ਭਾਰਤੀ ਮੂਲ ਦੇ ਰੀਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਬਕਾ ਵਿੱਤ ਮੰਤਰੀ ਸਾਜਿਦ ਜਾਵਿਦ ਦੀ ਜਗ੍ਹਾ ਭਾਰਤੀ ਮੂਲ ਦੇ ਰੀਸ਼ੀ ਸੁਨਕ ਨੂੰ ਅਪਣਾ ਨਵਾਂ ਵਿੱਤ ਮੰਤਰੀ ਬਣਾਇਆ ਹੈ

Photo

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਬਕਾ ਵਿੱਤ ਮੰਤਰੀ ਸਾਜਿਦ ਜਾਵਿਦ ਦੀ ਜਗ੍ਹਾ ਭਾਰਤੀ ਮੂਲ ਦੇ ਰਾਜਨੇਤਾ ਰੀਸ਼ੀ ਸੁਨਕ ਨੂੰ ਅਪਣਾ ਨਵਾਂ ਵਿੱਤ ਮੰਤਰੀ ਬਣਾਇਆ ਹੈ। ਸੁਨਕ ਇੰਫੋਸਿਸ ਦੇ ਸਹਿ ਸੰਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ।

ਸਾਬਕਾ ਵਿੱਤ ਮੰਤਰੀ ਸਾਜਿਦ ਜਾਵਿਦ ਨੇ ਬ੍ਰੈਗਜ਼ਿਟ ਦੇ ਇਕ ਹਫ਼ਤੇ ਬਾਅਦ ਹੀ ਵੀਰਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਨੇ ਦਿਤਾ ਹੈ। ਉਹ ਅਗਲੇ ਮਹੀਨੇ ਸਕਰਾਰ ਦਾ ਸਲਾਨਾ ਬਜਟ ਪੇਸ਼ ਕਰਨ ਵਾਲੇ ਸੀ।

ਜਾਵਿਦ ਦੇ ਬੁਲਾਰੇ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ। ਦਸੰਬਰ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਬਹੁਮਤ ਨਾਲ ਜਿੱਤਣ ਦੇ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਪਣੇ ਮੰਤਰੀਮੰਡਲ ਦਾ ਪਹਿਲਾ ਫੇਰਬਦਲ ਕੀਤਾ ਹੈ।