ਚੀਨ ਤੇ ਪਾਕਿਸਤਾਨ ਆਪਣੇ ਲੜਾਕੂ ਜਹਾਜ਼ JF-17 ਨੂੰ ਕਰ ਰਹੇ ਨੇ ਅਪਗ੍ਰੇਡ
ਚੀਨ ਤੇ ਪਾਕਿਸਤਾਨ ਨੇ ਸਾਂਝੇ ਤੌਰ ਤੇ ਬਣਾਏ ਆਪਣੇ ਲੜਾਕੂ ਜਹਾਜ਼ JF-17 ਨੂੰ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ .......
ਬੀਜਿੰਗ- ਚੀਨ ਤੇ ਪਾਕਿਸਤਾਨ ਨੇ ਸਾਂਝੇ ਤੌਰ ਤੇ ਬਣਾਏ ਆਪਣੇ ਲੜਾਕੂ ਜਹਾਜ਼ JF-17 ਨੂੰ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਉਹ ਇਸਦੀ ਜੰਗੀ–ਯੋਗਤਾ ਨੂੰ ਵਧਾਉਣਾ ਚਾਹੁੰਦੇ ਹਨ। ਇਸਦੇ ਮੌਜੂਦਾ ਤਕਨੀਕ ਵਾਲੇ ਜਹਾਜ਼ ਨੂੰ ਐਲਓਸੀ ਵਿਚ ਭਾਰਤੀ ਏਅਰ ਫ਼ੋਰਸ ਖਿਲਾਫ਼ ਵਰਤਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਵਰਗੇ ਮਜ਼ਬੂਤ ਵਿਰੋਧੀਆਂ ਤੋਂ ਪਾਕਿਸਤਾਨ ਆਪਣੀ ਰੱਖਿਆ ਕਰ ਸਕੇਗਾ।
ਚੀਨ ਤੇ ਪਾਕਿਸਤਾਨ ਦੁਆਰਾ ਸਾਂਝੇ ਤੌਰ ਤੇ ਬਣਾਏ ਜਹਾਜ਼ ਦੇ ਮੁੱਖ ਡਿਜ਼ਾਇਨਰ ਤੇ ਚੀਨੀ ਸੰਸਦ ਮੈਂਬਰ ਯਾਂਗ ਵੇਈ ਨੇ ਕਿਹਾ ਕਿ JF-17 ਬਲਾਕ 3 ਦਾ ਉਤਪਾਦਨ ਜਾਰੀ ਹੈ ਤੇ ਉਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਯਾਂਗ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਧੁਨਿਕ ਸੂਚਨਾ ਤਕਨਾਲਜੀ ਦੇ ਹਿਸਾਬ ਨਾਲ ਮਾਰਕ ਸਮਰਥਾ ਵਧਾਉਣਾ ਹੈ। ਭਾਰਤੀ ਹਵਾਈ ਫ਼ੌਜ ਨੇ ਕਿਹਾ ਸੀ ਕਿ ਉਸਨੇ ਇਸ ਹਮਲੇ ਦੇ ਦੌਰਾਨ ਅਮਰੀਕਾ ਦੁਆਰਾ ਬਣਾਏ ਗਏ F-16 ਨੂੰ ਮਾਰ ਸੁੱਟਿਆ।
ਹਾਲ ਹੀ 'ਚ ਭਾਰਤੀ ਹਵਾਈ ਫ਼ੌਜ ਨਾਲ ਮੁਕਾਬਲੇ ਵਿਚ F-16 ਸਮੇਤ ਲਗਭਗ 2 ਦਰਜਨ ਲੜਾਕੂ ਜਹਾਜ਼ਾਂ ਦੀ ਪਾਕਿਸਤਾਨੀ ਹਵਾਈ ਫ਼ੌਜ ਨੇ ਵਰਤੋਂ ਕੀਤੀ ਸੀ। ਜ਼ਿਕਰਯੋਗ ਹੈ ਕਿ ਉਸਦਾ ਮੌਜੂਦਾ ਅਵਤਾਰ ਭਾਰਤ ਵਿਚ ਸਵਦੇਸ਼ੀ ਬਣਾਏ ਗਏ ਤੇਜ਼ ਲੜਾਕੂ ਜਹਾਜ਼ਾਂ ਦੇ ਬਰਾਬਰ ਹੈ। ਯਾਂਗ ਨੇ ਅੱਗੇ ਕਿਹਾ, JF-17 ਦਾ ਤੀਜਾ ਬਲਾਕ ਹਥਿਆਰ ਤੇ ਨਵੀਂ ਸੂਚਨਾ ਪ੍ਰਣਾਲੀ ਨਾਲ ਲੈਸ ਅਤੇ ਅਪਗ੍ਰੇਡ ਹੋਵੇਗਾ।
ਫ਼ੌਜ ਸੂਤਰ ਵੇਈ ਡੋਗਜੂ ਦਾ ਹਵਾਲਾ ਦਿੰਦਿਆਂ ਇਹ ਕਿਹਾ ਗਿਆ ਹੈ ਕਿ JF-17 ਨੂੰ ਮੁੱਖ ਤੌਰ ਤੇ ਪਾਕਿਸਤਾਨ ਵਰਤਿਆ ਕਰਦਾ ਹੈ, ਉਹ ਤੁਰੰਤ ਜੰਗਾਂ ਅਤੇ ਹੋਰਨਾਂ ਮੰਚਾਂ ਤੇ ਆਪਣੀਆਂ ਸੂਚਨਾਵਾਂ ਨੂੰ ਸਾਂਝਾ ਕਰ ਸਕਦਾ ਹੈ। ਭਾਰਤ ਵਰਗੇ ਮਜ਼ਬੂਤ ਵਿਰੋਧੀਆਂ ਖਿਲਾਫ਼ ਜੰਗ ਦੌਰਾਨ ਇਸ ਅਪਗ੍ਰੇਡ ਤਕਨੀਕ ਦਾ ਲਾਭ ਲੈ ਸਕਦਾ ਹੈ।