ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾਉਣ ਦੀ ਯੋਜਨਾ ਚੀਨੀ ਸੰਸਦ ’ਚ ਪਾਸ, ਭਾਰਤ ਨੇ ਇਤਰਾਜ਼ ਕਰਵਾਇਆ ਦਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੇ 14ਵੀਂ ਪੰਜ ਸਾਲਾ ਯੋਜਨਾ ਨੂੰ ਦਿੱਤ ਮਨਜ਼ੂਰੀ

dam construction plan

ਬੀਜਿੰਗ : ਚੀਨ ਦੀ ਸੰਸਦ ਨੇ ਤਿੱਬਤ ’ਚ ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾਉਣ ਸਬੰਧੀ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜ਼ੂਰੀ ਦੇ  ਦਿਤੀ। ਚੀਨੀ ਸੰਸਦ ਨੇ ਅਰਬਾਂ ਡਾਲਰ ਦੀ ਲਾਗਤ ਵਾਲੇ ਪ੍ਰਾਜੈਕਟਾਂ ਸਬੰਧੀ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜ਼ੂਰੀ ਦਿਤੀ। ਇਸ ਵਿਚ ਤਿੱਬਤ ’ਚ ਬ੍ਹਮਪੁੱਤਰ ’ਤੇ ਪਣ ਬਿਜਲੀ ਪ੍ਰਰਾਜੈਕਟ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਪ੍ਰਸਤਾਵਿਤ ਹੈ। ਭਾਰਤ ਇਸ ’ਤੇ ਆਪਣਾ ਇਤਰਾਜ਼ ਵੀ ਦਰਜ ਕਰਵਾ ਚੁੱਕਾ ਹੈ।

ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐਨ.ਪੀ.ਸੀ.)ਨੇ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ (2021-2025) ਨੂੰ ਮਨਜ਼ੂਰੀ ਦਿਤੀ। ਸੰਸਦ ਇਜਲਾਸ ਦੇ ਆਖ਼ਰੀ ਦਿਨ ਪਾਸ ਕੀਤੀ ਗਈ ਇਸ ਯੋਜਨਾ ਵਿਚ ਰਾਸ਼ਟਰੀ ਅਰਥ-ਵਿਵਸਥਾ ਅਤੇ ਸਮਾਜਕ ਵਿਕਾਸ ਨਾਲ ਹੀ ਸਾਲ 2035 ਤਕ ਦੇ ਲੰਮੇ ਸਮੇਂ ਦੇ ਟੀਚਿਆਂ ਦਾ ਜ਼ਿਕਰ ਵੀ ਹੈ।

ਪੰਜ ਸਾਲਾ ਯੋਜਨਾ ਵਿਚ ਚੀਨ ਦੇ ਵਿਕਾਸ ਸਬੰਧੀ 60 ਪ੍ਰਸਤਾਵਾਂ ਦਾ ਖਾਕਾ ਹੈ। ਇਸ ਯੋਜਨਾ ’ਤੇ ਮੋਹਰ ਲਗਾਉਣ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਵੀ ਮੌਜੂਦ ਸਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਇਨ੍ਹਾਂ ਪ੍ਰਸਤਾਵਾਂ ਨੂੰ ਪਿਛਲੇ ਸਾਲ ਹੀ ਪਾਸ ਕਰ ਚੁੱਕੀ ਹੈ। 14ਵੀਂ ਪੰਜ ਸਾਲਾ ਯੋਜਨਾ ’ਚ ਬ੍ਰਹਮਪੁੱਤਰ ਨਦੀ ਦੀ ਹੇਠਲੀ ਧਾਰਾ ’ਤੇ ਡੈਮ ਬਣਾਉਣਾ ਸ਼ਾਮਲ ਸੀ, ਜਿਸ ’ਤੇ ਭਾਰਤ ਅਤੇ ਬੰਗਲਾਦੇਸ਼ ਨੇ ਚਿੰਤਾ ਪ੍ਰਗਟਾਈ ਸੀ।

ਚੀਨ ਨੇ ਇਸ ਤਰ੍ਹਾਂ ਦੀ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦਾ ਹਿਤਾਂ ਦਾ ਧਿਆਨ ਰਖਣਗੇ। ਭਾਰਤ ਸਰਕਾਰ ਨੇ ਲਗਾਤਾਰ ਚੀਨੀ ਅਧਿਕਾਰੀਆਂ ਨੂੰ ਅਪਣੇ ਵਿਚਾਰ ਅਤੇ ਚਿੰਤਾਵਾਂ ਨਾਲ ਜਾਣੂ ਕਰਾਇਆ ਹੈ ਅਤੇ ਉਨ੍ਹਾਂ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਉਸ ਦੇ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ।