ਇਮਰਾਨ ਖ਼ਾਨ ਦੀ ਆਮਦਨ 3 ਸਾਲ 'ਚ 3 ਕਰੋੜ ਰੁਪਏ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਮਦਨ ਪਿਛਲੇ 3 ਸਾਲ 'ਚ 3.09 ਕਰੋੜ ਰੁਪਏ ਘੱਟ ਗਈ ਹੈ, ਜਦਕਿ ਵਿਰੋਧੀ ਪਾਰਟੀਆਂ ਦੇ ਆਗੂਆਂ...

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਮਦਨ ਪਿਛਲੇ 3 ਸਾਲ 'ਚ 3.09 ਕਰੋੜ ਰੁਪਏ ਘੱਟ ਗਈ ਹੈ, ਜਦਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਮਦਨ 'ਚ ਵਾਧਾ ਜਾਰੀ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ ਕ੍ਰਿਕਟ ਦੀ ਦੁਨੀਆਂ ਤੋਂ ਸਿਆਸਤ 'ਚ ਆਏ ਇਮਰਾਨ ਖ਼ਾਨ ਦੀ ਸਾਲ 2015 'ਚ ਆਮਦਨ ਪਾਕਿਸਤਾਨੀ ਰੁਪਏ 'ਚ 3.56 ਕਰੋੜ ਰੁਪਏ ਸੀ। ਸਾਲ 2016 'ਚ ਇਹ ਘਾਟਾ 1.29 ਕਰੋੜ ਰੁਪਏ ਰਹਿ ਗਈ ਅਤੇ 2017 'ਚ ਇਹ 47 ਲੱਖ ਰੁਪਏ 'ਤੇ ਆ ਗਈ।

ਰਿਪੋਰਟ 'ਚ ਅਧਿਕਾਰਕ ਦਸਤਾਵੇਜ਼ਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਲ 2015 'ਚ ਇਮਰਾਨ ਖ਼ਾਨ ਦੀ ਆਮਦਨ 'ਚ 10 ਲੱਖ ਰੁਪਏ ਤੋਂ ਥੋੜਾ ਵੱਧ ਵਾਧਾ ਇਸਲਾਮਾਬਾਦ 'ਚ ਇੱਕ ਅਪਾਰਟਮੈਂਟ ਨੂੰ ਵੇਚਣ ਨਾਲ ਹੋਈ ਸੀ। ਸਾਲ 2016 'ਚ ਉਨ੍ਹਾਂ ਦਾ ਸ਼ੁੱਧ ਆਮਦਨ ਘੱਟ ਕੇ 1.29 ਕਰੋੜ ਰੁਪਏ ਰਹਿ ਗਈ, ਜਿਸ 'ਚ 74 ਲੱਖ ਰੁਪਏ ਵਿਦੇਸ਼ਾਂ ਤੋਂ ਆਏ ਸਨ। ਪਾਕਿ ਸੰਸਦ ਦੇ ਹੇਠਲੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਦੀ ਆਮਦਨ 'ਚ ਲਗਾਤਾਰ ਵਾਧਾ ਹੋਇਆ ਹੈ। ਸਾਲ 2015 'ਚ ਉਨ੍ਹਾਂ ਦੀ ਆਮਦਨ 76 ਲੱਖ ਰੁਪਏ ਸੀ, ਜੋ 2017 'ਚ ਵੱਧ ਕੇ 1 ਕਰੋੜ ਰੁਪਏ ਪਾਰ ਕਰ ਗਈ। 

ਸਾਲ 2015 'ਚ ਸਾਬਕਾ ਰਾਸ਼ਟਰਪਤੀ ਅਲੀ ਜਰਦਾਰੀ ਦੀ ਕੁਲ ਆਮਦਨ 10.5 ਕਰੋੜ ਰੁਪਏ ਸੀ। 2016 'ਚ ਇਹ ਵੱਧ ਕੇ 11.4 ਕਰੋੜ ਰੁਪਏ ਅਤੇ 2017 'ਚ 13.4 ਕਰੋੜ ਰੁਪਏ ਹੋ ਗਈ।