ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ 22 ਜੂਨ ਨੂੰ ਇਕ ਸਰਕਾਰੀ ਰਾਤ ਦੇ ਖਾਣੇ ਵਿਚ ਮੋਦੀ ਦੀ ਮੇਜ਼ਬਾਨੀ ਕਰਨਗੇ

'Modi Ji' Thali'


ਨਿਊਜਰਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਜ ਅਮਰੀਕਾ ਦੌਰੇ ਨੂੰ ਲੈ ਕੇ ਭਾਰਤੀ ਪ੍ਰਵਾਸੀ ਬਹੁਤ ਉਤਸ਼ਾਹਤ ਹਨ। ਉਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਅਜਿਹਾ ਕ੍ਰੇਜ਼ ਹੈ ਕਿ ਨਿਊਜਰਸੀ ਦੇ ਇਕ ਰੈਸਟੋਰੈਂਟ ਨੇ ਪੀ.ਐਮ. ਮੋਦੀ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਨਾਂਅ 'ਤੇ ਇਕ ਥਾਲੀ ਲਾਂਚ ਕੀਤੀ ਹੈ।  

ਇਹ ਵੀ ਪੜ੍ਹੋ: ਦੁਬਈ ਵਿਚ ਜਾਨ ਗਵਾਉਣ ਵਾਲੇ ਪੰਜਾਬੀ ਨੌਜੁਆਨ ਦਾ 19 ਦਿਨਾਂ ਬਾਅਦ ਹੋਇਆ ਅੰਤਮ ਸਸਕਾਰ

ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਦੇ ਸੱਦੇ 'ਤੇ ਜੂਨ ਵਿਚ ਅਮਰੀਕਾ ਦੀ ਅਪਣੀ ਪਹਿਲੀ ਸਰਕਾਰੀ ਯਾਤਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ 22 ਜੂਨ ਨੂੰ ਇਕ ਸਰਕਾਰੀ ਰਾਤ ਦੇ ਖਾਣੇ ਵਿਚ ਮੋਦੀ ਦੀ ਮੇਜ਼ਬਾਨੀ ਵੀ ਕਰਨਗੇ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਮੋੜਨੀ ਪਵੇਗੀ ਮੁਆਵਜ਼ਾ ਰਾਸ਼ੀ! ਦਿੱਲੀ-ਕਟੜਾ ਐਕਸਪ੍ਰੈੱਸਵੇਅ ’ਤੇ ਮੰਡਰਾਉਣ ਲੱਗੇ ਖ਼ਤਰੇ ਦੇ ਬੱਦਲ 

ਖ਼ਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਜਾਣਗੇ। ਰੈਸਟੋਰੈਂਟ ਦੇ ਮਾਲਕ ਸ਼੍ਰੀਪਦ ਕੁਲਕਰਨੀ ਨੇ ਇਕ ਵੀਡੀਉ 'ਚ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਂਅ 'ਤੇ ਇਕ ਥਾਲੀ ਲਾਂਚ ਕੀਤੀ ਗਈ ਹੈ, ਜਿਸ ਦਾ ਨਾਂ 'ਮੋਦੀ ਜੀ ਥਾਲੀ' ਰਖਿਆ ਗਿਆ ਹੈ।