ਇਟਲੀ : ਸ਼ਹਿਰ ਬਰੇਸ਼ੀਆ ਦੀਆਂ ਨਗਰ ਕੌਂਸਲ ਚੋਣਾਂ ’ਚ 3 ਸਿੱਖ ਚਿਹਰੇ ਅਜਮਾਉਣਗੇ ਆਪਣੀ ਕਿਸਮਤ
ਇਹ ਵੋਟਾਂ ਮਈ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਪੈਣਗੀਆ
ਇਟਲੀ - ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵਿਚ ਵੀ ਭਾਰਤੀਆਂ ਨੇ ਮਿਹਨਤ ਸਦਕਾ ਚੰਗੇ ਕਾਰੋਬਾਰ ਸਥਾਪਿਤ ਕੀਤੇ ਹੋਏ ਹਨ। ਵੱਡੀ ਗਿਣਤੀ ’ਚ ਭਾਰਤੀ ਵਿਦੇਸ਼ਾਂ ’ਚ ਵੱਸਦੇ ਹਨ। ਇਟਲੀ ਦੇ ਸ਼ਹਿਰ ਬਰੇਸ਼ੀਆ ਦੀਆਂ ਹੋਣ ਵਾਲੀਆਂ ਚੋਣਾਂ ’ਚ 3 ਸਿੱਖ ਚਿਹਰੇ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ।
ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਨਗਰ ਕੌਂਸਲ ਦੀ ਚੋਣ ਹੋਣ ਜਾ ਰਹੀ ਹੈ, ਜਿੱਥੇ ਫਿਰ ਤੋਂ 3 ਸਿੱਖ ਚਿਹਰੇ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਇਨ੍ਹਾਂ ਵਿਚ ਬਲਵਿੰਦਰ ਸਿੰਘ, ਸਰਬਜੀਤ ਸਿੰਘ ਕਮਲ, ਅਕਾਸ਼ਦੀਪ ਸਿੰਘ ਚੋਣ ਲੜਨ ਦੀ ਤਿਆਰੀ ’ਚ ਹਨ। ਇਹ ਵੋਟਾਂ ਮਈ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਪੈਣਗੀਆ।
ਸਰਬਜੀਤ ਸਿੰਘ ਕਮਲ ਮੁਲਤਾਨੀ ਜੋ ਕਿ ਤਕਰੀਬਨ 20 ਸਾਲ ਤੋਂ ਇਟਲੀ ਵਿਚ ਰਹਿ ਰਹੇ ਹਨ, ਉਨ੍ਹਾਂ ਫਰਤੇਲੀ ਦੀ ਇਤਾਲੀਆ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਨੂੰ ਲੇਗਾ ਨਾਰਧ ਵੱਲੋਂ ਉਮੀਦਵਾਰ ਐਲਾਨਿਆਂ ਗਿਆ ਹੈ ਅਤੇ ਅਕਾਸ਼ਦੀਪ ਸਿੰਘ ਨੂੰ ਫੋਰਸਾ ਇਟਾਲੀਆ ਪਾਰਟੀ ਨੇ ਟਿਕਟ ਦਿੱਤੀ ਹੈ। ਅਕਾਸ਼ਦੀਪ ਸਿੰਘ ਇਸ ਤੋਂ ਲੰਬਾਰਦੀਆਂ ਸਟੇਟ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜਮਾ ਚੁੱਕੇ ਹਨ ਪਰ ਕਾਮਯਾਬ ਨਹੀਂ ਹੋ ਸਕੇ ਸਨ।
ਹੁਣ 14 ਤੇ 15 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਪ੍ਰਾਪਤ ਕਰਦਾ ਹੈ।