ਪਾਕਿਸਤਾਨ ਦੇ ਪੇਸ਼ਾਵਰ ਵਿਚ ਬੰਬ ਧਮਾਕਾ: ਇਕ ਸੁਰੱਖਿਆ ਕਰਮਚਾਰੀ ਦੀ ਮੌਤ ਤੇ ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਅਰਧ ਸੈਨਿਕ ਬਲ ਦੇ ਇਕ ਜਵਾਨ ਦੀ ਮੌਤ

Pakistan blast: Bombing in Peshawar kills one, several others wounded


ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿਚ ਸੋਮਵਾਰ ਨੂੰ ਇਕ ਹਸਪਤਾਲ ਦੇ ਨੇੜੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਅਰਧ ਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਚਾਰ ਕਰਮਚਾਰੀਆਂ ਸਮੇਤ ਕਈ ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਮਲਾ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਦੇ ਵਾਰਸਾਕ ਰੋਡ 'ਤੇ ਪ੍ਰਾਈਮ ਹਸਪਤਾਲ ਦੇ ਸਾਹਮਣੇ ਫਰੰਟੀਅਰ ਕਾਂਸਟੇਬੁਲਰੀ (ਐਫ.ਸੀ.) ਦੇ ਜਵਾਨਾਂ 'ਤੇ ਹੋਇਆ।

ਇਹ ਵੀ ਪੜ੍ਹੋ: ਸਾਨ ਫ਼ਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਤਕਨੀਕੀ ਗੜਬੜੀ

ਵਾਰਸਾਕ ਦੇ ਐਸ.ਪੀ. ਮੁਹੰਮਦ ਅਰਸ਼ਦ ਖਾਨ ਨੇ ਦਸਿਆ ਕਿ ਧਮਾਕੇ ਵਿਚ ਪੰਜ ਐਫ.ਸੀ. ਅਧਿਕਾਰੀ ਅਤੇ ਤਿੰਨ ਨਾਗਰਿਕ ਜ਼ਖ਼ਮੀ ਹੋਏ ਹਨ। ਅਰਸ਼ਦ ਖਾਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਆਈ.ਈ.ਡੀ. ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਮਾਂ ਨਾਲ ਮੱਥਾ ਟੇਕਣ ਗਈ ਲੜਕੀ ਦਾ ਬਦਮਾਸ਼ ਨੇ ਵੱਢਿਆ ਗਲਾ, ਹਾਲਤ ਨਾਜ਼ੁਕ

ਇਸ ਤੋਂ ਪਹਿਲਾਂ ਪਿਛਲੇ ਹਫਤੇ ਅਸ਼ਾਂਤ ਉਤਰੀ-ਪੱਛਮੀ ਖੈਬਰ-ਪਖਤੂਨਖਵਾ ਸੂਬੇ ਦੇ ਚਿਤਰਾਲ ਜ਼ਿਲ੍ਹੇ 'ਚ ਤਾਲਿਬਾਨ ਅਤਿਵਾਦੀਆਂ ਵਲੋਂ ਦੋ ਸਰਹੱਦੀ ਚੌਕੀਆਂ 'ਤੇ ਹਮਲਾ ਕਰਨ 'ਤੇ ਚਾਰ ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ।