ਵੈਸਾਖੀ ਮੌਕੇ ਕੈਨੇਡੀਅਨ PM ਟਰੂਡੋ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ‘ਚ ਵਸਦੇ ਪੰਜਾਬੀ ਸਥਾਨਕ ਗੁਰੂ ਘਰਾਂ ‘ਚ ਜਾ ਕੇ ਮੱਥਾ ਟੇਕ ਰਹੇ ਹਨ

Canadian Prime Minister Trudeau

ਵੈਨਕੂਵਰ: ਵਿਸਾਖੀ ਦਾ ਤਿਓਹਾਰ ਪੰਜਾਬ ਦੇ ਨਾਲ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਪੰਜਾਬ ਦੇ ਲੋਕਾਂ ‘ਚ ਉਤਸ਼ਾਹ ਨਜ਼ਰ ਆ ਰਿਹਾ ਹੈ। ਉਥੇ ਹੀ ਵਿਦੇਸ਼ਾਂ ‘ਚ ਵਸਦੇ ਪੰਜਾਬੀ ਵੀ ਇਸ ਪਾਵਨ ਤਿਉਹਾਰ ਨੂੰ ਮਨ੍ਹਾ ਰਹੇ ਹਨ। ਕੈਨੇਡਾ ‘ਚ ਵਸਦੇ ਪੰਜਾਬੀ ਸਥਾਨਕ ਗੁਰੂ ਘਰਾਂ ‘ਚ ਜਾ ਕੇ ਮੱਥਾ ਟੇਕ ਰਹੇ ਹਨ। ਇਸ ਦੌਰਾਨ ਵਿਸਾਖੀ ਦੇ ਪਾਵਨ ਤਿਉਹਾਰ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਜਿਕਰਯੋਗ ਹੈ ਕਿ ਜਿਥੇ ਇਸ ਤਿਓਹਾਰ ਦੇ ਧਾਰਮਿਕ ਮਾਇਨੇ ਹਨ। ਉੱਥੇ ਹੀ ਇਹ ਦਿਨ ਪੰਜਾਬ ਦੇ ਕਿਸਾਨਾਂ ਲਈ ਵੀ ਕਾਫੀ ਅਹਿਮ ਹੈ। ਦਰਅਸਲ ਪੰਜਾਬ ਵਿਚ ਰਸਮੀ ਤੌਰ ‘ਤੇ ਕਣਕ ਦੀ ਵਾਢੀ ਵਿਸਾਖੀ ਮੌਕੇ ਹੀ ਸ਼ੁਰੂ ਹੁੰਦੀ ਹੈ। ਹਾਲਾਂਕਿ ਕਣਕ ਦੀ ਸਰਕਾਰੀ ਖਰੀਦ ਦੀ ਤਰੀਕ 1 ਅਪ੍ਰੈਲ ਤੋਂ ਹੀ ਮਿੱਥੀ ਗਈ ਹੈ ਪਰ ਕਣਕ ਦੀ ਕਟਾਈ ਵਿਚ ਤੇਜ਼ੀ ਅਤੇ ਮੰਡੀਆਂ ਵਿਚ ਆਮਦ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਨਾ ਸਿਰਫ਼ ਪੰਜਾਬ ‘ਚ ਸਗੋਂ ਉੱਤਰ ਭਾਰਤ ‘ਚ ਵੀ ਇਸ ਤਿਉਹਾਰ ਨੂੰ ਜਗ੍ਹਾ-ਜਗ੍ਹਾ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਜਿਵੇਂ-ਜਿਵੇਂ ਦਿਨ ਬਦਲਦੇ ਜਾ ਰਹੇ ਹਨ, ਵਿਸਾਖੀ ਦਾ ਤਿਉਹਾਰ ਵੀ ਥੋੜ੍ਹਾ ਨਵਾਂ ਹੁੰਦਾ ਜਾ ਰਿਹਾ ਹੈ।

ਹੁਣ ਵਿਸਾਖੀ ਦੇ ਤਿਉਹਾਰ ‘ਚ ਲੋਕ ਇਕ-ਦੂਜੇ ਨੂੰ ਚੰਗੇ ਤੋਹਫ਼ੇ ਦਿੰਦੇ ਹਨ ਅਤੇ ਖੁਸ਼ੀ ਪਿਆਰ ਨੂੰ ਵੰਡਦੇ ਹਨ। ਰਵਾਇਤੀ ਰੂਪ ਨਾਲ ਕਈ ਜਗ੍ਹਾ ਮੇਲੇ ਵੀ ਲੱਗਦੇ ਹਨ, ਜਿਸ ਨੂੰ ਵਿਸਾਖੀ ਮੇਲਾ ਕਿਹਾ ਜਾਂਦਾ ਹੈ। ਉੱਥੇ ਬੱਚਿਆਂ ਲਈ ਸੁੰਦਰ ਖਿਡੌਣੇ, ਮਿਠਾਈ ਅਤੇ ਖਾਣਾ ਵੀ ਮਿਲਦਾ ਹੈ। ਇਨ੍ਹਾਂ ਮੇਲਿਆਂ ‘ਚ ਸਾਰੇ ਲੋਕ ਆਪਣੇ ਪਰਿਵਾਰ ਦੇ ਲੋਕਾਂ ਨਾਲ ਘੁੰਮਣ ਜਾਂਦੇ ਹਨ ਅਤੇ ਆਨੰਦ ਮਾਣਦੇ ਹਨ। ਸਿੱਖ ਭਾਈਚਾਰੇ ਲਈ ਇਹ ਦਿਨ ਬਹੁਤ ਮਾਇਨੇ ਰੱਖਦਾ ਹੈ। ਉੱਥੇ ਹੀ ਪੱਛਮੀ ਬੰਗਾਲ ‘ਚ ਵੀ ਇਸ ਦਿਨ ਨੂੰ ਨਵੇਂ ਸਾਲ ਦੇ ਰੂਪ ‘ਚ ਮਨਾਇਆ ਜਾਂਦਾ ਹੈ।

ਬੌਧ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਇਸੇ ਦਿਨ ਭਗਵਾਨ ਬੁੱਧ ਨੇ ਆਤਮ ਗਿਆਨ ਦੀ ਪ੍ਰਾਪਤੀ ਕੀਤੀ ਸੀ। ਜਿਕਰਯੋਗ ਹੈ ਕਿ ਵਿਸਾਖੀ ਮੌਕੇ  ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਜ਼ਿਕਰਯੋਗ ਹੈ ਕਿ ਵਿਸਾਖੀ ਦਾ ਤਿਉਹਾਰ ਸਿੱਖ ਭਾਈਚਾਰੇ ਲਈ ਕਾਫੀ ਮਹੱਤਵ ਰੱਖਦਾ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ।

ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਦੱਸ ਦਈਏ ਕਿ ਅਮ੍ਰਿੰਤਸਰ ਵਿਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਵਿਚ ਬ੍ਰਿਟੇਨ ਸੈਨਿਕਾਂ ਨੇ ਸ਼ਰੇਆਮ ਸ਼ਾਂਤੀਪੂਰਨ ਨੁਮਾਇਸ਼ ਕਰ ਰਹੇ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਸਰਵੇਖਣ ਦੇ ਮੁਤਾਬਕ, ਇਸ ਕਤਲੇਆਮ ਵਿਚ 400 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ।  ਹਾਲਾਂਕਿ, ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।  ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ।