ਬਗਦਾਦੀ ਦੇ ਖ਼ਾਤਮੇ ‘ਚ ਜ਼ਖ਼ਮੀ ਕੁੱਤੇ ਦੀ ਬਹਾਦਰੀ ਦੇ ਮੁਰੀਦ ਹੋਏ ਟਰੰਪ, ਕੀਤੀ ਤਾਰੀਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਫੌਜ ਦੇ ਬੇਹੱਦ ਗੁਪਤ ਤਰੀਕੇ ਨਾਲ ਅੰਜਾਮ ਦਿੱਤੇ ਗਏ ਆਪਰੇਸ਼ਨ ਵਿੱਚ ਆਈਐਸ ਦਾ ਕਥਿਤ...

Usa Army Dog, Bagdadi

ਨਿਊਯਾਰਕ: ਅਮਰੀਕੀ ਫੌਜ ਦੇ ਬੇਹੱਦ ਗੁਪਤ ਤਰੀਕੇ ਨਾਲ ਅੰਜਾਮ ਦਿੱਤੇ ਗਏ ਆਪਰੇਸ਼ਨ ਵਿੱਚ ਆਈਐਸ ਦਾ ਕਥਿਤ ਖਲੀਫਾ ਅਬੁ ਬਕੇ ਅਲ ਬਗਦਾਦੀ ਸ਼ਨੀਵਾਰ ਰਾਤ ਮਾਰਿਆ ਗਿਆ। ਬਗਦਾਦੀ ਦੇ ਖਾਤਮੇ ‘ਚ ਅਮਰੀਕੀ ਕਮਾਂਡੋਜ਼ ਦੀ ਭੂਮਿਕਾ ਅਹਿਮ ਤਾਂ ਰਹੀ, ਪਰ ਸਿੱਖਿਅਤ ਕੁੱਤੇ ਵੀ ਘੱਟ ਨਹੀਂ ਰਹੇ। ਉਨ੍ਹਾਂ ਨੇ ਖੂੰਖਾਰ ਅਤਿਵਾਦੀ ਨੂੰ ਉਸਦੀ ਅੰਤਿਮ ਸਮੇਂ ‘ਚ ਖੂਬ ਛਕਾਇਆ। ਇਸ ਆਪਰੇਸ਼ਨ ਦੌਰਾਨ ਬਗਦਾਦੀ ਨੂੰ ਪ੍ਰੇਸਾਨ ਕਰਨ ਵਾਲਾ ਇੱਕ ਸਿੱਖਿਅਤ ਕੁੱਤਾ ਜਖ਼ਮੀ ਵੀ ਹੋ ਗਿਆ।

ਬਗਦਾਦੀ ਦੇ ਖਾਤਮੇ ਦਾ ਐਲਾਨ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਮਿਸ਼ਨ ਵਿੱਚ ਸ਼ਾਮਲ ਕੁੱਤੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਸੀਂ ਅਨੌਖੇ ਕੁੱਤੇ ਦੀ ਇੱਕ ਤਸਵੀਰ ਨੂੰ ਪ੍ਰਗਟ ਕੀਤਾ ਹੈ (ਨਾਮ ਦਾ ਖੁਲਾਸਾ ਨਹੀਂ) ਜਿਸ ਨੇ ਆਈਐਸਆਈਐਸ ਦੇ ਸਰਗਨੇ ਅਬੂ ਬਕੇ ਅਲ-ਬਗਦਾਦੀ ਨੂੰ ਫੜਨ ਅਤੇ ਮਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ ਟਰੰਪ ਨੇ ਜਿਸ ਕੁੱਤੇ ਦੀ ਤਸਵੀਰ ਟਵੀਟ ਕੀਤੀ ਹੈ ਉਹ ਬਗਦਾਦੀ ਆਪਰੇਸ਼ਨ  ਦੇ ਖਾਤਮੇ ਵਿੱਚ ਸ਼ਾਮਿਲ ਹੋਣ ਦੇ ਦੌਰਾਨ ਜਖ਼ਮੀ ਹੋ ਗਿਆ।

ਕੁੱਤੇ ਦੇ ਨਾਮ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ। ਉਹ ਹੁਣ ਵੀ ਹਸਪਤਾਲ ਵਿੱਚ ਭਰਤੀ ਹੈ। ਟਰੰਪ ਦੀ ਤਰ੍ਹਾਂ ਜਵਾਇੰਟ ਚੀਫ਼ ਆਫ਼ ਸਟਾਫ਼ ਜਨਰਲ ਮਾਰਕ ਮਿਲੇ ਨੇ ਵੀ ਕੁੱਤੇ  ਦੇ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ, ਹਾਲਾਂਕਿ ਉਨ੍ਹਾਂ ਨੇ ਇਹ ਜਰੂਰ ਦੱਸਿਆ ਕਿ ਉਹ ਹੁਣ ਥਿਏਟਰ ਵਿੱਚ ਹੈ। ਅਸੀਂ ਕੁੱਤੇ ਦੀ ਪਹਿਚਾਣ ਗੁਪਤ ਰੱਖ ਰਹੇ ਹਾਂ। ਇਸਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਗਦਾਦੀ ਦੇ ਖਾਤਮੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕੀ ਯੂਐਸ ਸਪੈਸ਼ਲ ਆਪਰੇਸ਼ਨ ਫੋਰਸੇਜ ਦੇ ਕਮਾਂਡੋ ਨੇ ਸ਼ਨੀਵਾਰ ਰਾਤ ਨੂੰ ਸੀਰੀਆ ਦੇ ਇਡਲਿਬ ਪ੍ਰਾਂਤ ਦੇ ਇੱਕ ਪਿੰਡ ਬਰਿਸ਼ਾ ਵਿੱਚ ਬਗਦਾਦੀ ਨੂੰ ਘੇਰ ਲਿਆ।

ਉਨ੍ਹਾਂ ਨੇ ਕਿਹਾ ਕਿ ਬਗਦਾਦੀ ਆਤਮਘਾਤੀ ਜੈਕੇਟ ਪਹਿਨਕੇ ਸੁਰੰਗ ਵਿੱਚ ਦਾਖਲ ਹੋਇਆ ਅਤੇ ਦੌੜਨ ਲੱਗਾ। ਇਸ ਦੌਰਾਨ ਉਸ ਨੇ ਆਪਣੇ ਤਿੰਨ ਬੱਚਿਆਂ ਨੂੰ ਢਾਲ ਬਣਾਕੇ ਰੱਖਿਆ ਸੀ। ਰਾਸ਼ਟਰਪਤੀ ਟਰੰਪ ਦੇ ਮੁਤਾਬਕ ਬਗਦਾਦੀ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਗਦਾਦੀ ਕਿਸੇ ਵੀ ਸਮੇਂ ਆਪਣੀ ਆਤਮਘਾਤੀ ਜੈਕੇਟ ਵਿੱਚ ਵਿਸਫੋਟ ਕਰ ਸਕਦਾ ਸੀ। ਇਸ ਲਈ ਉਸਦੇ ਪਿੱਛੇ ਯੂਐਸ ਸਪੈਸ਼ਲ ਆਪਰੇਸ਼ਨ ਫੋਰਸੇਜ ਦੇ ਟ੍ਰੇਂਡ ਕੁੱਤਿਆਂ ਨੂੰ ਲਗਾਇਆ ਗਿਆ। ਇਹ ਖੂੰਖਾਰ ਕੁੱਤੇ ਕਾਫ਼ੀ ਦੇਰ ਤੱਕ ਬਗਦਾਦੀ ਨੂੰ ਭਜਾਉਂਦੇ ਰਹੇ।

ਆਖ਼ਿਰਕਾਰ ਇੱਕ ਜਗ੍ਹਾ ਸੁਰੰਗ ਖਤਮ ਹੋ ਗਈ। ਟਰੰਪ ਨੇ ਦੱਸਿਆ ਕਿ ਇਸ ਪੂਰੇ ਆਪਰੇਸ਼ਨ ਵਿੱਚ ਅਮਰੀਕੀ ਕਮਾਂਡੋਜ ਨੂੰ ਕੋਈ ਨੁਕਸਾਨ ਨਹੀਂ ਹੋਇਆ, ਹਾਂ ਉਨ੍ਹਾਂ ਦਾ ਇੱਕ ਕੁੱਤਾ ਜਰੂਰ ਜਖ਼ਮੀ ਹੋਇਆ ਸੀ,  ਉਸਨੂੰ ਇਲਾਜ ਲਈ ਵਾਪਸ ਅਮਰੀਕਾ ਲਿਆਇਆ ਗਿਆ ਹੈ। ਟਰੰਪ ਨੇ ਇਸ ਕੁੱਤੇ ਦੀ ਤਾਰੀਫ ਕੀਤੀ ਹੈ।