ਚੰਡੀਗੜ੍ਹ ਦੇ ਨੌਜਵਾਨ ਨੇ ਕੈਨੇਡਾ ਦੀ ਕੋਰਟ ਵਿਚ ਹਾਸਿਲ ਕੀਤੀ ਇਤਿਹਾਸਿਕ ਜਿੱਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਸਰਕਾਰ ਤੇ ਵਿੱਦਿਅਕ ਸੰਸਥਾਨ ਨੂੰ ਕੋਰਟ ਵਿਚ ਗ਼ਲਤ ਸਾਬਤ ਕਰ ਦਿੱਤਾ ਹੈ ...

Photo

ਚੰਡੀਗੜ੍ਹ- ਚੰਡੀਗੜ੍ਹ ਦੇ ਇਕ ਨੌਜਵਾਨ ਨੇ ਕੈਨੇਡਾ ਦੀ ਸਰਕਾਰ ਤੇ ਵਿੱਦਿਅਕ ਸੰਸਥਾਨ ਨੂੰ ਕੋਰਟ ਵਿਚ ਗ਼ਲਤ ਸਾਬਤ ਕਰ ਦਿੱਤਾ ਹੈ । ਕੇਨੈਡਾ ਦੀ ਧਰਤੀ ਤੇ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸ ਵਿਚ ਵਿਦਿਆਰਥੀਆਂ ਨੇ ਉੱਥੋਂ ਦੀ ਸਰਕਾਰ ਤੇ ਵਿੱਦਿਅਕ ਸੰਸਥਾਨ ਨੂੰ  ਕਟਹਿਰੇ 'ਚ ਖੜਾ ਕਰਨ ਦੀ ਹਿੰਮਤ ਕੀਤੀ ਹੈ 
 ਕੈਨੇਡਾ ਦੇ ਇਕ ਕਾਲਜ ਖਿਲਾਫ਼ ਉਥੇ ਦੀ ਕੋਰਟ ਵਿਚ ਕੇਸ ਕੀਤਾ ਸੀ । ਜਿਸ ਨੂੰ ਹਜ਼ਾਰਾਂ ਵਿਦਿਆਰਥੀਆਂ ਦੇ ਹੱਕ ਵਿਚ ਜਿੱਤ ਵੀ ਲਿਆ ਗਿਆ।

ਕੇਸ ਜਿੱਤਣ ਤੋਂ ਬਾਅਦ ਉੱਥੋਂ ਦੇ ਇਕ ਕਾਲਜ ਨੂੰ ਦੁਨੀਆਂ ਭਰ ਦੇ 2000 ਦੇ ਕਰੀਬ ਵਿਦਿਆਰਥੀਆਂ ਨੂੰ ਸਵਾ 5 ਕਰੋੜ ਫ਼ੀਸ ਅਤੇ ਸਾਢੇ 5 ਕਰੋੜ ਲਿਟੀਗੇਸ਼ਨ ਖਰਚ ਦੇ ਰੂਪ ਵਿਚ ਅਦਾ ਕਰਨਾ ਹੋਵੇਗਾ । ਇਸ ਤੋਂ ਪਹਿਲਾ ਕਿਸੇ ਵੀ ਵਿਦਿਆਰਥੀ ਨੇ ਕੈਨੇਡਾ ਦੀ ਸਰਕਾਰ ਜਾ ਉਥੋ ਦੀ ਵਿੱਦਿਅਕ ਸੰਸਥਾਨ ਨੂੰ ਕਟਹਿਰੇ 'ਚ ਖੜਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ । ਕਿਉਂਕਿ ਵਕੀਲਾਂ ਦੀਆਂ ਭਾਰੀ ਭਕਰਮ ਫ਼ੀਸਾਂ ਅਦਾ ਕਰਨਾ ਕਿਸੇ ਦੇ ਵਸ ਵਿਚ ਨਹੀਂ ਸੀ।

ਚੰਡੀਗੜ੍ਹ ਤੋਂ ਗਏ ਅਨੀਸ਼ ਗੋਇਲ ਨਾਮ ਦੇ ਵਿਦਿਆਰਥੀ ਨਾਲ ਵੀ ਅਜਿਹਾ ਹੀ ਹੋਇਆ ਪਰ ਉਸ ਨੇ ਵਿਦਿਆਰਥੀਆਂ ਨੂੰ ਇਕ ਮੰਚ 'ਤੇ ਲਿਆ ਕੇ ਇੱਕਠਾਂ ਕੀਤਾ ਤੇ ਕੈਨੇਡਾ ਦੀ ਕੋਰਟ 'ਚ ਲੜਾਈ ਲੜੀ ਅਤੇ ਇਤਿਹਾਸਿਕ ਜਿੱਤ ਵੀ ਹਾਸੀਲ ਕੀਤੀ । ਅਨੀਸ਼ ਨੇ ਚਿਤਕਾਰਾ ਕਾਲਜ ਤੋਂ ਬੀ. ਟੈਕ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਦੇ ਨਿਆਗਰਾ ਕਾਲਜ 'ਚ ਪੋਸਟ ਗ੍ਰੈਜੂਏਟ ਕੋਰਸ 'ਚ ਦਾਖਲਾ ਲਿਆ ਸੀ, ਜੋ 3 ਸਾਲ 'ਚ ਪੂਰਾ ਹੋ ਗਿਆ । ਉਸ ਤੋਂ ਬਾਅਦ ਕਨੈਡਾ 'ਚ ਇਮੀਗ੍ਰੇਸ਼ਨ ਆਫ਼ੀਸ 'ਚ ਵਰਕ ਪਰਮਿਟ ਲਈ ਅਪਲਾਈ ਕੀਤਾ ਪਰ ਅਧਿਕਾਰੀਆਂ ਨੇ ਇਹ ਬੋਲ ਕੇ ਮਨ੍ਹਾ ਕਰ ਦਿੱਤਾ ਕਿ ਨਿਆਗਰਾ ਕਾਲਜ ਦੇ ਆਨਲਾਈਨ ਕੋਰਸ ਯੋਗ ਨਹੀਂ ਹਨ।

ਉਸ ਤੋਂ ਇਲਾਵਾ ਸਾਲ 2013 ਤੋਂ 2016 ਤੱਕ ਦੁਨੀਆ ਭਰ ਤੋਂ ਆਏ 2000 ਤੋਂ ਜ਼ਿਆਦਾ ਵਿਦਿਆਰਥੀ ਨਿਆਗਰਾ ਕਾਲਜ ਤੋਂ ਗ੍ਰੈਜੁਏਟ ਜਾ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਚੁੱਕੇ ਸਨ । ਜਿਨ੍ਹਾਂ ਨੂੰ ਅਨੀਸ਼ ਨੇ ਇਕ ਮੰਚ 'ਤੇ ਲਿਆ ਕੇ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਨਾਲ ਕੋਰਟ 'ਚ ਪਟਸ਼ਿਨ ਦਾਖਲ ਕਰਕੇ ਨਿਆਂ ਦੀ ਮੰਗ ਕੀਤੀ । ਅਨੀਸ਼ ਨੇ ਕੋਰਟ 'ਚ ਦਲੀਲ ਦਿੱਤੀ ਕਿ ਦੁਨੀਆ ਭਰ ਤੋਂ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਕਰਨ ਆਉਂਦੇ ਹਨ ।ਪੜ੍ਹਾਈ ਕਰਨ ਉਪਰੰਤ ਉਹ ਇੱਥੇਂ ਰਹਿ ਕੇ ਕਰੀਅਰ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਦੀ ਮਿਹਨਤ ਅਤੇ ਈਮਾਨਦਾਰੀ ਦੀ ਮਿਸਾਲ ਪੂਰੇ ਕੇਨੈਡਾ ਵਿਚ ਮਿਲਦੀ ਹੈ, ਆਪਣੀ ਮਿਹਨਤ ਨਾਲ ਉਨ੍ਹਾਂ ਨੇ ਕੇਨੈਡਾ ਨੂੰ ਵਿਕਸਿਤ ਕਰਨ 'ਚ ਯੋਗਦਾਨ ਦਿੱਤਾ ਹੈ।

ਕੋਰਟ ਨੇ ਅਨੀਸ਼ ਅਤੇ ਹੋਰ ਵਿਦਿਆਰਥੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਾਲਜ ਨੂੰ ਸੈਟਲਮੈਂਟ ਕਰਨ ਦੇ ਹੁਕਮ ਦਿੱਤੇ ਹਨ।ਕਾਲਜ ਨੂੰ ਵਿਦਿਆਰਥੀਆਂ ਤੋਂ ਲਈ ਫ਼ੀਸ ਦੇ ਰੂਪ ਵਿਚ 7,50,950 ਡਾਲਰ (ਕਰੀਬ ਸਵਾ 5 ਕਰੋੜ ਰੁਪਏ) ਅਤੇ ਕੇਸ ਖਰਚ ਦੇ ਰੂਪ 'ਚ 2.50ਲੱਖ ਡਾਲਰ (ਕਰੀਬ 1.40 ਕਰੋੜ ਰੁਪਏ) ਵਾਪਸ ਕਾਰਨੇ ਹੋਣਗੇ । ਅਨੀਸ਼ ਗੋਇਲ ਨੇ ਨਿਆਗਰਾ ਕਾਲਜ ਤੋਂ ਵਾਪਸ ਮਿਲੇ 20 ਹਜ਼ਾਰ ਡਾਲਰ ਕੈਨੇਡਾ ਦੇ ਚੈਰਿਟੀ ਫੰਡ 'ਚ ਦਿੱਤੇ ਹਨ।