WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ

ਏਜੰਸੀ

ਜੀਵਨ ਜਾਚ, ਸਿਹਤ

 ਭੋਜਨ ਨੂੰ ਪਕਾਉਣ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ...

WHO released guidelines

ਨਵੀਂ ਦਿੱਲੀ: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਮੇਂ-ਸਮੇਂ 'ਤੇ ਕੋਰੋਨਾ ਵਾਇਰਸ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਂ ਸਲਾਹ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ਵਿਚ ਡਬਲਯੂਐਚਓ ਨੇ ਖਾਣ-ਪੀਣ ਸੰਬੰਧੀ ਸੁਰੱਖਿਆ ਬਾਰੇ ਕੁਝ ਸੁਝਾਅ ਜਾਰੀ ਕੀਤੇ ਹਨ। ਇਨ੍ਹਾਂ ਭੋਜਨ ਸੁਰੱਖਿਆ ਦੇ ਨਾਲ WHO ਨੇ ਇਹ ਵੀ ਦੱਸਿਆ ਹੈ ਕਿ ਅਜਿਹਾ ਕਰਨਾ ਜ਼ਰੂਰੀ ਕਿਉਂ ਹੈ।

1. ਭੋਜਨ ਨੂੰ ਪਕਾਉਣ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਟਾਇਲਟ ਜਾਣ ਤੋਂ ਬਾਅਦ ਵੀ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਉਸ ਜਗ੍ਹਾ ਨੂੰ ਵੀ ਚੰਗੀ ਸਾਫ ਕਰਨਾ ਚਾਹੀਦਾ ਹੈ ਜਿੱਥੇ ਤੁਸੀਂ ਭੋਜਨ ਤਿਆਰ ਕਰਨਾ ਹੈ। ਡਬਲਯੂਐਚਓ ਦੇ ਅਨੁਸਾਰ ਸੂਖਮ ਜੀਵ ਆਸਾਨੀ ਨਾਲ ਭਾਂਡੇ ਸਾਫ ਕਰਨ ਸਮੇਂ, ਰਸੋਈ ਦੇ ਹੋਰ ਕੱਪੜੇ ਅਤੇ ਕੱਟਣ ਵਾਲੇ ਬੋਰਡਾਂ ਤੇ ਆ ਜਾਂਦੇ ਹਨ ਜੋ ਕਿ ਹੱਥਾਂ ਨਾਲ ਭੋਜਨ ਤਕ ਪਹੁੰਚ ਸਕਦੇ ਹਨ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।

2. ਕੱਚੇ ਮੀਟ ਨੂੰ ਖਾਣ ਵਾਲੀਆਂ ਦੂਜੀਆਂ ਚੀਜ਼ਾਂ ਤੋਂ ਦੂਰ ਰੱਖੋ। ਦੋਵਾਂ ਲਈ ਵੱਖਰੇ ਭਾਂਡੇ ਹੋਣੇ ਚਾਹੀਦੇ ਹਨ। ਹੋਰ ਖਾਣਾ ਤਿਆਰ ਕਰਨ ਵਾਲੀ ਸਮੱਗਰੀ ਲਈ ਕੱਚੇ ਭੋਜਨ ਵਿੱਚ ਵਰਤੇ ਜਾਂਦੇ ਕੱਟਣ ਵਾਲੇ ਬੋਰਡਾਂ ਅਤੇ ਚਾਕੂ ਦੀ ਵਰਤੋਂ ਨਾ ਕਰੋ। ਕੱਚੇ ਅਤੇ ਹੋਰ ਪਕਾਏ ਹੋਏ ਖਾਣੇ ਨੂੰ ਬਰਤਨਾਂ ਨਾਲ ਢੱਕ ਕੇ ਰੱਖੋ। ਡਬਲਯੂਐਚਓ ਨੇ ਕਿਹਾ ਕਿ ਕੱਚੇ ਖਾਣੇ, ਖ਼ਾਸਕਰ ਚਿਕਨ ਆਦਿ ਵਿੱਚ ਖਤਰਨਾਕ ਸੂਖਮ ਜੀਵ ਹੋ ਸਕਦੇ ਹਨ ਜੋ ਖਾਣਾ ਬਣਾਉਣ ਵੇਲੇ ਹੋਰ ਪਕਾਏ ਗਏ ਖਾਣੇ ਵਿੱਚ ਜਾ ਸਕਦੇ ਹਨ ਇਸ ਲਈ ਇਨ੍ਹਾਂ ਸਾਵਧਾਨੀਆਂ ਨੂੰ ਅਪਨਾਉਣਾ ਮਹੱਤਵਪੂਰਨ ਹੈ।

3. ਜੇ ਘਰ 'ਚ ਨਾਨ-ਸ਼ਾਕਾਹਾਰੀ ਭੋਜਨ ਪਕਾਉਂਦੇ ਹੋ ਤਾਂ ਇਸ ਨੂੰ ਹੌਲੀ ਹੌਲੀ 70 ਡਿਗਰੀ ਸੈਲਸੀਅਸ 'ਤੇ ਉਬਾਲੋ ਅਤੇ ਪਕਾਉ। ਮੀਟ, ਪੋਲਟਰੀ ਅਤੇ ਸਮੁੰਦਰੀ ਭੋਜਨ ਦਾ ਸੂਪ ਬਣਾਉਣ ਵੇਲੇ ਇਹ ਸੁਨਿਸ਼ਚਿਤ ਕਰੋ ਕਿ ਇਹ ਗੁਲਾਬੀ ਨਹੀਂ ਜਾਪਦਾ, ਖਾਣਾ ਬਣਾਉਣ ਤੋਂ ਬਾਅਦ ਇਹ ਬਿਲਕੁਲ ਸਾਫ ਦਿਖਣਾ ਚਾਹੀਦਾ ਹੈ।

ਉੱਥੇ ਹੀ ਖਾਣ ਤੋਂ ਪਹਿਲਾਂ ਭੋਜਨ ਨੂੰ ਚੰਗੀ ਤਰ੍ਹਾਂ ਗਰਮ ਕਰੋ। ਭੋਜਨ ਚੰਗੀ ਤਰ੍ਹਾਂ ਪਕਾਉਣ ਨਾਲ ਇਸ ਦੇ ਸਾਰੇ ਕੀਟਾਣੂ ਮਰ ਜਾਂਦੇ ਹਨ। 70 ° C ਦੇ ਤਾਪਮਾਨ 'ਤੇ ਪਕਾਇਆ ਭੋਜਨ ਖਾਣਾ ਸੁਰੱਖਿਅਤ ਹੁੰਦਾ ਹੈ। ਨਾਨ-ਵੇਜ਼ ਬਣਾਉਣ ਵੇਲੇ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ।

4. ਕਮਰੇ ਵਿਚ ਤਾਪਮਾਨ ਤੇ ਪੱਕੇ ਹੋਏ ਭੋਜਨ ਨੂੰ 2 ਘੰਟਿਆਂ ਤੋਂ ਜ਼ਿਆਦਾ ਦੇਰ ਤਕ ਨਾ ਛੱਡੋ। ਭੋਜਨ ਨੂੰ ਵਧ ਤਾਪਮਾਨ ਤੇ ਫਰਿੱਜ਼ ਵਿਚ ਰੱਖੋ। ਖਾਣੇ ਨੂੰ ਪਰੋਸਣ ਤੋਂ ਪਹਿਲਾਂ ਫਰਿਜ਼ ਵਿਚੋਂ ਕੱਢਣ ਤੋਂ ਇਸ ਨੂੰ ਘਟ ਤੋਂ ਘਟ 60 ਡਿਗਰੀ ਸੈਲਸੀਅਸ ਤਾਪਮਾਨ ਤੇ ਚੰਗੀ ਤਰ੍ਹਾਂ ਗਰਮ ਕਰੋ।

ਕੋਸ਼ਿਸ਼ ਕਰੋ ਕਿ ਖਾਣਾ ਫਰਿਜ਼ ਵਿਚ ਜ਼ਿਆਦਾ ਦੇਰ ਤਕ ਨਾ ਰੱਖਿਆ ਜਾਵੇ। WHO ਮੁਤਾਬਕ ਘਟ ਤਾਪਮਾਨ ਵਿਚ ਰੱਖੇ ਖਾਣੇ ਵਿਚ ਸੂਖਮ ਜੀਵ ਬਹੁਤ ਤੇਜ਼ੀ ਨਾਲ ਵਧਦੇ ਹਨ। ਸੂਖਮ ਜੀਵ 5 ਡਿਗਰੀ ਤੋਂ ਘਟ ਅਤੇ 60 ਡਿਗਰੀ ਤੋਂ ਜ਼ਿਆਦਾ ਤਾਪਮਾਨ ਵਿਚ ਬਣਨੇ ਸ਼ੁਰੂ ਹੋ ਜਾਂਦੇ ਹਨ।

5. ਖਾਣਾ ਬਣਾਉਣ ਅਤੇ ਪੀਣ ਲਈ ਹਮੇਸ਼ਾ ਸਾਫ਼ ਪਾਣੀ ਦਾ ਹੀ ਇਸਤੇਮਾਲ ਕਰੋ। ਹੋ ਸਕੇ ਤਾਂ ਪਾਣੀ ਉਬਾਲ ਕੇ ਹੀ ਪੀਓ। ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਖਾਓ। ਦਰਅਸਲ ਪਾਣੀ ਅਤੇ ਬਰਫ਼ ਵਿਚ ਵੀ ਕਈ ਵਾਰ ਖਤਰਨਾਕ ਸੂਖਮ ਜੀਵ ਪਾਏ ਜਾਂਦੇ ਹਨ ਜੋ ਕਿ ਪਾਣੀ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਸਬਜ਼ੀਆਂ ਨੂੰ ਛਿੱਲ ਕੇ ਜਾਂ ਕੱਟ ਕੇ ਬਣਾਉਣ ਨਾਲ ਇਹ ਕਿਟਾਣੂ ਰਹਿਤ ਹੋ ਜਾਂਦੇ ਹਨ।

ਦਸ ਦਈਏ ਕਿ WHO ਦੁਆਰਾ ਕੋਰੋਨਾ ਨੂੰ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਦੁਨੀਆਭਰ ਦੇ ਕਈ ਦੇਸ਼ਾਂ ਨੇ ਲਾਕਡਾਊਨ ਲਗਾਇਆ ਹੋਇਆ ਹੈ। ਦੁਨੀਆਭਰ ਵਿਚ ਕੋਰੋਨਾ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਗਿਣਤੀ 67 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ ਅਤੇ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।