ਵਾਤਾਵਰਨ ਦੇ ਨੁਕਸਾਨ ਕਾਰਨ ਹੁੰਦੀ ਹੈ ਇਕ ਚੌਥਾਈ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਫ਼ ਪਾਣੀ ਨਾ ਮਿਲਣ ਕਾਰਨ ਹਰ ਸਾਲ 14 ਲੱਖ ਲੋਕਾਂ ਦੀ ਹੋ ਜਾਂਦੀ ਹੈ ਮੌਤ

Damage of environment

ਨੈਰੋਬੀ : ਦੁਨੀਆਂ ਭਰ ਵਿਚ ਸਮੇਂ ਤੋਂ ਪਹਿਲਾਂ ਤੇ ਬਿਮਾਰੀਆਂ ਕਾਰਨ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਸ ਵਿਚੋਂ ਇਕ ਚੌਥਾਈ ਲੋਕਾਂ ਦੀ ਮੌਤ ਪ੍ਰਦੂਸ਼ਨ ਅਤੇ ਵਾਤਾਵਰਨ ਨੂੰ ਹੋਏ ਨੁਕਸਾਨ ਕਾਰਨ ਹੁੰਦੀ ਹੈ। ਇਹ ਪ੍ਰਗਟਾਵਾ ਅੱਜ ਬੁਧਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਪੇਸ਼ ਕੀਤੀ ਰਿਪੋਰਟ ਵਿਚ ਹੋਇਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਦੂਸ਼ਨ ਕਾਰਨ ਹੋਣ ਵਾਲਾ ਨੁਕਸਾਨ ਦੁਨੀਆਂ ਭਰ ਵਿਚ ਅਰਬਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਨਾਲ ਵਿਸ਼ਵ ਦੇ ਅਰਥਚਾਰੇ ਨੂੰ ਵੀ ਨੁਕਸਾਨ ਹੋ ਰਿਹਾ ਹੈ।

ਆਲਮੀ ਵਾਤਾਵਰਨ ਪਰਿਪੇਖ ਰਿਪੋਰਟ ਅਮੀਰ ਤੇ ਗ਼ਰੀਬ ਦੇਸ਼ਾਂ ਵਿਚਾਲੇ ਵੱਧ ਰਹੇ ਪਾੜੇ ਨੂੰ ਦਰਸਾਊਂਦੀ ਹੈ ਕਿਉਂਕਿ ਵਿਕਸਤ ਦੇਸ਼ਾਂ ਵਿਚ ਵੱਧ ਰਹੇ ਪ੍ਰਦੂਸ਼ਨ ਦੇ ਖਾਣਾ ਬਚਣ ਕਾਰਨ ਹਰ ਕਿਤੇ ਭੁਖਮਰੀ, ਗ਼ਰੀਬੀ ਦੇਤ ਬਿਮਾਰੀ ਫੈਲ ਰਹੀ ਹੈ। ਛੇ ਸਾਲ ਵਿਚ ਆਉਣ ਵਾਲੀ ਇਸ ਰਿਪੋਰਟ ਨੂੰ 70 ਦੇਸ਼ਾਂ ਦੇ 250 ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਗ੍ਰੀਨ ਹਾਊਸ ਗੈਸ ਦੀ ਵੱਧ ਰਹੀ ਨਿਕਾਸੀ ਕਾਰਨ ਸੋਕਾ, ਹੜ ਤੇ ਤੂਫ਼ਾਨ ਦੇ ਖ਼ਤਰੇ ਵਿਚਾਲੇ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਇਸ 'ਤੇ ਸਹਿਮਤੀ ਬਣ ਰਹੀ ਹੈ ਕਿ ਜਲਵਾਯੂ ਬਦਲਾਅ ਨਾਲ ਅਰਬਾਂ ਲੋਕਾਂ ਦੇ ਭਵਿੱਖ ਨੂੰ ਖ਼ਤਰਾ ਹੋਵੇਗਾ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਫ਼ ਪਾਣੀ ਨਾ ਮਿਲਣ ਕਾਰਨ ਹਰ ਸਾਲ 14 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਸਮੁੰਦਰ ਵਿਚ ਰੁੜ ਕੇ ਪਹੁੰਚੇ ਰਸਾਇਣ ਕਾਰਨ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਵੱਡੇ ਪੱਧਰ 'ਤੇ ਖੇਤੀ ਦੇ ਚਲਦਿਆਂ ਦੇ ਜੰਗਲ ਕੱਟੇ ਜਾਣ ਕਾਰਨ 3.2 ਅਰਬ ਲੋਕ ਪ੍ਰਭਾਵਤ ਹੁੰਦੇ ਹਨ। ਰਿਪੋਰਟ ਮੁਤਾਬਕ ਵਾਯੂ ਪ੍ਰਦੂਸ਼ਨ ਕਾਰਨ ਹਰ ਸਾਲ 60-70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ।