆ ਸੀ। 1971 ਵਿਚ ਵਿਆਹ ਹੋਇਆ ਸੀ। ਕੁਲਸੁਮ ਨਵਾਜ਼ ਦੀ ਧੀ ਮਰਈਮ ਨਵਾਜ਼ ਅਤੇ ਨਵਾਜ ਸ਼ਰੀਫ ਫਿਲਹਾਲ ਰਾਵਲਪਿੰਡੀ ਦੀ ਇਕ ਜੇਲ੍ਹ ਵਿਚ ਬੰਦ ਹਨ।