ਫੇਸਬੁਕ ਵਲੋਂ ਚੋਣਵੀਆਂ ਕੰਪਨੀਆਂ ਨੂੰ ਯੂਜ਼ਰ ਦਾ ਡਾਟਾ ਦੇਖਣ ਦਾ ਅਧਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁਕ ਨੇ ਕੁੱਝ ਚੋਣਵੀਆਂ ਕੰਪਨੀਆਂ ਨੂੰ ਯੂਜਰ ਦੇ ਦਸਤਾਵੇਜ਼ ਦੇਖਣ ਦਾ ਅਧਿਕਾਰ ਦਿਤਾ ਹੈ। ਦੱਸ ਦਈਏ ਕਿ ਬ੍ਰਿਟਿਸ਼ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਇਸ ਨਾਲ ਸਬੰਧਤ ...

Facebook

ਫੇਸਬੁਕ ਨੇ ਕੁੱਝ ਚੋਣਵੀਆਂ ਕੰਪਨੀਆਂ ਨੂੰ ਯੂਜ਼ਰ ਦੇ ਦਸਤਾਵੇਜ਼ ਦੇਖਣ ਦਾ ਅਧਿਕਾਰ ਦਿਤਾ ਹੈ। ਦੱਸ ਦਈਏ ਕਿ ਬ੍ਰਿਟਿਸ਼ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਇਸ ਨਾਲ ਸਬੰਧਤ ਈਮੇਲ ਅਤੇ ਹੋਰ ਫੇਸਬੁਕ ਦਸਤਾਵੇਜ਼ ਜਾਰੀ ਕੀਤੇ ਹਨ। ਇਸ ਤੋਂ ਸਾਫ਼ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੇ ਏਅਰਬੇਂਬ, ਲਿਫਟ ਅਤੇ ਨੈਟਫਲਿਕਸ ਵਰਗੀਆਂ ਕੰਪਨੀਆਂ ਨੂੰ ਯੂਜ਼ਰ ਦੇ ਡਾਟਾ ਲਈ ਵਿਸ਼ੇਸ਼ ਪਹੁੰਚ ਪ੍ਰਦਾਨ ਕੀਤੀ ਹੈ। ਇਸ ਦੇ ਲਈ ਫੇਸਬੁਕ ਨੇ 2012 ਤੋਂ 2015 ਤੱਕ ਦੇ ਦੌਰਾਨ ਉਨ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਨੇਵੀਗੇਟ ਵੀ ਕੀਤਾ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਅਧਿਕਾਰ ਦਿਤੇ ਗਏ। ਕਮੇਟੀ ਨੇ ਕਿਹਾ ਕਿ ਦਸਤਾਵੇਜ਼ ਫੇਸਬੁਕ ਨੂੰ ਚੋਣਵੀਆਂ ਕੰਪਨੀਆਂ ਦੇ ਨਾਲ ਇਕਰਾਰਨਾਮੇ ਵਿਚ ਪ੍ਰਵੇਸ਼ ਕਰਨ ਲਈ ਦਿਖਾਉਂਦੇ ਹਨ। ਇਸ ਤੋਂ ਬਾਅਦ ਕੰਪਨੀ ਨੇ ਪਾਲਿਸੀ ਵਿਚ ਬਦਲਾਅ ਕਰਨ ਤੋਂ ਬਾਅਦ ਡਾਟਾ ਤੱਕ ਪੁੱਜਣ ਦੀ ਆਗਿਆ ਦੇ ਦਿਤੀ ਹੈ। ਇਹ ਦਸਤਾਵੇਜ਼ ਸਾਲ 2012 ਤੋਂ 2015 ਦੇ ਵਿਚ ਦੀ ਫੇਸਬੁਕ ਦੀ ਅੰਦਰੂਨੀ ਕੰਮਕਾਜ 'ਤੇ ਰੋਸ਼ਨੀ ਪਾਉਂਦੇ ਹਨ। ਇਹ ਉਹ ਦੌਰ ਸੀ ਜਦੋਂ ਫੇਸਬੁਕ ਨਵੀਂਆਂ ਉਚਾਈਆਂ ਛੂ ਰਿਹਾ ਸੀ ਅਤੇ ਉਹ ਯੂਜ਼ਰ ਦੇ ਡੇਟਾ ਨੂੰ ਮੈਨੇਜ ਕਰਨ ਲਈ ਨਵੇਂ ਰਸਤਿਆਂ ਦੀ ਤਲਾਸ਼ ਵਿਚ ਸੀ।

ਕਮੇਟੀ ਨੇ ਕਿਹਾ ਕਿ ਇਨ੍ਹਾਂ ਦਸਤਾਵੇਜ਼ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਫੇਸਬੁਕ ਨੇ ਕੁੱਝ ਚੁਨਿੰਦਾ ਕੰਪਨੀਆਂ ਦੇ ਨਾਲ ਯੂਜ਼ਰ ਦੇ ਡੇਟਾ ਦਾ ਐਕਸੈਸ ਦੇਣ ਲਈ ਐਗਰੀਮੈਂਟ ਕੀਤਾ ਸੀ। ਹਾਲਾਂਕਿ ਇਹ ਡੇਟਾ ਦੇ ਐਕਸੇਸ ਦੀ ਇਹ ਆਗਿਆ ਕੰਪਨੀਆਂ ਦੁਆਰਾ ਪਾਲਿਸੀ ਵਿੱਚ ਬਦਲਾਅ ਤੋਂ ਬਾਅਦ ਦਿਤੀ ਗਈ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਇਸ ਡੇਟਾ ਦਾ ਐਕਸੇਸ ਦੂਸਰਿਆਂ ਲਈ ਪਾਬੰਦੀਸ਼ੁਦਾ ਕਰਨ ਦੀ ਗੱਲ ਕਹੀ ਸੀ।

ਈਮੇਲ ਵਿਚ ਇਹ ਵੀ ਸਾਹਮਣੇ ਆਇਆ ਕਿ ਕੰਪਨੀ ਵਿਚ ਇਸ ਗੱਲ ਨੂੰ ਲੈ ਕੇ ਵੀ ਬਹਿਸ ਚੱਲ ਰਹੀ ਸੀ ਕਿ ਜੋ ਐਪ ਡਿਵੈਲਪਰ ਉਨ੍ਹਾਂ ਨੂੰ ਐਡ ਦਿੰਦੇ ਹਨ ਉਨ੍ਹਾਂ ਨੂੰ ਡੇਟਾ ਦਾ ਜ਼ਿਆਦਾ ਐਕਸਸ ਦਿਤਾ ਜਾਵੇ ਜਾਂ ਨਹੀਂ।  ਹੋਰ ਮਾਮਲਿਆਂ ਵਿਚ ਫੇਸਬੁਕ ਨੇ ਉਨ੍ਹਾਂ ਕੰਪਨੀਆਂ ਦਾ ਐਕਸਸ ਬੰਦ ਕਰਨ 'ਤੇ ਵੀ ਚਰਚਾ ਕੀਤੀ ਜੋ ਉਨ੍ਹਾਂ ਦੇ ਵਿਰੋਧੀ ਸਨ।