ਹੁਣ ਔਰਤਾਂ ਚਸ਼ਮਾ ਪਹਿਨ ਕੇ ਨਹੀਂ ਜਾ ਸਕਣਗੀਆਂ ਦਫ਼ਤਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਮ ਤੌਰ 'ਤੇ ਦਫ਼ਤਰ 'ਚ ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕ ਚਸ਼ਮਾ ਪਾਉਂਦੇ ਹੀ ਹਨ ਪਰ ਜਾਪਾਨ 'ਚ ਕਈ ਕੰਪਨੀਆਂ ਨੇ ਮਹਿਲਾ ਕਰਮਚਾਰੀਆਂ ...

wearing glasses

ਜਾਪਾਨ : ਆਮ ਤੌਰ 'ਤੇ ਦਫ਼ਤਰ 'ਚ ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕ ਚਸ਼ਮਾ ਪਾਉਂਦੇ ਹੀ ਹਨ ਪਰ ਜਾਪਾਨ 'ਚ ਕਈ ਕੰਪਨੀਆਂ ਨੇ ਮਹਿਲਾ ਕਰਮਚਾਰੀਆਂ ਦੇ ਦਫ਼ਤਰ 'ਚ ਚਸ਼ਮਾ ਪਹਿਨ ਕੇ ਆਉਣ 'ਤੇ ਬੈਨ ਲਗਾ ਦਿੱਤਾ ਹੈ। ਇਸ ਦੇ ਪਿੱਛੇ ਦਾ ਕਾਰਨ ਵੀ ਬਹੁਤ ਹੀ ਅਜੀਬੋ ਗਰੀਬ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਪਾਨ ਵਿੱਚ ਕੰਮ ਕਰਨ ਦੀ ਥਾਂ 'ਤੇ ਮਹਿਲਾ ਕਰਮਚਾਰੀਆਂ ਦੇ ਐਨਕਾਂ ਪਹਿਨਣ 'ਤੇ ਰੋਕ ਹੈ, ਜਦਕਿ ਮਰਦ ਕਰਮਚਾਰੀਆਂ ਨੂੰ ਇਸ ਦੀ ਪੂਰੀ ਛੋਟ ਹੈ।

ਇੱਥੇ ਏਅਰਲਾਈਨਸ ਤੋਂ ਲੈ ਕੇ ਰੈਸਟੋਰੈਂਟਸ ਦੇ ਖੇਤਰ ਦੀ ਕਈ ਅਜਿਹੀ ਨਿੱਜੀ ਕੰਪਨੀਆਂ ਹਨ। ਜਿੱਥੇ ਔਰਤਾਂ ਐਨਕਾਂ ਪਹਿਨਕੇ ਕੰਮ ਨਹੀਂ ਕਰ ਸਕਦੀਆਂ। ਰਿਪੋਰਟਾਂ ਮੁਤਾਬਕ ਜਾਪਾਨ ਦੀ ਇੱਕ ਕੰਪਨੀ ਨੇ ਤਾਂ ਮਹਿਲਾ ਕਰਮਚਾਰੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਮੇਕਅਪ ਕਰਕੇ ਹੀ ਦਫ਼ਤਰ ਆਉਣ ਇਸ ਤੋਂ ਇਲਾਵਾ ਕੰਪਨੀ ਨੇ ਔਰਤਾਂ ਨੂੰ ਭਾਰ ਘੱਟ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਦਰਅਸਲ ਕੰਪਨੀਆਂ ਦਾ ਮੰਨਣਾ ਹੈ ਕਿ ਐਨਕਾਂ ਨਾਲ ਔਰਤਾਂ ਦੀ ਸੁੰਦਰਤਾ 'ਤੇ ਅਸਰ ਪੈਂਦਾ ਹੈ। ਜਿਸ ਕਾਰਨ ਕਲਾਇੰਟਸ (ਗ੍ਰਾਹਕਾਂ ) 'ਤੇ ਵੀ ਮਾੜਾ ਅਸਰ ਹੁੰਦਾ ਹੈ ਤੇ ਕੰਮ 'ਤੇ ਪ੍ਰਭਾਵ ਪੈਂਦਾ ਹੈ। ਕੰਪਨੀਆਂ ਦੇ ਇਸ ਅਜੀਬੋ-ਗਰੀਬ ਨਿਯਮਾਂ ਦਾ ਔਰਤਾਂ ਜੰਮ ਕੇ ਵਿਰੋਧ ਕਰ ਰਹੀਆਂ ਹਨ। ਟਵੀਟਰ ‘ਤੇ ਔਰਤਾਂ #glassesareforbidden ਦੇ ਨਾਲ ਐਨਕਾਂ ਪਹਿਨ ਕੇ ਆਪਣੀ ਤਸਵੀਰਾਂ ਵੀ ਸ਼ੇਅਰ ਕਰ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।