ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ, 20 ਲੋਕਾਂ ਦੀ ਮੌਤ ਤੇ 300 ਤੋਂ ਵੱਧ ਜ਼ਖ਼ਮੀ
ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਦੇ ਹਰਨਈ ਇਲਾਕੇ ਵਿਚ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਦੇ ਹਰਨਈ ਇਲਾਕੇ ਵਿਚ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ 20 ਲੋਕਾਂ ਦੀ ਮੌਤ ਹੋ ਗਈ ਜਦਕਿ 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਹੋਰ ਪੜ੍ਹੋ: ਜਨਤਕ ਅਹੁਦੇ 'ਤੇ ਪ੍ਰਧਾਨ ਮੰਤਰੀ ਦੇ 2 ਦਹਾਕੇ ਪੂਰੇ, ਦੇਸ਼ ਭਰ ਵਿਚ ਅੱਜ ਭਾਜਪਾ ਮਨਾਏਗੀ ਜਸ਼ਨ
ਰਿਕਟਰ ਸਕੇਲ ’ਤੇ ਭੁਚਾਲ ਦੀ ਤੀਬਰਤਾ 6 ਮਾਪੀ ਗਈ ਹੈ। ਅਮਰੀਕੀ ਭੂ -ਵਿਗਿਆਨਕ ਸਰਵੇਖਣ ਅਨੁਸਾਰ ਇਸ ਭੁਚਾਲ ਦਾ ਕੇਂਦਰ ਜ਼ਮੀਨ ਤੋਂ 20.8 ਕਿਲੋਮੀਟਰ ਹੇਠਾਂ ਪਾਇਆ ਗਿਆ ਹੈ। ਆਫਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦਾ ਅੰਕੜਾ ਹੋਰ ਵਧ ਸਕਦਾ ਹੈ।
ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਅਗਵਾਈ 'ਚ ਅੱਜ ਲਖੀਮਪੁਰ ਖੇੜੀ ਲਈ ਕੂਚ ਕਰਨਗੇ ਪੰਜਾਬ ਦੇ ਸਾਰੇ ਕਾਂਗਰਸੀ ਆਗੂ
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭੁਚਾਲ ਕਾਰਨ ਕੰਧ ਡਿੱਗਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਭੁਚਾਲ ਦੇ ਝਟਕੇ ਬਲੋਚਿਸਤਾਨ ਅਤੇ ਕਵੇਟਾ ਦੇ ਸਿਬੀ, ਪਿਸਿਨ, ਮੁਸਲਿਮ ਬਾਗ, ਕਿਲਾ ਸੈਫੁੱਲਾ ਕਛਲਾਕ, ਹਰਨਈ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ।
ਹੋਰ ਪੜ੍ਹੋ: ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਹੁਕਮ ਬੇਹੱਦ ਮੰਦਭਾਗਾ : ਢੀਂਡਸਾ
ਇਸ ਤੋਂ ਬਾਅਦ ਕਈ ਇਲਾਕਿਆਂ 'ਚ ਲੋਕ ਅਪਣੇ ਘਰਾਂ ਦੇ ਬਾਹਰ ਸੜਕਾਂ 'ਤੇ ਬੈਠ ਗਏ।ਇਲਾਕੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਕੋਲੇ ਦੀਆਂ ਖਾਣਾਂ ਵਿਚ ਕੰਮ ਕਰ ਰਹੇ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਸਭ ਤੋਂ ਜ਼ਿਆਦਾ ਨੁਕਸਾਨ ਹਰਨਈ ਜ਼ਿਲ੍ਹੇ ਵਿਚ ਹੋਇਆ ਹੈ।