ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਿਸ ਨਾਲ ਅਮਰੀਕਾ 'ਚ ਕੰਪਨੀ ਨੂੰ ਵੈਕਸੀਨ ਲਾਂਚ 'ਚ ਦੇਰੀ ਹੋ ਰਹੀ ਹੈ

Coronavirus

ਨਵੀਂ ਦਿੱਲੀ-ਕੋਰੋਨਾ (Coronaਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਖਤਰਾ ਅਜੇ ਵੀ ਬਰਕਰਾਰ ਹੈ। ਕੋਰੋਨਾ ਵਾਇਰਸ (Coronavirus) ਨੇ ਲੋਕਾਂ ਦੇ ਜਨ-ਜੀਵਨ 'ਤੇ ਕਾਫੀ ਡੂੰਘਾ ਅਸਰ ਪਾਇਆ ਹੈ। ਕੋਰੋਨਾ ਨਾਲ ਲੜਨ ਲਈ ਕੰਪਨੀਆਂ (Companiesਨੇ ਵੈਕਸੀਨਜ਼ ਲਾਂਚ (Launchਕੀਤੀਆਂ ਹਨ ਅਤੇ ਕਈ ਕੰਪਨੀਆਂ ਦੇ ਵੈਕਸੀਨ 'ਤੇ ਟਰਾਇਲ (Trailਚੱਲ ਰਹੇ ਹਨ।

ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

ਸਵਦੇਸ਼ੀ ਵੈਕਸੀਨ ਨਿਰਮਾਤਾ ਕੰਪਨੀ ਭਾਰਤੀ ਬਾਇਓਨਟੈੱਕ ਨੂੰ ਅਮਰੀਕਾ 'ਚ ਐਮਰਜੈਂਸੀ ਇਸਤੇਮਾਲ ਲਈ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਅਮਰੀਕਾ 'ਚ ਅਜੇ ਕੋਵੈਕਸੀਨ (Cavaxinਦੇ ਐਮਰਜੈਂਸੀ (Emergency'ਤੇ ਮਨਜ਼ੂਰੀ (Approval) ਨਾ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਫੂਡ ਅਤੇ ਐਡਮਿਨੀਸਟ੍ਰੇਸ਼ਨ (FDA ਭਾਵ ਐੱਫ.ਡੀ.ਏ. ਨੇ ਭਾਰਤੀ ਬਾਇਓਨਟੈੱਕ ਦੀ ਕੋਵੈਕਸੀਨ ਟੀਕੇ ਦੇ ਐਮਰਜੈਂਸੀ ਇਸਤੇਮਾਲ (Emergency use) ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਨਾਲ ਅਮਰੀਕਾ (America) 'ਚ ਕੰਪਨੀ ਨੂੰ ਵੈਕਸੀਨ ਲਾਂਚ 'ਚ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤ ਬਾਇਓਨਟੈੱਕ ਦੀ ਕੋਵੈਕਸੀਨ ਲਈ ਅਮਰੀਕੀ ਸਾਂਝੇਦਾਰ ਆਕਯੂਜੇਨ ਨੇ ਅਮਰੀਕੀ ਦਵਾਈ ਰੈਗੂਲੇਟਰ ਐੱਫ.ਡੀ.ਏ. ਨੂੰ ਮਾਸਟਰ ਫਾਈਲ ਭੇਜ ਕੇ ਇਸ ਟੀਕੇ ਦੇ ਇਸਤੇਮਾਲ ਦੀ ਮਨਜ਼ੂਰੀ ਮੰਗੀ ਸੀ। ਆਪਣੇ ਬਿਆਨ 'ਚ ਆਕਯੂਜੇਨ ਨੇ ਕਿਹਾ ਕਿ ਐੱਫ.ਡੀ.ਏ. ਦੀ ਇਹ ਪ੍ਰਤੀਕਿਰਿਆ ਆਕਯੂਜੇਨ ਦੀ ਉਸ ਮਾਸਟਰ ਫਾਈਲ ਨੂੰ ਲੈ ਕੇ ਸੀ ਜਿਸ ਨਾਲ ਕੰਪਨੀ ਨੇ ਬੀਤੇ ਦਿਨ ਜਮ੍ਹਾ ਕੀਤਾ ਸੀ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਐੱਫ.ਡੀ.ਏ. ਨੇ ਸਿਫਾਰਿਸ਼ ਕੀਤੀ ਸੀ ਕਿ ਆਕਯੂਜੇਨ ਆਪਣੀ ਵੈਕਸੀਨ ਲਈ ਈ.ਯੂ.ਏ. (ਐਮਰਜੈਂਸੀ ਯੂਜ਼ ਆਥੇਰਾਈਜੇਸ਼ਨ) ਅਪੀਲ (Appeal) ਦੀ ਥਾਂ ਬੀ.ਐੱਲ.ਏ. ਸਬਮਿਸ਼ਨ 'ਤੇ ਫੋਕਸ ਕਰੇ। ਨਾਲ ਹੀ ਰੈਗੂਲੇਟਰ ਨੇ ਵੈਕਸੀਨ ਦੇ ਸੰਬੰਧ 'ਚ ਵਾਧੂ ਜਾਣਕਾਰੀ ਅਤੇ ਡਾਟਾ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਅਗੇ ਕਿਹਾ ਕਿ ਕੰਪਨੀ ਆਪਣੀ ਵੈਕਸੀਨ ਦੀ ਅਪੀਲ ਨੂੰ ਮਨਜ਼ੂਰੀ ਦੇਣ ਲਈ ਜ਼ਰੂਰੀ ਵਾਧੂ ਦਸਤਾਵੇਜ਼ਾਂ ਨੂੰ ਲੈ ਕੇ ਐੱਫ.ਡੀ.ਏ. ਨਾਲ ਚਰਚਾ ਕਰ ਰਹੀ ਹੈ। ਆਰਯੂਜੇਨ ਦੇ ਮੁੱਖੀ ਕਾਰਜਕਾਰੀ ਸ਼ੰਕਰ ਮੁਸੁਨੀਰੀ ਨੇ ਕਿਹਾ ਕਿ ਭਲੇ ਹੀ ਇਸ ਨਾਲ ਵੈਕਸੀਨ ਲੈਣ 'ਚ ਦੇਰੀ ਹੋਵੇਗੀ ਪਰ ਅਸੀਂ ਅਮਰੀਕਾ 'ਚ ਕੋਵੈਕਸੀਨ ਲੈਣ ਲਈ ਵਚਨਬੱਧ ਹਾਂ। 

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ