ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਦੇ ਅਧਿਕਾਰੀਆਂ ਨੇ ਪਾਬੰਦੀਆਂ ਸਮੱਗਰੀਆਂ ਹਟਾਉਣ 'ਚ ਕਥਿਤ ਤੌਰ 'ਤੇ ਅਸਫਲਤਾ ਦੇ ਚੱਲਦੇ ਫੇਸਬੁੱਕ ਅਤੇ ਟੈਲੀਗ੍ਰਾਮ ਐਪ 'ਤੇ ਜੁਰਮਾਨਾ ਲਾਇਆ

Facebook and Telegram

ਨਵੀਂ ਦਿੱਲੀ-ਭਾਰਤ ਸਰਕਾਰ ਵੱਲੋਂ ਜਿਥੇ ਸੋਸ਼ਲ ਮੀਡੀਆ ਪਲੇਟਫਾਰਮ (Social media platforms) ਲਈ ਗਾਈਡਲਾਈਨਸ ਬਣਾ ਕੇ ਉਨ੍ਹਾਂ 'ਤੇ ਨਿਯਮਾਂ ਤਹਿਤ ਕੰਮ ਕਰਨ ਨੂੰ ਲੈ ਕੇ ਵਾਰ-ਵਾਰ ਹਿਦਾਇਤ ਦਿੱਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਦੇਸ਼ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚੱਲਦੇ ਹੋਏ ਸੋਸ਼ਲ ਮੀਡੀਆ ਮੰਚਾਂ ਨਾਲ ਪੂਰੀ ਤਰ੍ਹਾਂ ਸਖਤੀ ਨਾਲ ਪੇਸ਼ ਆ ਰਹੇ ਹਨ।

ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ

ਤਾਜ਼ਾ ਮਾਮਲਾ ਰੂਸ ਤੋਂ ਸਾਹਮਣੇ ਆਇਆ ਹੈ ਜਿਥੇ ਰੂਸ ਦੇ ਅਧਿਕਾਰੀਆਂ ਨੇ ਪਾਬੰਦੀ ਸਮੱਗਰੀਆਂ ਹਟਾਉਣ 'ਚ ਕਥਿਤ ਤੌਰ 'ਤੇ ਅਸਫਲਤਾ ਦੇ ਚੱਲਦੇ ਫੇਸਬੁੱਕ ਅਤੇ ਟੈਲੀਗ੍ਰਾਮ ਐਪ 'ਤੇ ਜੁਰਮਾਨਾ ਲਾਇਆ ਹੈ। ਇਸ ਕਦਮ ਨੂੰ ਦੇਸ਼ 'ਚ ਸਿਆਸੀ ਅਸੰਤੋਸ਼ ਦਰਮਿਆਨ ਸੋਸ਼ਲ ਮੀਡੀਆ ਮੰਚਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਦੀਆਂ ਵਧਦੀਆਂ ਕੋਸ਼ਿਸ਼ਾਂ ਦਾ ਹਿੱਸਾ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

ਮਾਸਕੋ ਦੀ ਅਦਾਲਤ ਨੇ ਵੀਰਵਾਰ ਨੂੰ ਫੇਸਬੁੱਕ 'ਤੇ 1.7 ਕਰੋੜ ਰੂਬਲ ਅਤੇ ਟੈਲੀਗ੍ਰਾਮ 'ਤੇ ਇਕ ਕਰੋੜ ਰੂਬਲ ਦਾ ਜੁਰਮਾਨ ਲਾਇਆ ਹੈ। ਦੋਵੇਂ ਮੰਚ ਕਿਸ ਤਰ੍ਹਾਂ ਦੀ ਸਮੱਗਰੀ ਹਟਾਉਣ ਨੂੰ ਲੈ ਕੇ ਅਸਮਰੱਥ ਰਹੇ ਇਸ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਹਾਲ ਦੇ ਹਫਤਿਆਂ 'ਚ ਦੋਵਾਂ ਪਲੇਟਫਾਰਮ 'ਤੇ ਦੂਜੀ ਵਾਰ ਜੁਰਮਾਨਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ-ਵੈਕਸੀਨੇਸ਼ਨ ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਜਾਣੋਂ ਹੁਣ ਕਿੰਨੇ ਦਿਨਾਂ ਬਾਅਦ ਲੱਗੇਗੀ ਦੂਜੀ ਡੋਜ਼

ਇਸ ਤੋਂ ਪਹਿਲਾਂ 25 ਮਈ ਨੂੰ ਰੂਸੀ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸਮਝੀ ਜਾਣ ਵਾਲੀ ਸਮੱਗਰੀ ਨਾ ਹਟਾਉਣ ਦੇ ਮਾਮਲੇ 'ਚ ਫੇਸਬੁੱਕ 'ਤੇ 2.6 ਕਰੋੜ ਰੂਬਲ ਦਾ ਜੁਰਮਾਨਾ ਲਾਇਆ ਗਿਆ ਸੀ। ਉਥੇ ਇਕ ਮਹੀਨੇ ਪਹਿਲਾਂ ਪ੍ਰਦਰਸ਼ਨ ਕਰਨ ਵਾਲੀ ਸਮੱਗਰੀ ਨਾ ਹਟਾਉਣ ਲਈ ਟੈਲੀਗ੍ਰਾਮ 'ਤੇ 50 ਲੱਖ ਰੂਬਲ ਦਾ ਜੁਰਮਾਨਾ ਲਾਇਆ ਗਿਆ ਸੀ।

ਇਹ ਵੀ ਪੜ੍ਹੋ-ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ

ਇਸ ਸਾਲ ਦੀ ਸ਼ੁਰੂਆਤ 'ਚ ਰੂਸ ਦੀ ਸਰਕਾਰੀ ਸੰਚਾਰ ਨਿਗਰਾਨੀ ਸੰਸਥਾ 'ਰੋਸਕੋਮਨਾਡਜ਼ੋਰ' ਨੇ ਟਵਿੱਟਰ ਨੂੰ ਗੈਰ-ਕਾਨੂੰਨੀ ਸਮੱਗਰੀ ਹਟਾਉਣ 'ਚ ਕਥਿਤ ਤੌਰ 'ਤੇ ਅਸਫਲ ਰਹਿਣ ਦੇ ਮਾਮਲਿਆਂ 'ਚ ਪਾਬੰਦੀ ਲਾਉਣ ਦੀ ਧਮਕੀ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਮੰਚ ਬੱਚਿਆਂ ਨੂੰ ਆਤਮ-ਹੱਤਿਆ ਲਈ ਪ੍ਰੇਰਿਤ ਕਰਨ ਵਾਲੀ ਸਮੱਗਰੀ, ਨਸ਼ੀਲੇ ਪਦਾਰਥ ਨਾਲ ਜੁੜੀ ਜਾਣਕਾਰੀ ਨੂੰ ਹਟਾਉਣ 'ਚ ਅਸਫਲ ਰਿਹਾ ਹੈ।