ਤਾਈਵਾਨ ਨੇ ਚੀਨੀ ਕੰਪਨੀ ਹੁਵੇਈ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਕਰੀਬੀ ਅਤੇ ਚੀਨ ਦੇ ਕੱਟੜ ਵਿਰੋਧੀ ਤਾਈਵਾਨ ਨੇ ਸੁਰੱਖਿਆ ਚਿੰਤਾਵਾਂ ਹੇਠ ਚੀਨੀ ਕੰਪਨੀ ਹੁਵੇਈ ਅਤੇ ਜੇਡਟੀਈ ਦੇ ਨੈੱਟਵਰਕ ਸਮੱਗਰੀਆਂ ...

Japan bans Huawei

ਤਾਈਪੇਈ : (ਭਾਸ਼ਾ) ਅਮਰੀਕਾ ਦੇ ਕਰੀਬੀ ਅਤੇ ਚੀਨ ਦੇ ਕੱਟੜ ਵਿਰੋਧੀ ਤਾਈਵਾਨ ਨੇ ਸੁਰੱਖਿਆ ਚਿੰਤਾਵਾਂ ਹੇਠ ਚੀਨੀ ਕੰਪਨੀ ਹੁਵੇਈ ਅਤੇ ਜ਼ੈਡਟੀਈ ਦੇ ਨੈੱਟਵਰਕ ਸਮੱਗਰੀਆਂ ਉਤੇ ਪਾਬੰਦੀ ਲਗਾ ਦਿਤੀ ਹੈ। ਇਸ ਤੋਂ ਪਹਿਲਾਂ ਅਮਰੀਕਾ, ਬ੍ਰੀਟੇਨ, ਜਾਪਾਨ,  ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਅਜਿਹੇ ਕਦਮ ਚੁੱਕੇ ਹਨ। ਇਹ 170 ਦੇਸ਼ਾਂ ਵਿਚ ਕਾਰੋਬਾਰ ਕਰਨ ਵਾਲੀ ਚੀਨੀ ਦੂਰਸੰਚਾਰ ਸਮੱਗਰੀ ਕੰਪਨੀ ਲਈ ਬਹੁਤ ਝੱਟਕਾ ਹੈ। ਤਾਈਵਾਨ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਹੁਵੇਈ ਦੀ ਸੀਐਫਓ ਮੇਂਗ ਵਾਨਝੋਊ ਦੀ ਕੈਨੇਡਾ ਵਿਚ ਗ੍ਰਿਫ਼ਤਾਰੀ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚ ਤਣਾਅ ਬਣਿਆ ਹੋਇਆ ਹੈ।  

ਤਾਈਵਾਨ ਸਰਕਾਰ ਨੇ ਕਿਹਾ ਕਿ ਕਈ ਹੋਰ ਦੇਸ਼ਾਂ ਵਿਚ ਵੀ ਹੁਵੇਈ ਉਤੇ ਇਸ ਤਰ੍ਹਾਂ ਦੀ ਪਾਬੰਦੀ ਲੱਗ ਰਹੀ ਹੈ, ਉਥੇ ਹੀ ਤਾਈਵਾਨ ਵਿਚ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਸੰਕਟ ਜ਼ਿਆਦਾ ਡੂੰਘਾ ਹੈ ਕਿਉਂਕਿ ਚੀਨ ਤਾਈਵਾਨ ਨੂੰ ਅਪਣਾ ਹੀ ਹਿੱਸਾ ਦੱਸਦਾ ਰਿਹਾ ਹੈ ਅਤੇ ਉਸ ਨੂੰ ਅਪਣੇ ਕਾਬੂ ਵਿਚ ਲੈਣ ਲਈ ਫੌਜੀ ਕਾਰਵਾਈ ਦੀ ਵੀ ਧਮਕੀ ਵੀ ਦਿੰਦਾ ਰਿਹਾ ਹੈ। ਅਜਿਹੇ ਵਿਚ ਇਹਨਾਂ ਕੰਪਨੀਆਂ ਨਾਲ ਵਪਾਰ ਕਰਨ ਦੀ ਪੰਜ ਸਾਲ ਦੀ ਰੋਕ ਲਗਾਈ ਗਈ ਹੈ। ਧਿਆਨ ਯੋਗ ਹੈ ਕਿ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਊ ਉਤੇ ਈਰਾਨ ਦੇ ਨਾਲ ਕਾਰੋਬਾਰ ਉਤੇ ਅਮਰੀਕੀ ਰੋਕ ਦੀ ਉਲੰਘਣਾ ਕਰਨ ਦਾ ਇਲਜ਼ਾਮ ਹੈ।  

ਉਨ੍ਹਾਂ ਨੂੰ ਵੈਂਕੂਵਰ ਵਿਚ ਇਕ ਦਸੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਵਾਨਝੋਊ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਹੁਵੇਈ ਦੇ ਜ਼ਰੀਏ ਈਰਾਨੀ ਕੰਪਨੀਆਂ ਨੂੰ ਸਮੱਗਰੀਆਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਉਨ੍ਹਾਂ ਉਤੇ ਅਮਰੀਕਾ ਵਿਚ ਰੋਕ ਲੱਗੀ ਹੈ। ਅਮਰੀਕਾ ਅਤੇ ਜਾਪਾਨ ਤੋਂ ਪਹਿਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੀ ਚੀਨੀ ਕੰਪਨੀਆਂ ਨੂੰ ਝੱਟਕੇ ਦੇ ਚੁੱਕੀਆਂ ਹਨ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਉਨ੍ਹਾਂ ਦੇ ਦੇਸ਼ ਵਿਚ 5ਜੀ ਨੈੱਟਵਰਕ ਖਡ਼ਾ ਕਰਨ ਵਿਚ ਹੁਵੇਈ ਅਤੇ ਜ਼ੈਡਟੀਈ ਦੀ ਹਿੱਸੇਦਾਰੀ ਉਤੇ ਪਾਬੰਦੀ ਲਗਾ ਦਿਤੀ ਹੈ।

ਅਮਰੀਕਾ ਵਿਚ ਸਾਫਟਵੇਅਰ ਦੀ ਵਾਇਰਲੈਸ ਕੰਪਨੀ ਸਪ੍ਰਿੰਟ ਕਾਰਪ ਨੇ ਪਹਿਲਾਂ ਹੀ ਹੁਵੇਈ ਅਤੇ ਜ਼ੈਡਟੀਈ ਤੋਂ ਕਿਨਾਰਾ ਕਰ ਲਿਆ ਹੈ। ਬ੍ਰੀਟੇਨ ਦੇ ਬੀਟੀ ਗਰੁਪ ਨੇ ਕਿਹਾ ਹੈ ਕਿ ਉਹ ਅਪਣੇ 3ਜੀ ਅਤੇ 4ਜੀ ਨੈੱਟਵਰਕ ਤੋਂ ਹੁਵੇਈ ਦੀ ਸਮੱਗਰੀਆਂ ਨੂੰ ਹਟਾ ਰਿਹਾ ਹੈ ਅਤੇ 5ਜੀ ਨੈੱਟਵਰਕ ਦੇ ਵਿਕਾਸ ਵਿਚ ਉਸ ਦਾ ਇਸਤੇਮਾਲ ਨਹੀਂ ਕਰੇਗਾ।