Geomagnetic storm: 20 ਸਾਲਾਂ ਪਿਛੋਂ ਪਹਿਲੀ ਵਾਰ ਭਿਆਨਕ ਭੂ-ਚੁੰਬਕੀ ਤੂਫ਼ਾਨ ਦੀ ਚੇਤਾਵਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਨੈਸ਼ਨਲ ਓਸ਼ਨਿਕ ਐਂਡ ਐਟਮੌਸਫ਼ਿਰਿਕ ਐਡਮਿਨਿਸਟ੍ਰੇਸ਼ਨ (ਐਨਓਏਏ) ਨੇ ਇਹ ਅਲਰਟ ਤਦ ਜਾਰੀ ਕੀਤਾ ਹੈ

STRONGEST Geomagnetic Storm In 20 Years Hits Earth!

Geomagnetic storm: ਅਮਰੀਕਾ ਦੀ ਪ੍ਰਮੁਖ ਵਿਗਿਆਨਕ ਏਜੰਸੀ ਨੇ ਭੂ-ਚੁੰਬਕੀ ਤੂਫ਼ਾਨ (ਜਿਓਮੈਗਨੈਟਿਕ ਸਟੌਰਮ) ਦੀ ਚੇਤਾਵਨੀ ਦਿਤੀ ਹੈ। ਦੋ ਦਹਾਕਿਆਂ ਬਾਅਦ ਇਹ ਪਹਿਲੀ ਅਜਿਹੀ ਚੇਤਾਵਨੀ ਹੈ, ਜੋ ਧਰਤੀ ’ਤੇ ਵਖੋ-ਵਖਰੀਆਂ ਇਲੈਕਟ੍ਰੌਨਿਕ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅਮਰੀਕਾ ਦੀ ਨੈਸ਼ਨਲ ਓਸ਼ਨਿਕ ਐਂਡ ਐਟਮੌਸਫ਼ਿਰਿਕ ਐਡਮਿਨਿਸਟ੍ਰੇਸ਼ਨ (ਐਨਓਏਏ) ਨੇ ਇਹ ਅਲਰਟ ਤਦ ਜਾਰੀ ਕੀਤਾ ਹੈ, ਜਦੋਂ ਉਸ ਨੂੰ ਬਾਹਰੀ ਪੁਲਾੜ ’ਚ ਇਕ ਤਾਕਤਵਰ ਸੂਰਜੀ ਤੂਫ਼ਾਨ ਬਾਰੇ ਪਤਾ ਚਲਿਆ ਹੈ। ਇਹ ਚੇਤਾਵਨੀ ਗੰਭੀਰ ਸ਼੍ਰੇਣੀ ਦੀ ਹੈ।

ਇਸ ਨੂੰ ਜੀ-4 ਜਿਓਮੈਗਨੈਟਿਕ ਸਟੌਰਮ ਵਾਚ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਹੈ। ਇਸ ਚੇਤਾਵਨੀ ਨੇ ਪਾਵਰ ਗ੍ਰਿਡ, ਸੰਚਾਰ ਨੈਟਵਰਕ ਅਤੇ ਸੈਟੇਲਾਈਟ ਸਮੇਤ ਇਲੈਕਟ੍ਰੌਨਿਕ ਉਪਕਰਣਾਂ ’ਚ ਜੋਖਮ ਨੂੰ ਦਸਿਆ ਹੈ।

ਅਮਰੀਕੀ ਏਜੰਸੀ ਨੇ ਦਸਿਆ ਕਿ ਸੂਰਜੀ ਤੂਫ਼ਾਨ ਨਾਲ ਜੀਪੀਐਸ ਜਿਹੇ ਇਲੈਕਟ੍ਰੌਨਿਕ ਉਪਕਰਣਾਂ ’ਚ  ਵੀ ਨੁਕਸ ਪੈਦਾ ਹੋ ਸਕਦੇ ਹਨ। ਐਨਓਏਏ ਦਾ ਪੁਲਾੜੀ ਮੌਸਮ ਪੂਰਵ-ਅਨੁਮਾਨ ਕੇਂਦਰ ਦਾ ਇਕ ਡਿਵੀਜ਼ਨ 8 ਮਈ ਤੋਂ ਸ਼ੁਰੂ ਹੋਈਆਂ ਸੂਰਜੀ ਕਿਰਨਾਂ ਤੇ ਕੋਰੋਨਲ ਮਾਸ ਇਜੈਕਸ਼ਨ ਦੀ ਇਕ ਲੜੀ ਤੋਂ ਬਾਅਦ ਸੂਰਜ ਦੀ ਨਿਗਰਾਨੀ ਕਰ ਰਿਹਾ ਹੈ। ਵਾਧੂ ਸੂਰਜੀ ਵਿਸਫ਼ੋਟ ਕਾਰਣ ਭੂ-ਚੁੰਬਕੀ ਤੂਫ਼ਾਨ ਦੀ ਸਥਿਤੀ ਸਾਰਾ ਹਫ਼ਤਾ ਬਣੀ ਰਹਿ ਸਕਦੀ ਹੈ।

(For more Punjabi news apart from STRONGEST Geomagnetic Storm In 20 Years Hits Earth! , stay tuned to Rozana Spokesman)