ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਦੌਰਾਨ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ

Covid19

ਨਵੀਂ ਦਿੱਲੀ-ਚੀਨ (China) ਤੋਂ ਫੈਲੇ ਕੋਰੋਨਾ ਵਾਇਰਸ (Coronavirus) ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਕੋਰੋਨਾ ਨੇ ਆਪਣਾ ਸਭ ਤੋਂ ਵਧੇਰੇ ਕਹਿਰ ਅਮਰੀਕਾ (America) 'ਚ ਢਾਹਿਆ ਅਤੇ ਇਸ ਨੇ ਭਾਰਤ (India) 'ਚ ਵੀ ਆਪਣਾ ਪੂਰਾ ਜ਼ੋਰ ਦਿਖਾਇਆ। ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਖਤਰਾ ਅਜੇ ਵੀ ਬਰਕਰਾਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ (Second Wave) 'ਚ ਕੋਰੋਨਾ ਦੇ ਵੱਖ-ਵੱਖ ਵੈਰੀਐਂਟਸ (Variant) ਜਾਂ ਰੂਪ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਵਿਰੁੱਧ ਵੱਖ-ਵੱਖ ਵੈਕਸੀਨ ਦਾ ਅਸਰ ਵੱਖ-ਵੱਖ ਹੈ। ਐਸਟ੍ਰਾਜ਼ੇਨੇਕਾ (AstraZeneca) ਵੱਲੋਂ ਪਹਿਲਾਂ ਖੂਨ ਦੇ ਥੱਕੇ ਜੰਮਣ ਸੰਬੰਧੀ ਕਈ ਖਬਰਾਂ ਸਾਹਮਣੇ ਆ ਰਹੀਆਂ ਸਨ। ਅਜਿਹੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਦੇ ਇਸਤੇਮਾਲ 'ਤੇ ਕੁਝ ਸਮੇਂ ਲਈ ਪਾਬੰਦੀ ਵੀ ਲਾ ਦਿੱਤੀ ਗਈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

ਇਸ ਦੌਰਾਨ ਫਾਈਜ਼ਰ (Pfizer) ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ। ਇਕ ਅਧਿਐਨ (Study) ਮੁਤਾਬਕ ਕੋਵਿਡ-19 ਵਿਰੁੱਧ ਅਮਰੀਕੀ ਫਾਰਮਾਸਿਉਟਿਕਲ ਫਾਈਜ਼ਰ ਦਾ ਟੀਕਾ ਕੋਰੋਨਾ ਵਾਇਰਸ ਦੇ ਬੀਟਾ, ਗਾਮਾ ਵੈਰੀਐਂਟ ਨੂੰ ਪ੍ਰਭਾਵੀ ਢੰਗ ਨਾਲ ਬੇਅਸਰ ਕਰ ਸਕਦਾ ਹੈ। ਨਿਊਯਾਰਕ ਯੂਨੀਵਰਸਿਟੀ (New York University) , ਅਮਰੀਕਾ ਦੇ ਖੋਜਕਾਰਾਂ ਦੀ ਅਗਵਾਈ 'ਚ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਫਾਈਜ਼ਰ ਬੀ.ਐੱਨ.ਟੀ. 162 ਬੀ2 ਟੀਕਾਕਰਨ ਨੇ ਪਹਿਲੇ ਦੇ ਵਾਇਰਸ ਦੇ ਜ਼ਿਆਦਾਤਰ ਕਿਸਮਾਂ (ਵੈਰੀਐਂਟ) ਵਿਰੁੱਧ ਵਧੀਆ ਕੰਮ ਕੀਤਾ ਹੈ ਪਰ ਵੈਕਸੀਨ ਨੇ ਦੱਖਣੀ ਅਫਰੀਕੀ ਵੈਰੀਐਂਟ (South African variant) ਅਤੇ ਬ੍ਰਾਜ਼ੀਲੀ ਵੈਰੀਐਂਟ 'ਤੇ 3 ਗੁਣਾ ਕੰਮ ਕਰ ਦਿੱਤਾ।

ਇਹ ਵੀ ਪੜ੍ਹੋ-ਵੈਕਸੀਨੇਸ਼ਨ ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਜਾਣੋਂ ਹੁਣ ਕਿੰਨੇ ਦਿਨਾਂ ਬਾਅਦ ਲੱਗੇਗੀ ਦੂਜੀ ਡੋਜ਼

ਅਮਰੀਕਾ ਦੀ ਸਥਾਨਕ ਮੀਡੀਆ ਮੁਤਾਬਕ ਰਾਸ਼ਟਰਪਤੀ ਜੋ ਬਾਈਡੇਨ (President Joe Biden) 50 ਕਰੋੜ ਫਾਈਜ਼ਰ ਵੈਕਸੀਨ ਨੂੰ ਖਰੀਦ ਕੇ ਹੋਰ ਦੇਸ਼ਾਂ ਨੂੰ ਦਾਨ ਕਰਨਗੇ। ਬਾਈਡੇਨ ਦੇ ਇਸ ਕਦਮ ਨਾਲ ਗਰੀਬ ਦੇਸ਼ਾਂ ਨੂੰ ਕਾਫੀ ਮਦਦ ਮਿਲੇਗੀ। ਅਮਰੀਕਾ 'ਚ ਤਕਰੀਬਨ ਅੱਧੀ ਤੋਂ ਵਧੇਰੇ ਆਬਾਦੀ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਜਿਸ ਤੋਂ ਬਾਅਦ ਉਥੇ ਕੋਰੋਨਾ ਦੇ ਕੇਸ ਕਾਫੀ ਘੱਟ ਹੋ ਚੁੱਕੇ ਹਨ।