Trump ਨੂੰ ਦੋਸਤੀ ਦਾ ਫਾਇਦਾ! ਫਰਾਂਸੀਸੀ ਦਵਾ ਕੰਪਨੀ ਨੇ ਕਿਹਾ-Vaccine ਪਹਿਲਾਂ US ਨੂੰ ਮਿਲੇਗੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਫਰਾਂਸ (France) ਦੀ ਦਵਾ ਨਿਰਮਾਤਾ ਕੰਪਨੀ ਸੈਨੋਫੀ (Sanofi) ਨੇ ਕਿਹਾ ਕਿ ਉਹ ਅਪਣੀ ਪਹਿਲੀ ਵੈਕਸੀਨ (Vaccine ) ਸਭ ਤੋਂ ਪਹਿਲਾਂ ਅਮਰੀਕਾ (America) ਨੂੰ ਦੇਵੇਗੀ।

Photo

ਵਾਸ਼ਿੰਗਟਨ: ਫਰਾਂਸ (France) ਦੀ ਦਵਾ ਨਿਰਮਾਤਾ ਕੰਪਨੀ ਸੈਨੋਫੀ (Sanofi) ਨੇ ਕਿਹਾ ਕਿ ਉਹ ਅਪਣੀ ਪਹਿਲੀ ਵੈਕਸੀਨ (Vaccine ) ਸਭ ਤੋਂ ਪਹਿਲਾਂ ਅਮਰੀਕਾ (America) ਨੂੰ ਦੇਵੇਗੀ। ਕੁਝ ਹਫਤੇ ਪਹਿਲਾਂ ਇਕ ਅਮਰੀਕੀ ਅਖ਼ਬਾਰ ਨੇ ਖੁਲਾਸਾ ਕੀਤਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਸ ਕੰਪਨੀ ਵਿਚ ਸ਼ੇਅਰ ਹੈ।

ਟਰੰਪ ਨੇ ਇਸ ਵਿਚ ਨਿਵੇਸ਼ ਕੀਤਾ ਹੈ। ਸ਼ਾਇਦ ਇਸੇ ਕਾਰਨ ਕਰਕੇ ਸੈਨੋਫੀ ਨੇ ਅਪਣੀ ਪਹਿਲੀ ਵੈਕਸੀਨ ਅਮਰੀਕਾ ਨੂੰ ਦੇਣ ਲਈ ਕਿਹਾ ਹੈ। ਸੈਨੋਫੀ ਕੰਪਨੀ ਦੇ ਸੀਈਓ ਪਾਲ ਹਡਸਨ ਨੇ ਇਕ ਇੰਟਰਵਿਊ ਦੌਰਾਨ ਕਹੀ ਹੈ। ਪਾਲ ਹਡਸਨ ਨੇ ਕਿਹਾ ਕਿ ਅਮਰੀਕਾ ਨੇ ਕੰਪਨੀ ਵਿਚ ਕਾਫੀ ਨਿਵੇਸ਼ ਕੀਤਾ ਹੈ।

ਇਸ ਲਈ ਉਹਨਾਂ ਨੂੰ ਸਾਡੀ ਕੰਪਨੀ ਵੱਲੋਂ ਬਣਾਈ ਗਈ ਪਹਿਲੀ ਕੋਰੋਨਾ ਵੈਕਸੀਨ ਹਾਸਲ ਕਰਨ ਦਾ ਅਧਿਕਾਰ ਹੈ। ਪਾਲ ਹਡਸਨ ਨੇ ਚੇਤਾਵਨੀ ਵੀ ਦਿੱਤੀ ਕਿ ਯੂਰੋਪ ਇਸ ਮਾਮਲੇ ਵਿਚ ਪਿੱਛੇ ਚੱਲ ਰਿਹਾ ਹੈ। ਯੂਰੋਪ ਵਿਚ ਹਾਲਾਤ ਬਹੁਤ ਖ਼ਰਾਬ ਹਨ। ਅਮਰੀਕਾ ਨੇ ਫਰਵਰੀ ਵਿਚ ਹੀ ਸੈਨੋਫੀ ਵਿਚ ਹੋਰ ਨਿਵੇਸ਼ ਕੀਤਾ ਸੀ।

ਇਸ ਦੇ ਨਾਲ ਹੀ ਕੰਪਨੀ ਦੀ ਵੈਕਸੀਨ ਲਈ ਪ੍ਰੀ-ਆਡਰ ਵੀ ਦਿੱਤਾ ਸੀ। ਸੈਨੋਫੀ ਦੁਨੀਆ ਦੀਆਂ ਉਹਨਾਂ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਹੈ ਜੋ ਇਸ ਸਮੇਂ ਕੋਰੋਨਾ ਵੈਕਸੀਨ ਲਈ ਕੰਮ ਕਰ ਰਹੀਆਂ ਹਨ। ਸੈਨੋਫੀ ਨੇ ਅਮਰੀਕਾ ਦੇ ਕਹਿਣ 'ਤੇ ਅਪਣੀ ਪ੍ਰਤੀਯੋਗੀ ਕੰਪਨੀ ਗਲੇਕਸੋ ਸਮਿੱਥਕਲਾਈਨ ਨਾਲ ਸਮਝੌਤਾ ਕੀਤਾ ਹੈ। ਤਾਂ ਜੋ ਦੋਵੇਂ ਕੰਪਨੀਆਂ ਮਿਲ ਕੇ ਸਾਲ ਵਿਚ 60 ਕਰੋੜ ਵੈਕਸੀਨ ਬਣਾ ਸਕਣ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਇਕ ਅਪਰੇਸ਼ਨ ਤਹਿਤ ਦਵਾ ਕੰਪਨੀਆਂ ਨੂੰ ਕੋਰੋਨਾ ਵੈਕਸੀਨ ਰਿਸਰਚ ਲਈ ਫੰਡਿੰਗ ਕਰ ਰਹੇ ਹਨ ਅਤੇ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ। ਅਮਰੀਕਾ ਦੇ ਬਾਇਓਮੈਡਿਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ (BARDA) ਨੇ ਸੈਨੋਫੀ ਨੂੰ ਕੋਰੋਨਾ ਵੈਕਸੀਨ 'ਤੇ ਕੰਮ ਕਰਨ ਲਈ 30 ਮਿਲੀਅਨ ਡਾਲਰ ਤੋਂ ਵੱਧ ਭਾਵ 226 ਕਰੋੜ ਰੁਪਏ ਦਿੱਤੇ ਹਨ।