ਮਨੋਰੋਗੀ ਮਾਂ, ਜਿਸ ਨੇ ਬੇਟੇ ਦੇ ਸਰੀਰ ਚੋਂ ਕੱਢ ਲਿਆ 130 ਲੀਟਰ ਖੂਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਨਮ ਤੋਂ ਬਾਅਦ ਤੋਂ ਹੀ ਉਹ ਅੰਤੜੀ ਸਬੰਧੀ ਕਿਸੇ ਬੀਮਾਰੀ ਤੋਂ ਪੀੜਤ ਸੀ ਪਰ ਕਈ ਸਾਲ ਲੰਘ ਜਾਣ ਤੋਂ ਬਾਅਦ ਵੀ ਡਾਕਟਰ ਇਹ ਗੱਲ ਨਹੀਂ ਸਮਝ ਸਕੇ ਕਿ ਬੱਚੇ ਨੂੰ ਕੀ ਬੀਮਾਰੀ ਹੈ।

Baby

ਕੋਪੇਨਹੇਗਨ : ਡੈਨਮਾਰਕ ਦੀ ਕੋਰਟ ਨੇ ਇਕ ਔਰਤ ਨੂੰ ਔਰਤ ਨੂੰ ਪੰਜ ਸਾਲਾਂ ਤੱਕ ਉਸ ਦੇ ਬੇਟੇ ਦੇ ਸਰੀਰ ਤੋਂ ਨਿਯਮਤ ਤੌਰ ਤੇ ਅੱਧਾ ਲੀਟਰ ਖੂਨ ਕੱਢਣ ਦਾ ਦੋਸ਼ੀ ਪਾਇਆ। ਖ਼ਬਰਾਂ ਮੁਤਾਬਕ 36 ਸਾਲਾ ਔਰਤ ਜੋ ਕਿ ਪੇਸ਼ੇ ਤੋਂ ਨਰਸ ਹੈ, ਨੇ 11 ਮਹੀਨੇ ਦੀ ਉਮਰ ਤੋਂ ਹੀ ਅਪਣੇ ਬੇਟੇ ਦੇ ਸਰੀਰ ਵਿਚੋਂ ਖੂਨ ਕੱਢਣਾ ਸ਼ੁਰੂ ਕਰ ਦਿਤਾ ਅਤੇ ਲਗਾਤਾਰ ਅਗਲੇ ਪੰਜ ਸਾਲ ਤੱਕ ਇਸੇ ਤਰ੍ਹਾਂ ਖੂਨ ਕੱਢਦੀ ਰਹੀ ਤੇ ਅਜਿਹਾ ਕਰਦੇ ਹੋਏ

ਪੰਜ ਸਾਲਾਂ ਵਿਚ ਉਸਨੇ ਲਗਭਗ 130 ਲੀਟਰ ਖੂਨ ਕੱਢ ਲਿਆ। ਦੋਸ਼ੀ ਸਾਬਤ ਹੋਣ 'ਤੇ ਔਰਤ ਨੇ ਕਿਹਾ ਕਿ ਉਹ ਕੋਰਟ ਵੱਲੋਂ ਸੁਣਾਏ ਫ਼ੈਸਲੇ ਵਿਰੁਧ ਉੱਚ ਅਦਾਲਤ ਵਿਚ ਅਪੀਲ ਨਹੀਂ ਕਰੇਗੀ। ਉਸ ਨੇ ਕਿਹਾ ਕਿ ਮੈਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਦੋਂ ਤੋਂ ਕਰਨਾ ਸ਼ੁਰੂ ਕੀਤਾ। ਮੈਂ ਖੂਨ ਕੱਢ ਕੇ ਟਾਇਲਟ ਵਿਚ ਸੁੱਟ ਦਿਤਾ ਅਤੇ ਸਿਰੰਜ ਨੂੰ ਕੂੜੇ ਵਿਚ ਸੁੱਟ ਦਿਤਾ। 

ਇਸ ਔਰਤ ਦੇ ਬੇਟੇ ਦੀ ਉਮਰ 7 ਸਾਲ ਹੈ ਜੋ ਅਪਣੇ ਪਿਤਾ ਨਾਲ ਰਹਿੰਦਾ ਹੈ। ਜਨਮ ਤੋਂ ਬਾਅਦ ਤੋਂ ਹੀ ਉਹ ਅੰਤੜੀ ਸਬੰਧੀ ਕਿਸੇ ਬੀਮਾਰੀ ਤੋਂ ਪੀੜਤ ਸੀ ਪਰ ਕਈ ਸਾਲ ਲੰਘ ਜਾਣ ਤੋਂ ਬਾਅਦ ਵੀ ਡਾਕਟਰ ਇਹ ਗੱਲ ਨਹੀਂ ਸਮਝ ਸਕੇ ਕਿ ਬੱਚੇ ਨੂੰ ਕੀ ਬੀਮਾਰੀ ਹੈ। ਬੱਚੇ ਨੂੰ ਇੰਨੇ ਸਾਲਾਂ ਦੌਰਾਨ 110 ਵਾਰ ਖੂਨ ਚੜਾਇਆ ਗਿਆ। ਆਖਰ ਡਾਕਟਰਾਂ ਨੂੰ ਬੱਚੇ ਦੀ ਮਾਂ ਤੇ ਸ਼ੱਕ ਹੋਇਆ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਸਤੰਬਰ 2017 ਵਿਚ ਦੋਸ਼ੀ ਔਰਤ ਨੂੰ ਖੂਨ ਦੇ ਪੈਕੇਟ ਨਾਲ ਗ੍ਰਿਫਤਾਰ ਕੀਤਾ ਗਿਆ। ਔਰਤ ਸੋਸ਼ਨ ਮੀਡੀਆ ਦੀ ਵਰਤੋਂ ਕਰਦੀ ਸੀ ਜਿਥੇ ਯੂਜ਼ਰਸ ਦੇ ਸਾਹਮਣੇ ਉਸ ਨੇ ਅਪਣੇ ਆਪ ਨੂੰ ਅਜਿਹੀ ਮਾਂ ਦੱਸਿਆ ਜੋ ਅਪਣੇ ਬਿਮਾਰ ਬੱਚੇ ਲਈ ਲੜ ਰਹੀ ਸੀ। ਕੋਰਟ ਵਿਚ ਮਨੋਰੋਗੀ ਮਾਹਿਰਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਔਰਤ ਮੁਨਚੂਸਨ ਸਿੰਡਰੋਮ ਤੋਂ ਪੀੜਤ ਜਿਸ ਵਿਚ ਕੋਈ ਸ਼ਖ਼ਸ ਸਵੈ ਨਿਰਭਰ ਹੋਣ ਕਾਰਨ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।