‘ਬੋਸਨੀਆ ਦਾ ਕਸਾਈ’ ਦੇ ਕਸਾਈ ਦੀ ਆਖਰੀ ਅਪੀਲ ਖਾਰਿਜ, ਜਾਰੀ ਰਹੇਗੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

8 ਹਜਾਰ ਮੁਸਲਮਾਨਾਂ ਦਾ ਕਰਵਾਇਆ ਸੀ ਕਤਲ

Ratko Mladic

ਨਵੀਂ ਦਿੱਲੀ:‘ਬੋਸਨੀਆ ਦਾ ਕਸਾਈ’ ਦੇ ਨਾਮ ਨਾਲ ਮਸ਼ਹੂਰ ਸਰਬੀਆਈ ਸਾਬਕਾ ਫੌਜੀ ਜਨਰਲ ਰਤਕੋ ਮਲਾਦਿਚ( Ratko Mladic)  ਇਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਮੀਡੀਆ ਵਿਚ ਸੁਰਖੀਆਂ  ਵਿਚ ਬਣੇ ਹੋਏ ਹਨ। ਇਸ ਦਾ ਕਾਰਨ ਸੰਯੁਕਤ ਰਾਸ਼ਟਰ ਅਪਰਾਧ ਟ੍ਰਿਬਿਊਨਲ ਦਾ ਫੈਸਲਾ ਹੈ ਜਿਸ ਵਿਚ ਉਸ ਦੀ ਸਜ਼ਾ ਘਟਾਉਣ ਦੀ ਅਪੀਲ  ਨੂੰ ਰੱਦ ਕਰ  ਦਿੱਤਾ ਗਿਆ। 

ਬੈਲਜੀਅਮ ਦੇ ਸਰਜ ਬ੍ਰਮੇਰਟਸ ਨੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਦਾ  ਕਹਿਣਾ ਹੈ ਕਿ ਹੁਣ ਇਸ ਕਸਾਈ ਕੋਲ ਅੱਗੇ ਅਪੀਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਬਤੀ। ਇਹ ਅਦਾਲਤ ਦਾ ਅੰਤਮ ਫੈਸਲਾ ਹੈ।

ਮਲਾਦਿਚ( Ratko Mladic)  ਦਾ ਜ਼ਿਕਰ ਹੁੰਦੇ ਹੀ ਬੋਸਨੀਆ ਦੇ ਲੋਕ ਸਹਿਮ ਜਾਂਦੇ ਹਨ। ਡਰਨ ਵੀ ਕਿਉਂ ਨਾ ਇਹ ਉਹ ਇਨਸਾਨ ਹੈ  ਜਿਸ  ਨੂੰ ਉਥੇ ਅੱਠ ਹਜ਼ਾਰ ਲੋਕਾਂ ਦੇ ਕਤਲੇਆਮ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਸ ਅਪਰਾਧੀ ਲਈ ਸਰਬੀਆ ਦੇ ਰਾਸ਼ਟਰਪਤੀ ਸਲੋਬੋਡਨ ਮਿਲੋਸਵਿਕ ( Slobodan Milošević)  ਅਤੇ ਸਰਬ ਨੇਤਾ ਰਾਦੋਵਾਨ ਕਰਾਦਜਿਕ 'ਤੇ ਵੀ ਇਸ ਕਤਲੇਆਮ ਲਈ ਮੁਕੱਦਮਾ ਚਲਾਇਆ ਗਿਆ ਸੀ। ਆਈਸੀਟੀਵਾਈ ਨੇ ਸਾਲ 2016 ਵਿੱਚ ਕਰਾਦਜਿਕ ਨੂੰ 40 ਸਾਲ ਦੀ ਸਜਾ ਸੁਣਾਈ ਸੀ। ਉਥੇ ਹੀ ਮਿਲੋਸੇਵਿਕ ਦੀ ਸਾਲ 2006 ਵਿੱਚ ਸਜ਼ਾ ਦੌਰਾਨ ਹੀ ਮੌਤ ਹੋ ਗਈ ਸੀ।

ਮਲਾਦਿਚ( Ratko Mladic)   ਨੇ ਸਾਲ 2011 ਵਿੱਚ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਕਿਹਾ ਸੀ,“ਮੈਂ ਜਨਰਲ ਰਾਤਕੋ ਮਲਾਦਿਚ( Ratko Mladic)  ਹਾਂ। ਪੂਰੀ ਦੁਨੀਆ ਮੈਨੂੰ ਜਾਣਦੀ ਹੈ…ਮੈਂ ਇੱਥੇ ਆਪਣੇ ਦੇਸ਼ ਅਤੇ ਆਪਣੀ ਜਨਤਾ ਦਾ ਬਚਾਅ ਕਰਨ ਲਈ ਹਾਂ, ਨਾ ਕਿ ਰਾਤਕੋ ਮਲਾਦਿਕ ਦਾ। ” ਅਦਾਲਤ ਨੇ ਮਲਾਦਿਚ ਨੂੰ ਅੱਠ ਹਜਾਰ ਨਿਹੱਥੇ ਮੁਸਲਮਾਨ ਬੱਚਿਆਂ ਅਤੇ ਬਾਲਗਾਂ ਦੀ ਹੱਤਿਆ ਦਾ ਦੋਸ਼ੀ ਪਾਇਆ।

ਮਲਾਦਿਚ( Ratko Mladic) ਦੀ ਫੌਜ ਨੇ ਸਰੇਬਰੇਨਿਕਾ ਸ਼ਹਿਰ ਵਿੱਚ ਮਾਸੂਮ ਲੋਕਾਂ ਨੂੰ ਇਕੱਠਾ ਕਰਵਾ ਕਰ ਉਨ੍ਹਾਂ ਨੂੰ ਗੋਲੀਆਂ ਅਤੇ ਤੋਪਾਂ ਨਾਲ ਭੁਨਵਾ ਦਿੱਤਾ ਸੀ। ਮਲਾਦਿਚ( Ratko Mladic) ਕਰੀਬ ਦੋ ਦਹਾਕੇ ਤੱਕ ਗ੍ਰਿਫਤਾਰੀ ਤੋਂ ਬਚਦੇ ਰਹੇ ਸਨ। ਉਨ੍ਹਾਂ ਨੂੰ ਸਾਲ 2011 ਵਿੱਚ ਸਰਬੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

 

ਇਹ ਵੀ ਪੜ੍ਹੋ: ਦਿੱਲੀ 'ਚ ਵਾਪਰਿਆ ਦਰਦਨਾਕ ਹਾਦਸਾ, ਸੈਰ ਕਰਨ ਜਾ ਰਹੇ ਲੋਕਾਂ ਨੂੰ ਤੇਜ਼ ਰਫਤਾਰ ਡੰਪਰ ਨੇ ਕੁਚਲਿਆ

 

ਸੁਣਵਾਈ ਦੌਰਾਨ ਇਹ ਸਾਫ ਹੋ ਗਿਆ ਕਿ ਮਲਾਦਿਚ( Ratko Mladic) ਦੇ ਆਦੇਸ਼ ਉਤੇ ਹੀ ਸੈਨਾ ਨੇ ਸ਼ਰਮਨਾਕ ਅਪਰਾਧ ਕੀਤੇ। ਸੈਨਾ ਨੇ ਤਿੰਨ ਸਾਲ ਤੱਕ ਬੋਸਨੀਆ ਦੀ ਰਾਜਧਾਨੀ ਸਾਰਾਯੇਵੋ ਨੂੰ ਵੀ ਇੱਕ ਤਰ੍ਹਾਂ ਨਾਲ ਬੰਧਕ ਬਣਾ ਕੇ ਰੱਖਿਆ ਹੋਇਆ ਸੀ।

 

 ਇਹ ਵੀ ਪੜ੍ਹੋ:  8 ਹਜਾਰ ਮੁਸਲਮਾਨਾਂ ਦਾ ਕਰਵਾਇਆ ਸੀ ਕਤਲ, ਦੋਸ਼ੀ ਸਾਬਤ ਹੋਇਆ ‘ਬੋਸਨੀਆ ਦਾ ਕਸਾਈ’