ਰੋਜ਼ੀ ਰੋਟੀ ਲਈ ਸਿੰਗਾਪੁਰ ਗਏ ਭਾਰਤੀ ਦੀ ਮੌਤ, ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਹਨ ਦੀ ਲਪੇਟ ਵਿਚ ਆਇਆ 33 ਸਾਲਾ ਭਾਰਤੀ ਕਰਮਚਾਰੀ

Image: For representation purpose only.

 

ਸਿੰਗਾਪੁਰ: ਸਿੰਗਾਪੁਰ ਦੇ ਜੁਰੋਂਗ ਵੈਸਟ ਇੰਡਸਟਰੀਅਲ ਏਰੀਆ ਵਿਚ ਕੰਮ ਵਾਲੀ ਥਾਂ ’ਤੇ ਇਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ 33 ਸਾਲਾ ਭਾਰਤੀ ਕਰਮਚਾਰੀ ਦੀ ਮੌਤ ਹੋ ਗਈ। ‘ਦ ਸਟਰੇਟਸ ਟਾਈਮਜ਼’ ਅਖਬਾਰ ਨੇ ਬੁਧਵਾਰ ਨੂੰ ਮਨੁੱਖੀ ਸ਼ਕਤੀ ਮੰਤਰਾਲੇ (ਐਮ.ਓ.ਐਮ.) ਦੇ ਹਵਾਲੇ ਨਾਲ ਕਿਹਾ ਕਿ ਕਰਮਚਾਰੀ ਅਪਣੇ ‘ਟਿੱਪਰ ਟਰੱਕ’ ਨੂੰ ਸਾਮਾਨ ਉਤਾਰਨ ਲਈ ਤਿਆਰ ਕਰ ਰਿਹਾ ਸੀ, ਇਸ ਦੌਰਾਨ ਉਸ ਨੂੰ ‘ਰਿਵਰਸਿੰਗ ਵ੍ਹੀਲ ਲੋਡਰ’ ਵਾਹਨ ਨੇ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: ਨਾਬਾਲਗ ਲੜਕੀ ਦਾ ਬਲਾਤਕਾਰ ਕਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ

ਰਿਵਰਸਿੰਗ ਵ੍ਹੀਲ ਲੋਡਰ ਵਾਹਨ ਦੀ ਵਰਤੋਂ ਉਸਾਰੀ ਵਾਲੀਆਂ ਥਾਵਾਂ 'ਤੇ ਸਾਮਾਨ ਚੁੱਕਣ ਲਈ ਕੀਤੀ ਜਾਂਦੀ ਹੈ। ਖ਼ਬਰਾਂ ਮੁਤਾਬਕ ਮ੍ਰਿਤਕ ਕਰਮਚਾਰੀ 'ਬੀ.ਐਸ.ਐਨ. ਟੈਕ ਇੰਜੀਨੀਅਰਿੰਗ' ਦਾ ਡਰਾਈਵਰ ਸੀ, ਅਤੇ ਸਟਾਰ ਰੈਡੀ-ਮਿਕਸ ਅਧੀਨ ਸਾਈਟ 'ਤੇ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ 'ਚ ਵਾਧਾ

ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੇ ਕਿਹਾ ਕਿ ਇਕ ਪੈਰਾਮੈਡਿਕ ਨੇ ਉਸ ਨੂੰ ਮੌਕੇ 'ਤੇ ਮ੍ਰਿਤਕ ਘੋਸ਼ਿਤ ਕਰ ਦਿਤਾ। ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਦੁਪਹਿਰ ਕਰੀਬ 3.40 ਵਜੇ ਵਾਪਰੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਟਾਰ ਰੈਡੀ-ਮਿਕਸ ਨੂੰ ਉਥੇ ਸਾਰੇ ਵਾਹਨਾਂ ਦੇ ਸੰਚਾਲਨ ਨੂੰ ਰੋਕਣ ਦੇ ਨਿਰਦੇਸ਼ ਦਿਤੇ ਗਏ।
ਮੰਤਰਾਲੇ ਨੇ ਕਿਹਾ, "ਇਕ ਆਮ ਸੁਰੱਖਿਆ ਉਪਾਅ ਵਜੋਂ, ਮਾਲਕਾਂ ਨੂੰ ਵਾਹਨਾਂ ਦੇ ਸੰਪਰਕ ਨੂੰ ਘਟਾਉਣ ਲਈ ਇਕ ਸਹੀ ਆਵਾਜਾਈ ਪ੍ਰਬੰਧਨ ਯੋਜਨਾ ਲਾਗੂ ਕਰਨੀ ਚਾਹੀਦੀ ਹੈ"।

ਇਹ ਵੀ ਪੜ੍ਹੋ: ਅਣਖ ਖ਼ਾਤਰ ਹਤਿਆ: ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ 

ਮੰਤਰਾਲੇ ਨੇ ਵਰਕਪਲੇਸ ਸੇਫਟੀ ਐਂਡ ਹੈਲਥ ਕਾਨੂੰਨਾਂ ਦੀ ਉਲੰਘਣਾ ਲਈ ਵੱਧ ਤੋਂ ਵੱਧ ਸਜ਼ਾ ਵਧਾ ਦਿਤੀ ਹੈ। ਕੰਮ 'ਤੇ ਮੌਤ ਜਾਂ ਗੰਭੀਰ ਸੱਟ ਲੱਗਣ ਦੀ ਸਥਿਤੀ ਵਿਚ ਇਹ ਰਕਮ 20,000 ਸਿੰਗਾਪੁਰ ਡਾਲਰ ਤੋਂ ਵਧਾ ਕੇ 50,000 ਡਾਲਰ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 21 ਜੂਨ ਤਕ ਸਿੰਗਾਪੁਰ ਵਿਚ ਕੰਮ ਵਾਲੀ ਥਾਂ 'ਤੇ 14 ਮੌਤਾਂ ਹੋ ਚੁੱਕੀਆਂ ਹਨ।