ਯੂਕਰੇਨ ’ਚ ਰੂਸ ਦੀ ਜੰਗ ‘ਨਸਲਕੁਸ਼ੀ’, ਯੂਕਰੇਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਹੈ ਰੂਸ: ਜੋਅ ਬਾਇਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਦੀ ਜੰਗ "ਨਸਲਕੁਸ਼ੀ ਦੇ ਬਰਾਬਰ" ਹੈ।

Joe Biden Accuses Putin Of "Genocide" In Ukraine

 

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਦੀ ਜੰਗ "ਨਸਲਕੁਸ਼ੀ ਦੇ ਬਰਾਬਰ" ਹੈ। ਉਹਨਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ "ਯੂਕਰੇਨੀ ਹੋਣ ਦੇ ਵਿਚਾਰ ਨੂੰ ਵੀ ਮਿਟਾਉਣ" ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਹਾਂ, ਮੈਂ ਇਸ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਪੁਤਿਨ ਯੂਕਰੇਨੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

Joe Biden

ਮੇਨਲੋ ਵਿਚ ਇਕ ਸਮਾਗਮ ਵਿਚ ਯੁੱਧ ਕਾਰਨ ਈਂਧਨ ਦੀਆਂ ਵਧਦੀਆਂ ਕੀਮਤਾਂ ਬਾਰੇ ਬੋਲਦਿਆਂ ਜੋਅ ਬਾਇਡਨ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੁਤਿਨ ਯੂਕਰੇਨ ਵਿਰੁੱਧ ਨਸਲਕੁਸ਼ੀ ਕਰ ਰਹੇ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।

Russian President Vladimir Putin

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬਾਇਡਨ ਦੀ ਟਿੱਪਣੀ ਦੀ ਸ਼ਲਾਘਾ ਕੀਤੀ। ਉਹਨਾਂ ਟਵੀਟ ਕੀਤਾ, ''ਇਕ ਸੱਚੇ ਨੇਤਾ ਦੇ ਸੱਚੇ ਸ਼ਬਦ। ਬੁਰਾਈ ਦਾ ਸਾਹਮਣਾ ਕਰਨ ਲਈ ਚੀਜ਼ਾਂ ਨੂੰ ਉਹਨਾਂ ਦੇ ਨਾਮ ਨਾਲ ਬੁਲਾਉਣ ਦੀ ਜ਼ਰੂਰਤ ਹੈ। ਸਾਨੂੰ ਹੁਣ ਤੱਕ ਮਿਲੀ ਮਦਦ ਲਈ ਅਸੀਂ ਅਮਰੀਕਾ ਦੇ ਧੰਨਵਾਦੀ ਹਾਂ। ਸਾਨੂੰ ਰੂਸੀ ਅੱਤਿਆਚਾਰਾਂ ਨਾਲ ਨਜਿੱਠਣ ਲਈ ਹੋਰ ਭਾਰੀ ਹਥਿਆਰਾਂ ਦੀ ਲੋੜ ਹੈ।"

Biden Accuses Putin Of "Genocide" In Ukraine

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਫੈਸਲਾ ਵਕੀਲਾਂ ਦਾ ਹੈ ਕਿ ਕੀ ਰੂਸ ਦੀਆਂ ਕਾਰਵਾਈਆਂ ਨਸਲਕੁਸ਼ੀ ਨਾਲ ਸਬੰਧਤ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ ਜਾਂ ਨਹੀਂ। ਉਹਨਾਂ ਕਿਹਾ, "ਰੂਸ ਨੇ ਯੂਕਰੇਨ ਵਿਚ ਜੋ ਭਿਆਨਕ ਕਾਰਵਾਈਆਂ ਕੀਤੀਆਂ ਹਨ, ਉਹਨਾਂ ਬਾਰੇ ਹੋਰ ਸਬੂਤ ਸਾਹਮਣੇ ਆ ਰਹੇ ਹਨ। ਸਾਨੂੰ ਤਬਾਹੀ ਬਾਰੇ ਹੋਰ ਜਾਣਕਾਰੀ ਮਿਲ ਰਹੀ ਹੈ। ਵਕੀਲਾਂ ਨੂੰ ਇਹ ਫੈਸਲਾ ਕਰਨ ਦਿਓ ਕਿ ਇਹ ਨਸਲਕੁਸ਼ੀ ਨਾਲ ਸਬੰਧਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ ਜਾਂ ਨਹੀਂ।" ਦੱਸ ਦੇਈਏ ਕਿ ਜੋਅ ਬਾਇਡਨ ਨੇ ਪਿਛਲੇ ਹਫ਼ਤੇ ਰੂਸ ਦੀ ਕਾਰਵਾਈ ਨੂੰ ‘ਨਸਲਕੁਸ਼ੀ’ ਨਾ ਦੱਸਦੇ ਹੋਏ ਸਿਰਫ਼ ‘ਯੁੱਧ ਅਪਰਾਧ’ ਕਿਹਾ ਸੀ।