ਕਰੋਨਾ ਦੇ ਕਾਰਨ 6 ਮਹੀਨੇ ‘ਚ 5 ਲੱਖ ਏਡਜ਼ ਮਰੀਜਾਂ ਦੀ ਹੋ ਸਕਦੀ ਹੈ ਮੌਤ! : WHO ਦੀ ਸਟੱਡੀ
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ।
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਹੁਣ ਤੱਕ ਇਸ ਵਾਇਰਸ ਨਾਲ ਪੂਰੀ ਦੁਨੀਆਂ ਵਿਚ 45 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 2 ਲੱਖ 97 ਹਜ਼ਾਰ ਦੇ ਕਰੀਬ ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਭਾਵੇਂ ਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਵਾਇਰਸ ਦੇ ਇਲਾਜ਼ ਦੀ ਖੋਜ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਇਸ ਵਾਇਰਸ ਨੂੰ ਰੋਕਣ ਵਾਲਾ ਕੋਈ ਟੀਕਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਹੁਣ ਇਕ ਸਟੱਡੀ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਨਾਲ 5 ਲੱਖ ਏਡਜ਼ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਅਤੇ ਯੂਐੱਨ ਏਡਜ਼ ਦੀ ਮਾਡਲਿੰਗ ਸਟੱਡੀ ਅਨੁਸਾਰ ਵਿਚ ਇਹ ਅਨੁਮਾਨ ਲਗਾਇਆ ਹੈ ਕਿ ਅਫਰੀਕਾ ਦੇ ਸਬ-ਸਹਾਰਾ ਇਲਾਕੇ ਵਿਚ ਅਗਲੇ 6 ਮਹੀਨੇ ਵਿਚ 5 ਲੱਖ ਤੋਂ ਜ਼ਿਆਦਾ ਏਡਜ਼ ਮਰੀਜਾਂ ਦੀ ਮੌਤ ਹੋ ਜਾਵੇਗੀ। ਜੇਕਰ ਅਜਿਹਾ ਹੋਇਆ ਤਾਂ ਇਹ 2008 ਵਿਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਤੋਂ ਦੇਵੇਗੀ। ਦੱਸ ਦੱਈਏ ਕਿ 2010 ਤੋਂ ਲੈ ਕੇ ਹੁਣ ਤੱਕ ਅਫ਼ਰੀਕਾ ਵਿਚ ਬੱਚਿਆਂ ਚ HIV ਦੀ 43 ਫੀਸਦੀ ਤੱਕ ਕਮੀਂ ਆਈ ਸੀ। ਇਹ ਐਂਟੀਰੀਟ੍ਰੋਵਾਇਰਲ (ਏਆਰਵੀ) ਥੈਰੇਪੀ ਦੇ ਕਾਰਨ ਹੋਇਆ ਹੈ, ਪਰ ਜੇ ਉਨ੍ਹਾਂ ਨੂੰ ਸਹੀ ਸਮੇਂ 'ਤੇ ਦਵਾਈ ਅਤੇ ਥੈਰੇਪੀ ਨਹੀਂ ਮਿਲਦੀ ਹੈ, ਤਾਂ ਮੋਜ਼ਾਮਬੀਕ ਵਿੱਚ ਅਗਲੇ ਛੇ ਮਹੀਨਿਆਂ ਵਿੱਚ, ਮਰੀਜ਼ਾਂ ਦੀ 37 ਪ੍ਰਤੀਸ਼ਤ ਵਾਧਾ ਹੋ ਜਾਵੇਗਾ। ਮਾਲਾਵੀ ਅਤੇ ਜ਼ਿੰਬਾਬਵੇ ਵਿਚ 78-78 ਪ੍ਰਤੀਸ਼ਤ ਅਤੇ ਯੂਗਾਂਡਾ ਵਿਚ 104 ਪ੍ਰਤੀਸ਼ਤ ਬੱਚੇ ਐੱਚਆਈਵੀ ਦੀ ਲਾਗ ਨਾਲ ਸੰਕਰਮਿਤ ਹੋ ਸਕਦੇ ਹਨ।
WHO ਅਤੇ UNAIDS ਨੇ ਆਪਣੇ ਅਧਿਐਨ ਵਿੱਚ ਦੱਸਿਆ ਹੈ ਕਿ ਸਾਲ 2018 ਵਿੱਚ 257 ਮਿਲੀਅਨ ਲੋਕ ਸਬ-ਸਹਾਰਨ ਅਫਰੀਕਾ ਵਿੱਚ ਐਚਆਈਵੀ ਵਿੱਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ, 64 ਪ੍ਰਤੀਸ਼ਤ ਐਂਟੀਰੇਟ੍ਰੋਵਾਇਰਸ (ਏਆਰਵੀ) ਥੈਰੇਪੀ ਦੀ ਸਹਾਇਤਾ ਨਾਲ ਜਿਉਂਦੇ ਹਨ। ਹੁਣ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਦੀ ਸਿਹਤ ਪ੍ਰਣਾਲੀ ਵਿਗੜ ਗਈ ਹੈ। ਕਿਉਂਕਿ ਏ.ਆਰ.ਵੀ (ARV) ਦੀ ਐਚਆਈਵੀ (HIV) ਕਲੀਨਿਕਾਂ ਨੂੰ ਸਪਲਾਈ ਨਹੀਂ ਹੋਰ ਰਹੀ ਹੈ ਜਿਸ ਕਰਕੇ ਏਡਜ਼ ਦੇ ਮਰੀਜ਼ ਆਪਣੀਆਂ ਦਵਾਈਆਂ ਦੀ ਖੁਰਾਕ ਨਹੀਂ ਲੈ ਪਾ ਰਹੇ। WHO ਨੇ ਕਿਹਾ ਕਿ ਇਹ ਸਟੱਡੀ ਦੱਸ ਰਹੀ ਹੈ ਕਿ ਏਡਜ਼, ਮਲੇਰੀਆਂ, ਟੀਵੀ ਵਰਗੀਆਂ ਹੋਰ ਬੀਮਾਰੀਆਂ ਦੇ ਨਾਲ ਗ੍ਰਸਿਤ ਲੋਕਾਂ ਲਈ ਕਰੋਨਾ ਵਾਇਰਸ ਕਿੰਨਾ ਖਤਰਨਾਕ ਹੈ। ਅਜਿਹੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਲੋਕ ਭਾਵੇਂ ਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਣ ਪਰ ਉਹ ਕਿਸੇ ਨਾਂ ਕਿਸੇ ਤਰੀਕੇ ਵਿਚ ਉਹ ਪ੍ਰੇਸ਼ਾਨੀ ਵਿਚ ਆ ਸਕਦੇ ਹਨ।
ਉਧਰ ਡਬਲਯੂਐਚਓ ਦੇ ਡਾਇਰੈਕਟਰ ਜਨਰਲ, ਡਾ. ਟੇਡਰੋਸ ਅਧਨੋਮ ਘੇਬਰੇਸੁਸ ਨੇ ਦੁੱਖ ਜ਼ਾਹਰ ਕੀਤਾ ਕਿ ਇਹ ਰਿਪੋਰਟ ਅਜੀਬ ਸਥਿਤੀ ਵੱਲ ਲੈ ਜਾ ਰਹੀ ਹੈ। ਜੇ ਅਫਰੀਕਾ ਵਿੱਚ ਏਡਜ਼ ਨਾਲ ਸਬੰਧਤ ਬਿਮਾਰੀਆਂ ਕਾਰਨ 5 ਲੱਖ ਲੋਕ ਮਰੇ ਤਾਂ ਇਹ ਸਾਨੂੰ ਇਤਿਹਾਸ ਵਿੱਚ ਵਾਪਸ ਧੱਕੇਗਾ। ਡਾ: ਟੇਡਰੋਸ ਨੇ ਕਿਹਾ ਕਿ ਸਾਨੂੰ ਜਾਗਣਾ ਪਏਗਾ। ਸਿਰਫ ਕੋਰੋਨਾ ਹੀ ਨਹੀਂ, ਹੋਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਵੀ ਇਸ ਕਾਰਨ ਬਚਾਅ ਕਰਨਾ ਪਏਗਾ। ਡਾ.ਟੇਡਰੋਸ ਨੇ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸਿਹਤ ਨਾਲ ਜੁੜੇ ਲੋਕਾਂ ਨੂੰ ਏਡਜ਼ ਨਾਲ ਸਬੰਧਤ ਟੈਸਟਿੰਗ ਕਿੱਟਾਂ ਅਤੇ ਦਵਾਈਆਂ ਦੀ ਮਾਤਰਾ ਵਧਾਉਣ ਅਤੇ ਅਫਰੀਕਾ ਵਿੱਚ ਲੋਕਾਂ ਦੀ ਮਦਦ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਅਫਰੀਕਾ ਵਿਚ ਹੁਣ HIV ਏਡਜ਼ ਦੇ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ ਕਿਉਂਕਿ ਇੱਥੇ ਕੋੰਡਮ ਦੀ ਵੀ ਘਾਟ ਹੋ ਰਹੀ ਹੈ। ਇਸ ਤੋਂ ਇਲਾਵਾ ARV ਥੈਰਪੀ, ਟੈਸਟਿੰਗ ਕਿਟਾਂ ਆਦਿ ਦੀ ਕਮੀਂ ਹੋ ਰਹੀ ਹੈ। ਜੇਕਰ ARV ਥੈਰਪੀ ਪੂਰੀ ਨਹੀਂ ਹੁੰਦੀ ਤਾਂ HIV ਦੀ ਸਰੀਰ ਵਿਚ ਮਾਤਰਾ ਫਿਰ ਤੋਂ ਵੱਧਣ ਲੱਗਦੀ ਹੈ। ਅਜਿਹੇ ਵਿਚ ਜੇਕਰ ਪੀੜਿਤ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਸੰਪਰਕ ਵਿਚ ਆ ਕੇ ਉਸ ਨੂੰ ਸੰਕਰਮਿਤ ਕਰਦਾ ਹੈ ਤਾਂ ਇਸ ਨਾਲ ਏਡਜ਼ ਦੇ ਮਰੀਜ਼ਾਂ ਦੀ ਸੰਖਿਆ ਵੱਧਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।