ਅਮਰੀਕੀ ਪਬੰਦੀਆਂ ਅਤੇ ਆਰਥਕ ਸੰਕਟ ਕਾਰਨ ਈਰਾਨ ਦੀ ਕਰੰਸੀ ਡਿੱਗੀ ਹੇਠਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਮਰੀਕੀ ਪਬੰਦੀਆਂ ਅਤੇ ਆਰਥਕ ਸੰਕਟ ਦੇ ਕਾਰਨ ਈਰਾਨ ਦੀ ਕਰੰਸੀ ਲਗਾਤਾਰ ਹੇਠਾਂ ਜਾ ਰਹੀ ਹੈ

Iran's currency drops below

ਤਹਿਰਾਨ, ਅਮਰੀਕੀ ਪਬੰਦੀਆਂ ਅਤੇ ਆਰਥਕ ਸੰਕਟ ਦੇ ਕਾਰਨ ਈਰਾਨ ਦੀ ਕਰੰਸੀ ਲਗਾਤਾਰ ਹੇਠਾਂ ਜਾ ਰਹੀ ਹੈ। ਡਾਲਰ ਦੇ ਮੁਕਾਬਲੇ ਈਰਾਨ ਦੇ ਰਿਆਲ ਦੀ ਕੀਮਤ ਸ਼ਨੀਵਾਰ ਨੂੰ 1,12,000 ਤੱਕ ਪਹੁਂਚ ਗਈ। ਸ਼ਨੀਵਾਰ ਨੂੰ 1 ਡਾਲਰ ਦੀ ਕੀਮਤ 98,000 ਰਿਆਲ ਸੀ। ਸਰਕਾਰ ਵਲੋਂ ਨਿਰਧਾਰਤ ਗਿਰਵੀ ਦਰ ਡਾਲਰ ਦੇ ਮੁਕਾਬਲੇ 44,070 ਸੀ। 1 ਜਨਵਰੀ ਨੂੰ ਇਸ ਦੀ ਕੀਮਤ 35,186 ਸੀ। ਡਾਲਰ ਦੇ ਮੁਕਾਬਲੇ ਵਿਚ ਰਿਆਲ ਦੀ ਵੈਲਿਊ ਵਿਚ ਅੱਧੀ ਗਿਰਾਵਟ ਸਿਰਫ ਚਾਰ ਮਹੀਨਿਆਂ ਵਿਚ ਆਈ ਹੈ। ਇਹ ਪਹਿਲੀ ਵਾਰ ਮਾਰਚ ਵਿਚ 50,000 ਦੇ ਪੱਧਰ ਤੋਂ ਹੇਠਾਂ ਗਿਆ ਸੀ।