WHO ਨੇ ਕੋਰੋਨਾ ਦੇ ਇਸ ਵੈਰੀਐਂਟ ਨੂੰ ਲੈ ਕੇ ਜਾਰੀ ਕੀਤੀ ਗੰਭੀਰ ਚਿਤਾਵਨੀ,ਵੱਡੇ ਪੱਧਰ 'ਤੇ ਜਾਂਚ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ 'ਚ ਫੈਲੇ ਡੈਲਟਾ ਵੈਰੀਐਂਟ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ

Coroanvirus

ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਫਿਰ ਤੋਂ ਪੈਰ ਪਸਾਰ ਰਿਹਾ ਹੈ। ਕੁਝ ਮਹੀਨਿਆਂ ਤੋਂ ਚੱਲ ਰਹੀ ਰਾਹਤ ਤੋਂ ਬਾਅਦ ਹੁਣ ਫਿਰ ਤੋਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਬ੍ਰਿਟੇਨ 'ਚ ਬੀਤੀ ਦਿਨੀ ਪਿੱਛਲੇ 24 ਘੰਟਿਆਂ ਤੋਂ ਇਨਫੈਕਸ਼ਨ (Infection) ਦੇ 7540 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ

ਬ੍ਰਿਟੇਨ (Britain )'ਚ ਫੈਲੇ ਡੈਲਟਾ ਵੈਰੀਐਂਟ (Variant) ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਜਿਨ੍ਹਾਂ ਇਲਾਕਿਆਂ 'ਚ ਇਹ ਵੈਰੀਐਂਟ ਫੈਲਿਆ ਹੈ ਉਥੇ ਵੱਡੇ ਪੱਧਰ 'ਤੇ ਜਾਂਚ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਬਲੈਕਬਰਨ ਅਤੇ ਡਾਰਵੇਨ ਸ਼ਹਿਰ 'ਚ ਫੌਜ ਦੇ ਸੈਕੜਾਂ ਜਵਾਨ ਟੀਕਾਕਰਨ (Vaccination) ਲਈ ਸਿਹਤ ਮੁਲਾਜ਼ਮਾਂ ਦੀ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ-ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ

ਬਲੈਕਬਰਨ ਦੇ 55 ਕੇਂਦਰਾਂ 'ਚ ਕੋਰੋਨਾ ਦੀ ਜਾਂਚ ਅਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) (World Health Organization) ਨੇ ਡੈਲਟਾ ਵੈਰੀਐਂਟ ਨੂੰ ਲੈ ਕੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂ.ਐੱਚ.ਓ. ਦੇ ਯੂਰਪ (Europe) ਦੇ ਡਾਇਰੈਕਟਰ ਡਾ. ਹੇਂਸ ਕਲੂਜ ਨੇ ਕਿਹਾ ਕਿ ਇਸ ਵੈਰੀਐਂਟ ਦੀ ਲਪੇਟ 'ਚ ਯੂਰਪ ਦਾ ਜ਼ਿਆਦਾਤਰ ਖੇਤਰ ਹੈ ਅਤੇ ਜ਼ਰੂਰੀ ਨਹੀਂ ਹੈ ਕਿ ਇਸ ਵੈਰੀਐਂਟ 'ਤੇ ਸਾਰੀਆਂ ਵੈਕਸੀਨਜ਼ ਅਸਰਦਾਰ ਹੋਵੇ।

ਇਹ ਵੀ ਪੜ੍ਹੋ-ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ