ਪਾਕਿਸਤਾਨ ਵਿਚ ਮਹਿੰਗਾਈ! ਮੰਤਰੀ ਨੇ ਲੋਕਾਂ ਨੂੰ ਦਿੱਤੀ ਘੱਟ ਖਾਣ ਦੀ ਸਲਾਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਹਿੰਗਾਈ ਕਾਰਨ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਹੈ।

Ali Amin Gandapur

ਇਸਲਾਮਾਬਾਦ: ਆਰਥਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਇਹਨੀਂ ਦਿਨੀਂ ਮਹਿੰਗਾਈ ਬੇਕਾਬੂ ਹੋ ਗਈ ਹੈ। ਵਧਦੀ ਮਹਿੰਗਾਈ ਕਾਰਨ ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਹੈ।

ਹੋਰ ਪੜ੍ਹੋ: Drug Case: 3 ਦਿਨ ਹੋਰ ਜੇਲ੍ਹ ’ਚ ਰਹਿਣਗੇ ਆਰਯਨ ਖ਼ਾਨ, ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 13 ਅਕਤੂਬਰ ਨੂੰ

ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, ‘“ਜੇ ਮੈਂ ਚਾਹ ਵਿਚ ਚੀਨੀ ਦੇ ਸੌ ਦਾਣੇ ਪਾਉਂਦਾ ਹਾਂ ਅਤੇ ਨੌ ਦਾਣੇ ਘੱਟ ਕਰ ਦੇਵਾਂ ਤਾਂ ਕੀ ਉਹ ਘੱਟ ਮਿੱਠੀ ਹੋ ਜਾਵੇਗੀ। ਕੀ ਅਸੀਂ ਅਪਣੇ ਦੇਸ਼ ਲਈ, ਅਪਣੀ ਆਤਮ ਨਿਰਭਰਤਾ ਲਈ ਇੰਨੀ ਕੁ ਕੁਰਬਾਨੀ ਵੀ ਨਹੀਂ ਦੇ ਸਕਦੇ? ਜੇ ਮੈਂ ਰੋਟੀ ਦੀਆਂ 100 ਬੁਰਕੀਆਂ ਖਾਂਦਾ ਹਾਂ ਤੇ ਉਸ ਵਿਚੋਂ ਨੌਂ ਘੱਟ ਨਹੀਂ ਕਰ ਸਕਦਾ?” 

ਹੋਰ ਪੜ੍ਹੋ: Petrol-Diesel Price: 11 ਦਿਨਾਂ ’ਚ ਪੈਟਰੋਲ 2.80 ਰੁਪਏ ਤੇ ਡੀਜ਼ਲ 3.30 ਰੁਪਏ ਹੋਇਆ ਮਹਿੰਗਾ

ਉਹਨਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਉਹਨਾਂ ਦੀ ਕਾਫੀ ਅਲੋਚਨਾ ਵੀ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੰਤਰੀਆਂ ਜਾਂ ਜਨਤਕ ਨੁਮਾਇੰਦਿਆਂ ਨੇ ਜਨਤਾ ਨੂੰ ਅਜਿਹੀ ਸਲਾਹ ਦਿੱਤੀ ਹੋਵੇ। ਹਾਲ ਹੀ ਵਿਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਿਆਜ਼ ਫਤਿਆਨਾ ਨੇ ਵੀ ਲੋਕਾਂ ਨੂੰ ਅਲੀ ਅਮੀਨ ਗੰਡਾਪੁਰ ਵਰਗੀ ਸਲਾਹ ਦਿੱਤੀ ਸੀ।