ਅਮਰੀਕੀ ਹਵਾਈ ਹਮਲੇ ‘ਚ ਸੀਰੀਆ ਦੇ 70 ਨਾਗਰਿਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ...

US Air Strike

ਸੀਰੀਆ : ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਵਾਈ ਹਮਲੇ ਪੂਰਵੀ ਇਲਾਕੇ ਵਿਚ ਸਥਿਤ ਡਾਇਰ ਅਲ ਜੌਰ ਵਿਚ ਸ਼ਰਨਾਰਥੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਕਬਜ਼ਾ ਵਧਾਉਣ ਦੇ ਕਾਰਨ ਹਵਾਈ ਹਮਲਿਆਂ ਵਿਚ ਵਾਧਾ ਹੋਇਆ ਹੈ।

ਫੋਰਸ ਦਫ਼ਤਰ ਦੇ ਪ੍ਰਮੁੱਖ ਮੁਸਤਫਾ ਬੱਲੀ ਦੇ ਅਨੁਸਾਰ ਪੂਰਵੀ ਸੀਰੀਆ ਵਿਚ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਆਈਐਸ ਦੇ ਖ਼ਿਲਾਫ਼ ਹਮਲਿਆਂ ਦੇ ਆਖਰੀ ਪੜਾਅ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਡੇਰ ਅਲ ਜੌਰ ਦੇ ਪੂਰਵੀ ਦਿਹਾਤੀ ਖੇਤਰ ਦੇ ਬਘੌਜ ਸ਼ਹਿਰ ਤੋਂ 20 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ ਨੂੰ ਕੱਢੇ ਜਾਣ ਤੋਂ ਬਾਅਦ ਐਸਡੀਐਫ ਨੇ ਪੂਰਵੀ ਯੂਫਰੇਟਸ ਖੇਤਰ ਵਿਚ ਆਈਐਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ  ਸ਼ਨੀਵਾਰ ਰਾਤ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿਚ ਅਮਰੀਕੀ ਸੈਨਾ ਵੀ ਐਸਡੀਐਫ ਦੇ ਨਾਲ ਮਿਲ ਕੇ ਆਈਐਸ ਦੇ ਕਬਜ਼ੇ ਤੋਂ ਇਲਾਕੇ ਛੁਡਾਉਣ ਦੀ ਮੁਹਿੰਮ ਵਿਚ ਜੁਟੀ ਹੋਈ ਹੈ।