US: ਨਿਊਯਾਰਕ ਦੇ ਗਵਰਨਰ ਕੂਮੋ ਨੇ ਦਿੱਤਾ ਅਸਤੀਫ਼ਾ, 11 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਸੀ ਆਰੋਪ
ਐਂਡਰਿਊ ਕੂਮੋ ਨੇ ਕਿਹਾ ਕਿ ਇਸ “ਬੇਹੱਦ ਮੁਸ਼ਕਲ” ਰਾਜਨੀਤਕ ਸਥਿਤੀ ਵਿਚ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਅਤੇ ਲੜਨਾ ਸੂਬੇ 'ਚ ਸੰਕਟ ਦਾ ਕਾਰਨ ਬਣੇਗਾ।
ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੂਮੋ (Governor Andrew Cuomo) ਨੇ ਮੰਗਲਵਾਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੇ ਅਸਤੀਫ਼ੇ (Resign) ਦਾ ਐਲਾਨ ਕਰ ਦਿੱਤਾ ਹੈ। ਕੋਵਿਡ -19 (Covid-19) ਮਹਾਂਮਾਰੀ ਦੇ ਦਿਨਾਂ ਵਿਚ ਉਨ੍ਹਾਂ ਦੀ ਨਿਯਮਤ ਵਿਸਤ੍ਰਿਤ ਪ੍ਰੈਸ ਕਾਨਫਰੰਸਾਂ ਅਤੇ ਲੀਡਰਸ਼ਿਪ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਸ਼ਲਾਘਾ ਕੀਤੇ ਜਾਣ ਦੇ ਇਕ ਸਾਲ ਦੇ ਅੰਦਰ, ਹੁਣ ਉਹ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਡੈਮੋਕ੍ਰੇਟਿਕ ਨੇਤਾ ਨੇ ਜਾਣਬੁੱਝ ਕੇ ਔਰਤਾਂ ਨਾਲ ਦੁਰਵਿਵਹਾਰ (Sexual Harassed 11 Women) ਕਰਨ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ।
ਹੋਰ ਪੜ੍ਹੋ: ਹੰਗਾਮੇ 'ਤੇ ਭਾਵੁਕ ਹੋਏ ਨਾਇਡੂ, ਕਿਹਾ, 'ਮੈਂਬਰਾਂ ਦੇ ਵਤੀਰੇ ਕਾਰਨ ਮੈਂ ਸਾਰੀ ਰਾਤ ਸੁੱਤਾ ਨਹੀਂ'
ਉਨ੍ਹਾਂ ਨੇ ਆਪਣੇ ਅਸਤੀਫ਼ੇ 'ਤੇ ਪਾਏ ਜਾ ਰਹੇ ਦਬਾਅ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ “ਬੇਹੱਦ ਮੁਸ਼ਕਲ” ਰਾਜਨੀਤਕ ਸਥਿਤੀ ਵਿਚ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਅਤੇ ਲੜਨਾ ਸੂਬੇ ਵਿਚ ਸੰਕਟ ਦਾ ਕਾਰਨ ਬਣੇਗਾ। ਕੁਮੋ ਨੇ ਕਿਹਾ, “ਮੇਰੇ ਲਈ ਬਿਹਤਰ ਹੈ ਕਿ ਮੈਂ ਹਟ ਜਾਵਾਂ ਅਤੇ ਸਰਕਾਰ ਨੂੰ ਰਾਜ ਕਰਨ ਦੇਵਾਂ।”
ਹੋਰ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਸਕੂਲਾਂ ਵਿਚ ਰੋਜ਼ਾਨਾ ਕੀਤੇ ਜਾਣ 10,000 RT-PCR ਟੈਸਟ
ਤਿੰਨ ਵਾਰ ਰਾਜਪਾਲ ਰਹੇ ਕੁਮੋ ਦੇ ਅਸਤੀਫ਼ੇ ਦੀ ਘੋਸ਼ਣਾ ਉਸ ਸਮੇਂ ਕੀਤੀ ਗਈ, ਜਦੋਂ ਉਨ੍ਹਾਂ 'ਤੇ ਮਹਾਂਦੋਸ਼ ਚਲਾਉਣ ਅਤੇ ਉਨ੍ਹਾਂ ਨੂੰ ਹਟਾਉਣ ਲਈ ਵਿਧਾਨ ਸਭਾ ਵਿਚ ਸਰਗਰਮੀ ਤੇਜ਼ ਹੋ ਗਈ ਸੀ। ਲਗਭਗ ਸਾਰੀ ਡੈਮੋਕ੍ਰੇਟਿਕ ਪਾਰਟੀ (Democratic Party) ਉਨ੍ਹਾਂ ਦੇ ਵਿਰੁੱਧ ਹੋ ਗਈ ਸੀ, ਅਤੇ ਰਾਸ਼ਟਰਪਤੀ ਜੋ ਬਾਈਡਨ (Joe Biden) ਵੀ ਉਨ੍ਹਾਂ ਵਿਚ ਸ਼ਾਮਲ ਸਨ, ਜਿਹੜੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਮੰਗ ਕਰ ਰਹੇ ਸਨ।
ਉਨ੍ਹਾਂ ਦਾ ਅਸਤੀਫ਼ਾ ਦੋ ਹਫਤਿਆਂ ਵਿਚ ਲਾਗੂ ਹੋ ਜਾਵੇਗਾ। ਇਹ ਫੈਸਲਾ ਨਿਊਯਾਰਕ ਦੇ ਅਟਾਰਨੀ ਜਨਰਲ (Attorney General) ਵਲੋਂ ਇੱਕ ਜਾਂਚ ਦੇ ਨਤੀਜੇ ਜਾਰੀ ਕਰਨ ਦੇ ਇੱਕ ਹਫ਼ਤੇ ਬਾਅਦ ਆਇਆ ਹੈ, ਜਿਸ ਵਿਚ ਪਾਇਆ ਗਿਆ ਹੈ ਕਿ ਕੁਮੋ ਨੇ ਘੱਟੋ-ਘੱਟ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।