ਅਮਰੀਕੀ ਰਾਸ਼ਟਰਪਤੀ ਦੇ ਸਾਹਮਣੇ ਗਾਲਾਂ ਕੱਢਣ ਲੱਗਿਆ ਰੈਪਰ, ਦੇਖਦੇ ਰਹੇ 'ਟਰੰਪ'
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਟਰੰਪ ਇਕ ਮੀਟਿੰਗ ਨੂੰ ਲੈ ਕੇ ਲੋਕਾਂ...........
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਟਰੰਪ ਇਕ ਮੀਟਿੰਗ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਸ਼ਹੂਰ ਰੈਪਰ ਕਾਈਨੇ ਵੇਸਟ ਅਤੇ ਅਮਰੀਕਾ ਦੇ ਸਾਬਕਾ ਫੁਟਬਾਲਰ ਜਿਮ ਬ੍ਰਾਉਨ ਤੋਂ ਅਪਣੇ ਓਵਲ ਦਫ਼ਤਰ ‘ਚ ਮੁਲਾਕਾਤ ਕੀਤੀ। ਇਹ ਮੁਲਾਕਾਤ ਅਮਰੀਕਾ ‘ਚ ਕਾਲੇ ਲੋਕਾਂ ਦੇ ਖ਼ਿਲਾਫ਼ ਹੋ ਰਹੀ ਹਿੰਸਾ ਦੀਆਂ ਘਟਨਾਵਾਂ ਦੇ ਮੁੱਦੇ ‘ਤੇ ਆਧਾਰਿਤ ਸੀ। ਇਸ ਬੈਠਕ ‘ਚ ਵਾਈਟ ਹਾਉਸ ਦੇ ਸਲਾਹਕਾਰ ਜੇਰਾਰਡ ਕੁਸ਼ਨਰ ਅਤੇ ਰਾਸ਼ਟਰਪਤੀ ਟਰੰਪ ਦੀ ਬੇਟੀ ਇਵਾਂਕਾ ਟਰੰਪ ਵੀ ਮੌਜੂਦ ਸਨ।
ਹਾਲਾਂਕਿ ਇਨ੍ਹੇ ਗੰਭੀਰ ਮੁੱਦੇ ਉਤੇ ਜਿਸ ਤਰ੍ਹਾਂ ਨਾਲ ਟਰੰਪ ਨੇ ਰੈਪਰ ਅਤੇ ਸਾਬਕਾ ਫੁਟਬਾਲਰ ਖਿਡਾਰੀ ਨੂੰ ਹੀ ਚਰਚਾ ਦੇ ਲਈ ਬੁਲਾਇਆ ਅਤੇ ਉਥੇ ਰੈਪਰ ਕਾਈਨੇ ਵੇਸਟ ਨੇ ਜਿਸ ਤਰ੍ਹਾਂ ਨਾਲ ਅਪਣੀ ਗੱਲ ਕੀਤੀ, ਉਸ ਨੂੰ ਲੈ ਕੇ ਅਮਰੀਕਨ ਮੀਡੀਆ ‘ਚ ਰਾਸ਼ਟਰਪਤੀ ਟਰੰਪ ਦੀ ਬਹੁਤ ਆਲੋਚਨਾ ਕੀਤੀ ਜਾ ਰਹੀ ਹੈ। ਅਸਲੀਅਤ ‘ਚ ਬੈਠਕ ਦਾ ਇਕ ਵੀਡੀਓ ਹੀ ਸਾਹਮਣੇ ਆਇਆ ਹੈ। ਜਿਸ ਵਿਚ ਰੈਪਰ ਕਾਈਨੇ ਵੇਸਟ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਅਪਣੀ ਗੱਲ ਰੱਖ ਰਹੇ ਹਨ ਅਤੇ ਉਹ ਇਸ ਅਧੀਨ ਗਾਲਾਂ ਕੱਢਦੇ ਸੁਣਾਈ ਦਿੰਦੇ ਹਨ।
ਰਾਸ਼ਟਰਪਤੀ ਟਰੰਪ ਉਹਨਾਂ ਦੇ ਸਾਹਮਣੇ ਹੀ ਹਨ, ਪਰ ਉਹ ਵੀ ਚੁੱਪ-ਚਾਪ ਰੈਪਰ ਦੀ ਗੱਲ ਸੁਣਦੇ ਦਿਖਾਈ ਦੇ ਰਹੇ ਹਨ। ਹਾਲ ਦੇ ਦਿਨਾਂ ‘ਚ ਸ਼ਿਕਾਗੋ ‘ਚ ਅਪਰਾਧ ਦੀਆਂ ਕਈਂ ਘਟਨਾਵਾਂ ਸਾਹਮਣੇ ਆਈਆਂ ਹਨ। ਰੈਪਰ ਕਾਈਨੇ ਵੇਸਟ ਨੇ ਅਪਣੀ ਗੱਲ ਦੇ ਦੌਰਾਨ ਸ਼ਿਕਾਗੋ ‘ਚ ਰੋਜ਼ਗਾਰ ਵਧਾਉਣ ਅਤੇ ਇੰਡਸਟਰੀ ਲਗਾਉਣ ਦੀ ਗੱਲ ਕੀਤੀ ਹੈ। ਵੇਸਟ ਨੇ ਡੋਨਾਲਡ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਉਹਨਾਂ ਨੂੰ ਇਕ ਚੰਗਾ ਇਨਸਾਨ ਦੱਸਿਆ। ਕਾਈਨੇ ਵੇਸਟ ਇਸ ਪੂਰੀ ਮੁਲਾਕਾਤ ਦੇ ਅਧੀਨ ‘ਮੇਕ ਅਮਰੀਕਾ ਗ੍ਰੇਟ ਅਗੇਨ’ ਲਿਖੀ ਹੋਈ ਟੋਪੀ ਸਿਰ ਤੇ ਪਾਏ ਹੋਏ ਦਿਖਾਈ ਦਿਤੇ।
ਰੈਪਰ ਨੇ ਇਹ ਵੀ ਕਿਹਾ ਕਿ ਜਦੋਂ ਵੀ ਉਹਨਾਂ ਨੇ ਟੋਪੀ ਪਾਈ ਹੈ ਤਾਂ ਉਹ ਖ਼ੁਦ ਨੂੰ ਸੁਪਰ ਹੀਰੋ ਦੀ ਤਰ੍ਹਾਂ ਫੀਲ ਕਰਦੇ ਹਨ। ਰੈਪਰ ਕਾਈਨੇ ਵੇਸਟ ਨੇ ਇਸ ਅਧੀਨ ਇਹ ਵੀ ਕਿਹਾ ਕਿ ਸਾਨੂੰ ਭਵਿੱਖ ਦੇ ਬਾਰੇ ‘ਚ ਸੋਚਣਾ ਛੱਡ ਦੇਣਾ ਚਾਹੀਦਾ ਹੈ ਅਤੇ ਸਿਰਫ਼ ਅੱਜ ਉਤੇ ਨਿਰਭਰ ਕਰਨਾ ਚਾਹੀਦਾ ਹੈ। ਵੇਸਟ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਪਾਲੀਸੀ ਬਣਾਉਣ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ ਲੋਕ ਮਜ਼ਬੂਤ ਹੋਣ। ਉਥੇ ਟਰੰਪ ਨੇ ਇਸ ਮੁਲਾਕਾਤ ਦੇ ਅਧੀਨ ਕਿਹਾ ਕਿ ਉਹ ਹਰ ਚੀਜ਼ ਲਈ ਓਪਨ ਹਨ ਅਤੇ ਕਿਸੇ ਵੀ ਮੁੱਦੇ ਉਤੇ ਗੱਲ-ਬਾਤ ਕਰਨ ਲਈ ਤਿਆਰ ਹਨ।