ਪਾਕਿਸਤਾਨ ਨੇ ਲਿਆ ਵੱਡਾ ਫ਼ੈਸਲਾ, 500 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਕੈਦੀਆਂ ਨੂੰ ਪੜਾਵਾਂ ਵਿਚ ਜੇਲਾਂ ਤੋਂ ਕੀਤਾ ਜਾਵੇਗਾ ਰਿਹਾਅ

photo

 

ਕਰਾਚੀ: ਪਾਕਿਸਤਾਨੀ ਅਧਿਕਾਰੀਆਂ ਨੇ 500 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਵਿਚੋਂ 499 ਮਛੇਰੇ ਹਨ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਭਾਰਤੀ ਕੈਦੀਆਂ ਨੂੰ ਪੜਾਵਾਂ ਵਿਚ ਜੇਲਾਂ ਤੋਂ ਰਿਹਾਅ ਕੀਤਾ ਜਾਵੇਗਾ। 200 ਕੈਦੀਆਂ ਦਾ ਪਹਿਲਾ ਜੱਥਾ ਮਲਿਰ ਜ਼ਿਲ੍ਹਾ ਜੇਲ ਤੋਂ ਵੀਰਵਾਰ ਨੂੰ ਰਿਹਾਅ ਕੀਤਾ ਗਿਆ ਅਤੇ ਲਾਹੌਰ ਭੇਜਿਆ ਗਿਆ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਇਕ ਰਿਪੋਰਟ ਮੁਤਾਬਿਕ ਈਧੀ ਫਾਊਂਡੇਸ਼ਨ ਆਜ਼ਾਦ ਭਾਰਤੀ ਨਾਗਰਿਕਾਂ ਨੂੰ ਰੇਲਗੱਡੀ ਰਾਹੀਂ ਲਾਹੌਰ ਲਿਜਾਣ ਦੀ ਸਹੂਲਤ ਦੇਵੇਗੀ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿਤਾ ਜਾਵੇਗਾ। 200 ਭਾਰਤੀ ਮਛੇਰਿਆਂ ਦਾ ਇਕ ਹੋਰ ਜੱਥਾ 2 ਜੂਨ ਨੂੰ ਕਰਾਚੀ ਦੀ ਜੇਲ ਤੋਂ ਰਿਹਾਅ ਹੋਵੇਗਾ।

ਇਹ ਵੀ ਪੜ੍ਹੋ : 7 ਸਾਲ ਪਹਿਲਾਂ ਪੁਲਿਸ ਹਿਰਾਸਤ ’ਚੋਂ ਪੀਓ ਨੂੰ ਅਗ਼ਵਾ ਕਰਨ ਦਾ ਮਾਮਲਾ: ਆਈਪੀਐਸ ਗੌਤਮ ਚੀਮਾ ਵਿਰੁਧ ਦੋਸ਼ ਤੈਅ

ਉਨ੍ਹਾਂ ਨੂੰ ਭਾਰਤ ਭੇਜਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਏਆਰਵਾਈ ਨਿਊਜ਼ ਨੇ ਦਸਿਆ ਕਿ 100 ਭਾਰਤੀ ਕੈਦੀਆਂ ਦੇ ਤੀਜੇ ਬੈਚ ਨੂੰ 3 ਜੁਲਾਈ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ 'ਤੇ ਇਕ-ਦੂਜੇ ਦੇ ਮਛੇਰਿਆਂ ਨੂੰ ਨਿਯਮਿਤ ਤੌਰ 'ਤੇ ਗ੍ਰਿਫ਼ਤਾਰ ਕਰਕੇ ਜੇਲ ਭੇਜਦੇ ਹਨ।