ਚੀਨ, ਭਾਰਤ ਅਤੇ ਰੂਸ ਕੂੜੇ ਦੇ ਨਿਪਟਾਰੇ ਲਈ 'ਬਿਲਕੁਲ ਕੁਝ ਨਹੀਂ' ਕਰ ਰਹੇ ਹਨ: ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ -ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਲਈ ਇਕ ਤਬਾਹੀ ਸੀ।

China, India, Russia doing ‘absolutely nothing’ to clean up their smokestacks : Trump

ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਅਤੇ ਰੂਸ ਵਰਗੇ ਦੇਸ਼ ਚਿਮਨੀ ਦੇ ਧੁੰਏ (ਉਦਯੋਗਿਕ ਧੂੰਆਂ), ਉਦਯੋਗਿਕ ਪਲਾਂਟਾਂ ਅਤੇ ਕੂੜੇ ਦੇ ਨਿਪਟਾਰੇ ਨੂੰ ਲੈ ਕੇ ''ਬਿਲਕੁਲ ਕੁਝ ਨਹੀਂ''”ਕਰ ਰਹੇ ਹਨ ਅਤੇ ਉਨ੍ਹਾਂ ਦੁਆਰਾ ਸਮੁੰਦਰ ਵਿਚ ਸੁੱਟਿਆ ਇਹ ਕੂੜਾ ਲੋਸ ਐਂਜਲਸ ਵਿਚ ਆ ਜਾਂਦਾ ਹੈ।

ਮੌਸਮ ਵਿਚ ਤਬਦੀਲੀ ਨੂੰ ਇਕ “ਬਹੁਤ ਹੀ ਗੁੰਝਲਦਾਰ ਮੁੱਦਾ'' ਦੱਸਦਿਆਂ ਟਰੰਪ ਨੇ ਕਿਹਾ ਕਿ ਉਹ ਅਪਣੇ ਆਪ ਨੂੰ ਇਕ ਵਾਤਾਵਰਣਵਾਦੀ ਮੰਨਦੇ ਹਨ,  ਭਾਵੇਂ ਕੋਈ ਇਸ ਵਿਚ ਵਿਸ਼ਵਾਸ ਕਰਦਾ ਹੈ ਜਾਂ ਨਹੀਂ।'' ਟਰੰਪ ਨੇ ਮੰਗਲਵਾਰ ਨੂੰ ਨਿਊਯਾਰਕ ਦੇ ਆਰਥਕ ਕਲੱਬ ਵਿਚ ਕਿਹਾ, “''ਤਾਂ… ਮੈਂ ਜਲਵਾਯੂ ਲਈ ਬਹੁਤ ਯਤਨਸ਼ੀਲ ਹਾਂ। ਮੈਂ ਧਰਤੀ ਉੱਤੇ ਸਭ ਤੋਂ ਸ਼ੁੱਧ ਹਵਾ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੈਨੂੰ ਸਾਫ਼ ਹਵਾ ਅਤੇ ਪਾਣੀ ਮਿਲਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਲਈ ਇਕ“ ਤਬਾਹੀ ”ਸੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਕਾਰਨ ਅਮਰੀਕਾ ਨੂੰ 'ਅਰਬਾਂ ਡਾਲਰ' ਦਾ ਨੁਕਸਾਨ ਹੋਣਾ ਸੀ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਣਉਚਿਤ ਹੈ। ਇਹ 2030 ਤਕ ਚੀਨ 'ਤੇ ਲਾਗੂ ਨਹੀਂ ਹੁੰਦਾ। ਰੂਸ 1990 ਦੇ ਦਹਾਕੇ ਵਿਚ ਵਾਪਸ ਪਰਤ ਜਾਂਦਾ। ਭਾਰਤ, ਉਸਨੂੰ ਸਾਨੂੰ ਪੈਸਾ ਦੇਣਾ ਚਾਹੀਦਾ ਸੀ, ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ। ਮੈਂ ਕਿਹਾ ਅਸੀਂ ਵੀ ਵਿਕਾਸਸ਼ੀਲ ਦੇਸ਼ ਹਾਂ। ਇਸ ਦੌਰਾਨ ਹਾਜ਼ਰੀਨ ਨੇ ਰੌਲਾ ਪਾਇਆ। ਇਹ ਪੁੱਛਣ 'ਤੇ ਕਿ ਉਹ ਵਪਾਰ ਨੀਤੀ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ ਨਾਲ ਜੁੜੇ ਖ਼ਤਰਿਆਂ ਬਾਰੇ ਕੀ ਸੋਚਦੇ ਹਨ , ਟਰੰਪ ਨੇ ਕਿਹਾ ਕਿ ਜਦੋਂ ਲੋਕ ਇਹ ਪ੍ਰਸ਼ਨ ਪੁੱਛਦੇ ਹਨ .... ਮੌਸਮ ਤਬਦੀਲੀ ਬਾਰੇ - ਮੈਂ ਹਮੇਸ਼ਾਂ ਕਹਿੰਦਾ ਹਾਂ: ਤੁਹਾਨੂੰ ਪਤਾ ਹੈ ਇਕ ਨਿੱਕੀ ਜਿਹੀ ਸਮੱਸਿਆ ਹੈ।

ਟਰੰਪ ਨੇ ਕਿਹਾ, ''ਸਾਡੇ ਕੋਲ ਜ਼ਮੀਨ ਦਾ ਇਕ ਛੋਟਾ ਜਿਹਾ ਟੁਕੜਾ ਅਮਰੀਕਾ ਹੈ। ਅਤੇ ਜਦੋਂ ਤੁਸੀਂ ਚੀਨ, ਭਾਰਤ, ਰੂਸ ਵਰਗੇ ਬਹੁਤ ਸਾਰੇ ਦੇਸ਼ਾਂ ਨਾਲ ਤੁਲਨਾ ਕਰਦੇ ਹੋ, ਤਾਂ ਇਹ ਦੇਸ਼ ਚਿਮਨੀ ਧੁੰਏ (ਉਦਯੋਗਾਂ ਤੋਂ ਧੂੰਆਂ) ਸਾਫ਼ ਕਰਨ, ਅਪਣੇ ਪਲਾਂਟਾਂ ਨੂੰ ਸਾਫ ਕਰਨ ਅਤੇ ਕੂੜੇ ਦੇ ਨਿਪਟਾਰੇ ਲਈ ਬਿਲਕੁਲ ਕੁਝ ਨਹੀਂ ਕਰ ਰਹੇ। ਇਹ ਕੂੜਾ ਸਮੁੰਦਰ ਵਿਚ ਡਿੱਗ ਰਿਹਾ ਹੈ, ਜੋ ਲਾਸ ਏਂਜਲਸ ਵਿਚ ਵਗਦਾ ਹੈ, ਜਿਸ ਨਾਲ ਕਈ ਹੋਰ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ।

ਉਸ ਨੇ ਕਿਹਾ, “ਪਰ ਜਦੋਂ ਤੁਸੀਂ ਇਹ ਹੁੰਦਾ ਵੇਖਦੇ ਹੋ, ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਉਹ ਸਾਡੇ ਦੇਸ਼ ਬਾਰੇ ਗੱਲ ਕਰਨਾ ਚਾਹੁੰਦੇ ਹਨ। ਸਾਨੂੰ ਇਹ ਕਰਨਾ ਪਏਗਾ। ਸਾਡੇ ਕੋਲ ਜਹਾਜ਼ ਨਹੀਂ ਹੋਣੇ ਚਾਹੀਦੇ। ਸਾਡੇ ਕੋਲ ਕੋਈ ਗਾਂ ਨਹੀਂ ਹੋਣੀ ਚਾਹੀਦੀ। ਸਾਡੇ ਕੋਲ ਕੁਝ ਨਹੀਂ ਹੋਣਾ ਚਾਹੀਦਾ। ਮੈਂ ਕਹਿੰਦਾ ਹਾਂ, “ਚੀਨ ਬਾਰੇ ਕੀ?” ਟਰੰਪ ਨੇ ਕਿਹਾ ਕਿ ਉਹ ਸਾਫ਼ ਹਵਾ ਅਤੇ ਪਾਣੀ ਚਾਹੁੰਦੇ ਹਨ ਅਤੇ ਅਮਰੀਕਾ ਕੋਲ ਅੱਜ ਸਾਡੇ ਦੇਸ਼ ਵਿਚ ਪਿਛਲੇ 40 ਸਾਲਾਂ ਵਿਚ ਸਭ ਤੋਂ ਸਾਫ ਹਵਾ ਹੈ। ਮੇਰੇ ਖਿਆਲ ਵਿਚ, 200 ਸਾਲ ਪਹਿਲਾਂ ੱਿਥੇ 'ਕਲੀਨਰ' ਸੀ, ਪਰ ਆਸ ਪਾਸ ਕੁਝ ਵੀ ਨਹੀਂ ਸੀ। ਪਰ ਮੈਂ ਵਾਤਾਵਰਣ ਪੱਖੋਂ ਸਾਫ਼ ਹਵਾ ਚਾਹੁੰਦਾ ਹਾਂ,”ਮੈਨੂੰ ਸਾਫ ਪਾਣੀ ਚਾਹੀਦਾ ਹੈ।''