ਕੌਣ ਹਨ ਫਿਨਲੈਂਡ ਦੀ ਸਰਕਾਰ ਨੂੰ ਕੰਟਰੋਲ ਕਰਨ ਵਾਲੀਆਂ ਔਰਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਫਿਨਲੈਂਡ ਵਿਚ ਕਿਸੇ ਮਹਿਲਾ ਦਾ ਪ੍ਰਧਾਨ ਮੰਤਰੀ ਬਣਨਾ ਕੋਈ ਨਵੀਂ ਗੱਲ ਨਹੀਂ ਹੈ। ਪਰ ਸਭ ਤੋਂ ਛੋਟੀ ਉਮਰ ਵਿਚ ਸਿਆਸਤ ‘ਚ ਆਉਣ ਦਾ ਟਰੈਂਡ ਮਰੀਨ ਦੇ ਨਾਲ ਹੀ ਸ਼ੁਰੂ ਹੋਇਆ ਹੈ।

New Finland cabinet is led by women

ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਵੋਟਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਡਾਕ ਹੜਤਾਲ ਤੋਂ ਨਜਿੱਠਣ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ।

ਫਿਨਲੈਂਡ ਵਿਚ ਕਿਸੇ ਮਹਿਲਾ ਦਾ ਪ੍ਰਧਾਨ ਮੰਤਰੀ ਬਣਨਾ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਸਭ ਤੋਂ ਛੋਟੀ ਉਮਰ ਵਿਚ ਸਿਆਸਤ ‘ਚ ਆਉਣ ਦਾ ਟਰੈਂਡ ਮਰੀਨ ਦੇ ਨਾਲ ਹੀ ਸ਼ੁਰੂ ਹੋਇਆ ਹੈ। ਮਰੀਨ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਲਈ ਚਾਰ ਹੋਰ ਪਾਰਟੀਆਂ ਦਾ ਇਕ ਸੈਂਟਰ-ਲੈਫਟ ਗਠਜੋੜ ਬਣਾਇਆ ਗਿਆ ਹੈ। ਇਸ ਦੀ ਕਮਾਨ ਵੀ ਔਰਤਾਂ ਦੇ ਹੱਥਾਂ ਵਿਚ ਹੈ ਯਾਨੀ ਫਿਨਲੈਂਡ ਵਿਚ ਸਰਕਾਰ ਦੀ ਅਗਵਾਈ ਕਰਨ ਵਾਲੀਆਂ ਪੰਜ ਔਰਤਾਂ ਹੋਣਗੀਆਂ।

 


 

ਇਹਨਾਂ ਵਿਚੋਂ ਚਾਰ ਲੀ ਐਡਰਸਨ (35), ਕਤਰੀ ਕੁਲਮੁਨੀ (32) ਮਾਰੀਆ ਓਹੀਸਾਲੋ (34) ਅਤੇ ਆਨਾ ਮਾਜਾ ਹੈਨਰੀਕਸਨ (55) ਹਨ। ਫਿਨਲੈਂਡ ਦੇ ਇਕ ਆਗੂ ਐਲੇਗਜ਼ੇਂਡਰ ਨੇ ਸਰਕਾਰ ਵਿਚ ਜ਼ਿਆਦਾ ਔਰਤਾਂ ਦੇ ਸ਼ਾਮਲ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਚਾਹੇ ਉਹਨਾਂ ਦੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਮੈਨੂੰ ਖੁਸ਼ੀ ਹੈ ਕਿ ਸਰਕਾਰ ਦੀਆਂ ਪੰਜ ਪਾਰਟੀਆਂ  ਦੀ ਅਗਵਾਈ ਔਰਤਾਂ ਦੇ ਹੱਥਾਂ ਵਿਚ ਹੈ।

ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਨਲੈਂਡ ਇਕ ਮਾਡਰਨ ਅਤੇ ਪ੍ਰਗਤੀਸ਼ੀਲ ਦੇਸ਼ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਵਿਚ ਵੀ ਜ਼ਿਆਦਾ ਗਿਣਤੀ ਔਰਤਾਂ ਦੀ ਸੀ। ਸਨਾ ਮਰੀਨ ਨੇ ਸਿਰਫ਼ 27 ਸਾਲ ਦੀ ਉਮਰ ਵਿਚ ਹੀ ਸਰਗਰਮ ਸਿਆਸਤ ਵਿਚ ਕਦਮ ਰੱਖ ਦਿੱਤਾ ਸੀ। ਪੀਐਮ ਬਣਨ ਤੋਂ ਪਹਿਲਾਂ ਸਨਾ ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਵਿਚ ਆਵਾਜਾਈ ਮੰਤਰੀ ਰਹਿ ਚੁੱਕੀ ਹੈ।

ਫਿਨਲੈਡ ਦੀ ਕੈਬਨਿਟ ਵਿਚ ਸ਼ਾਮਲ ਲੀ ਐਡਰਸਨ ਲੈਫਟ ਗਠਜੋੜ ਦੀ ਪ੍ਰਧਾਨ ਹੈ। ਜੂਨ 2019 ਵਿਚ ਉਹਨਾਂ ਨੂੰ ਸਿੱਖਿਆ ਮੰਤਰੀ ਚੁਣਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਮਰੀਨਾ ਦੀ ਸਰਕਾਰ ਵਿਚ ਵੀ ਉਹ ਸਿੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਵੇਗੀ। 34 ਸਾਲਾ ਮਾਰੀਆ ਓਹੀਸਾਲੋ ਗ੍ਰੀਨ ਲੀਗ ਪਾਰਟੀ ਦੀ ਪ੍ਰਧਾਨ ਹੈ, ਜੂਨ 2019 ਵਿਚ ਉਹਨਾਂ ਨੂੰ ਗ੍ਰਹਿ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ।

ਮਰੀਨਾ ਦੀ ਕੈਬਨਿਟ ਵਿਚ ਵੀ ਮਾਰੀਆ ਓਹੀਸਾਲੋ ਗ੍ਰਹਿ ਮੰਤਰੀ ਹੀ ਰਹਿ ਸਕਦੇ ਹਨ। 32 ਸਾਲਾ ਕਤਰੀ ਕੁਲਮੁਨੀ ਸੈਂਟਰ ਪਾਰਟੀ ਆਫ ਫਿਨਲੈਂਡ ਦੀ ਪ੍ਰਧਾਨ ਹੈ। ਉਹਨਾਂ ਨੂੰ ਜੂਨ 2019 ਵਿਚ ਆਰਥਿਕ ਮਾਮਲਿਆਂ ਦੀ ਮੰਤਰੀ ਅਤੇ ਫਿਰ ਸਤੰਬਰ 2019 ਵਿਚ ਫਿਨਲੈਂਡ ਦੀ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫਿਨਲੈਂਡ ਕੈਬਨਿਟ ਵਿਚ ਸ਼ਾਮਲ 5 ਸਾਲਾ ਆਨਾ ਮਾਜਾ ਹੈਨਰੀਕਸਨ ਸਵੀਡਿਸ਼ ਪੀਲਜ਼ ਪਾਰਟੀ ਦੀ ਪ੍ਰਧਾਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।