ਦਨੀਆਂ 'ਚ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਹੋਇਆ ਬੱਚੇਦਾਨੀ ਦਾ ਟ੍ਰਾਂਸਪਲਾਂਟ, ਔਰਤ ਹੋਈ ਗਰਭਵਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡਾਕਟਰਾਂ ਮੁਤਾਬਕ ਸਰਜੀਕਲ ਰੋਬੋਟ ਦੀ ਵਰਤੋਂ ਰਾਹੀ ਦਾਨਦਾਤਾ ਅਤੇ ਪ੍ਰਾਪਤਕਰਤਾ ਦੋਹਾਂ ਔਰਤਾਂ ਦਾ ਆਪ੍ਰੇਸ਼ਨ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ।

pregnant women

ਲੰਡਨ : ਦਨੀਆਂ ਵਿਚ ਪਹਿਲੀ ਵਾਰ ਮੈਡੀਕਲ ਦੇ ਖੇਤਰ ਵਿਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਡਾਕਟਰਾਂ ਨੇ ਰੋਬੋਟ ਦੀ ਮਦਦ ਨਾਲ ਸਵੀਡਨ ਦੀ ਇਕ ਔਰਤ ਦੀ ਬੱਚੇਦਾਨੀ ਦਾ ਟ੍ਰਾਂਸਪਲਾਂਟ ਕੀਤਾ ਹੈ। ਇਸ ਪ੍ਰਕਿਰਿਆ ਨੂੰ ਸਾਲ 2017 ਵਿਚ ਸਵੀਡਨ ਵਿਚ ਕੀਤਾ ਗਿਆ ਸੀ ਅਤੇ ਹਣ ਉਹ ਔਰਤ ਗਰਭਵਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਛੇਤੀ ਹੀ ਬੱਚੇ ਨੂੰ ਜਨਮ ਦੇਵੇਗੀ। ਦੱਸ ਦਈਏ ਕਿ ਦੁਨੀਆਂ ਭਰ ਵਿਚ ਬੱਚੇਦਾਨੀ ਟ੍ਰਾਂਸਪਲਾਟ ਕਰਨ ਤੋਂ ਬਾਅਦ ਹੁਣ ਤੱਕ ਕੁੱਲ 13 ਬੱਚਿਆਂ ਦਾ ਜਨਮ ਹੋਇਆ ਹੈ।

ਇਸ ਲਿਹਾਜ ਨਾਲ ਮਾਂ ਬਣਨ ਵਾਲੀ ਸਵੀਡਨ ਦੀ ਇਹ ਔਰਤ ਦੁਨੀਆਂ ਦੀ 14ਵੀਂ  ਔਰਤ ਹੋਵੇਗੀ ਜੋ ਕਿ ਬੱਚੇਦਾਨੀ ਦੇ ਟ੍ਰਾਂਸਪਲਾਂਟ ਤੋ ਬਾਅਦ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ ਇਹ ਮਾਮਲਾ ਅਹਿਮ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਸੀ। ਔਰਤ ਦੇ ਨਾਮ ਅਤੇ ਉਮਰ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 18 ਅਕਤੂਬਰ 2018 ਨੂੰ ਭਾਰਤ ਦੇ ਪੁਣੇ ਵਿਖੇ ਸਥਿਤ ਇਕ ਨਿਜੀ ਹਸਪਤਾਲ ਵਿਚ ਦੇਸ਼ ਦੇ ਪਹਿਲੇ ਬੱਚੇਦਾਨੀ ਦੇ ਟ੍ਰਾਂਸਪਲਾਂਟ ਤੋਂ ਬਾਅਦ 1.4 ਕਿਲੋਗ੍ਰਾਮ ਭਾਰ ਵਾਲੇ ਬੱਚੇ ਦਾ ਜਨਮ ਹੋਇਆ ਸੀ।

ਡਾਕਟਰਾਂ ਨੇ ਸਿਜੇਰੀਅਨ ਰਾਹੀਂ ਇਹ ਜਣੇਪਾ ਕਰਵਾਇਆ ਸੀ। ਬੱਚੇਦਾਨੀ ਦਾ ਟ੍ਰਾਂਸਪਲਾਂਟ ਸਰਜਰੀ ਦੀ ਇਕ ਪ੍ਰਕਿਰਿਆ ਹੈ, ਜਿਸ ਵਿਚ ਕੁਦਰਤੀ ਤਰੀਕੇ ਨਾਲ ਮਾਂ ਬਣਨ ਵਿਚ ਅਸਮਰਥ ਔਰਤ ਦੇ ਸਰੀਰ ਵਿਚ ਦੂਜੀ ਔਰਤ ਦੀ ਬੱਚੇਦਾਨੀ ਨੂੰ ਕੱਢ ਕੇ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ ਇਸ ਮਾਮਲੇ ਵਿਚ ਰੋਬੋਟ ਦੀ ਮਦਦ ਨਾਲ ਕੀਹੋਲ ਸਰਜਰੀ ਦੇ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਸੀ,

ਜੋ ਬਾਅਦ ਵਿਚ ਗਰਭਵਤੀ ਹੋਈ। ਡਾਕਟਰਾਂ ਮੁਤਾਬਕ ਸਰਜੀਕਲ ਰੋਬੋਟ ਦੀ ਵਰਤੋਂ ਰਾਹੀ ਦਾਨਦਾਤਾ ਅਤੇ ਪ੍ਰਾਪਤਕਰਤਾ ਦੋਹਾਂ ਔਰਤਾਂ ਦਾ ਆਪ੍ਰੇਸ਼ਨ ਸੌਖੇ ਤਰੀਕੇ ਨਾਲ ਹੋ ਜਾਂਦਾ ਹੈ ਅਤੇ ਖੂਨ ਦਾ ਨੁਕਸਾਨ ਵੀ ਜਿਆਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਅਤੇ ਦਾਨਦਾਤਾ ਦੋਨੋਂ ਛੇਤੀ ਸਿਹਤਮੰਦ ਹੋ ਜਾਂਦੇ ਹਨ। ਇਸ ਸਬੰਧੀ ਪ੍ਰੋਫੈਸਰ ਮੈਟ ਬ੍ਰੈਨਸਟ੍ਰੋਮ ਦਾ ਕਹਿਣਾ ਹੈ ਕਿ ਮੈਨੂੰ ਲਗਦਾ ਹੈ ਕਿ ਰੋਬੋਟਿਕ ਸਰਜਰੀ ਦਾ ਇਸ ਖੇਤਰ ਵਿਚ ਬਹੁਤ ਵਧੀਆ ਭਵਿੱਖ ਹੈ।