Global Warming: ਗਰਮੀ ਨਾਲ ਪਿਘਲ ਰਹੇ ਗਲੇਸ਼ੀਅਰ, ਕਰੀਬ 100 ਕਰੋੜ ਲੋਕਾਂ ਨੂੰ ਖਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਲੇਸ਼ੀਅਰਾਂ ਦੇ ਪਿਘਲਣ ਕਾਰਨ ਨਦੀਆਂ ਓਵਰਫਲੋ ਹੋ ਰਹੀਆਂ ਹਨ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣ ਰਹੀ ਹੈ।

Glaciers cracking due to heat 100 crore lives in danger

ਨਵੀਂ ਦਿੱਲੀ: ਗਲੇਸ਼ੀਅਰਾਂ ਦੇ ਪਿਘਲ (Glaciers Cracking) ਜਾਣ ਕਾਰਨ ਨਦੀਆਂ ਓਵਰਫਲੋ (River Overflow) ਹੋ ਰਹੀਆਂ ਹਨ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣ ਰਹੀ ਹੈ। ਹਿਮਾਲਿਆ-ਕਾਰਾਕੋਰਮ ਪਹਾੜਾਂ (Himalaya-Karakoram Mountains) ਵਿਚ ਗਲੋਬਲ ਵਾਰਮਿੰਗ (Global Warming) ਦੇ ਪ੍ਰਭਾਵਾਂ ਦੇ ਕਾਰਨ, ਸਿੰਧ, ਗੰਗਾ ਅਤੇ ਬ੍ਰਹਮਪੁੱਤਰ ਨਦੀ ਘਾਟੀ ਖੇਤਰ ਵਿਚ ਰਹਿਣ ਵਾਲੀ ਤਕਰੀਬਨ ਇਕ ਅਰਬ ਆਬਾਦੀ ਦੀ ਜ਼ਿੰਦਗੀ ਖਤਰੇ (100 Crore lives in danger) ਵਿਚ ਹੈ। ਇਸ ਦੇ ਨਾਲ ਹੀ, ਮੌਸਮ ਵਿੱਚ ਤਬਦੀਲੀ, ਖੇਤੀਬਾੜੀ, ਜੀਵਨ ਦੇ ਹੋਰ ਸਾਧਨਾਂ ਅਤੇ ਬਿਜਲੀ-ਪਾਣੀ ਖੇਤਰ ਨੂੰ ਪ੍ਰਭਾਵਤ ਕਰੇਗੀ। ਇਹ ਗੱਲ ਭਾਰਤ ਅਤੇ ਨੇਪਾਲ ਦੇ ਖੋਜਕਰਤਾਵਾਂ ਦੇ ਅਧਿਐਨ ਵਿੱਚ ਕਹੀ ਗਈ ਹੈ।

ਹੋਰ ਪੜ੍ਹੋ: PAK 'ਚ ਅੱਤਵਾਦੀ ਹਮਲਾ, ਚੀਨੀ ਇੰਜੀਨੀਅਰਾਂ ਅਤੇ ਸੈਨਾ ਨੂੰ ਲੈ ਕੇ ਜਾ ਰਹੀ ਬੱਸ 'ਚ ਧਮਾਕਾ, 12 ਮੌਤਾਂ

ਇਹ ਅਧਿਐਨ ਇੰਦੌਰ, ਰੁੜਕੀ, ਦਿੱਲੀ, ਬੰਗਲੌਰ, ਅਹਿਮਦਾਬਾਦ ਅਤੇ ਨੇਪਾਲ ਦੇ ਖੋਜਕਰਤਾਵਾਂ ਦੁਆਰਾ ਕੀਤਾ ਗਿਆ ਸੀ। ਅਧਿਐਨ ਅਨੁਸਾਰ, ਹਿਮਾਲਿਆ-ਕਾਰਾਕੋਰਮ ਖੇਤਰ ਵਿੱਚ ਨਦੀਆਂ ਦਾ ਪਾਣੀ ਦਾ ਪੱਧਰ ਬਰਫ਼ਬਾਰੀ ਜਾਂ ਗਲੇਸ਼ੀਅਰ ਪਿਘਲਣ, ਬਾਰਸ਼ ਅਤੇ ਧਰਤੀ ਹੇਠਲੇ ਪਾਣੀ ਨਾਲ ਪ੍ਰਭਾਵਤ ਹੈ। ਹਿਮਾਲੀਆ-ਕਾਰਾਕੋਰਮ ਖੇਤਰ ਵਿਚ ਅੱਧੀ ਬਰਫ ਗਲੇਸ਼ੀਅਰਾਂ ਵਿਚ ਜਮ੍ਹਾਂ ਹੈ। ਵੱਖ ਵੱਖ ਮੌਸਮਾਂ ਵਿੱਚ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਦੀ ਵਿਚਲੇ ਪਾਣੀ ਦਾ ਪ੍ਰਵਾਹ ਪ੍ਰਭਾਵਤ ਹੁੰਦਾ ਹੈ। ਆਮ ਤੌਰ 'ਤੇ ਅਪ੍ਰੈਲ ਤੋਂ ਜੂਨ ਤੱਕ ਗਰਮੀਆਂ ਵਿੱਚ ਹਿਮਾਲਿਆ-ਕਾਰਾਕੋਰਮ ਪਹਾੜਾਂ ਤੋਂ ਬਰਫ ਪਿਘਲਣ ਕਾਰਨ ਪ੍ਰਵਾਹ ਹੁੰਦਾ ਹੈ। 

ਹੋਰ ਪੜ੍ਹੋ: ਕੇਂਦਰੀ ਕਰਮਚਾਰੀਆਂ ਨੂੰ ਮਿਲੀ ਵੱਡੀ ਖੁਸ਼ਖ਼ਬਰੀ!  ਕੈਬਨਿਟ ਨੇ DA ਨੂੰ 28% ਕਰਨ ਦੀ ਦਿੱਤੀ ਮਨਜ਼ੂਰੀ

ਸਰਦੀਆਂ ਵਿੱਚ ਬਰਫ ਜੰਮ ਜਾਂਦੀ ਹੈ, ਪਰ ਵਿਸ਼ਵਵਿਆਪੀ ਤਾਪਮਾਨ (Global temperature) ਹਿਮਾਲਿਆ-ਕਾਰਾਕੋਰਮ ਖੇਤਰ ਵਿਚ ਗਲੇਸ਼ੀਅਰਾਂ, ਬਰਫ਼ਬਾਰੀ ਅਤੇ ਮੀਂਹ ਦੇ ਪੈਟਰਨ ਨੂੰ ਪ੍ਰਭਾਵਤ ਕਰ ਰਿਹਾ ਹੈ। ਇਹ ਨਦੀ ਘਾਟੀ ਦੇ ਨੀਵੇਂ ਇਲਾਕਿਆਂ ਨੂੰ ਵੀ ਪ੍ਰਭਾਵਤ ਕਰੇਗਾ। ਅਧਿਐਨ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ, ਵੱਖ ਵੱਖ ਮੌਸਮਾਂ ਦੌਰਾਨ ਗਲੇਸ਼ੀਅਰਾਂ ਦੇ ਪਿਘਲਣ ਨਾਲ ਨਦੀ ਵਿੱਚ ਪਾਣੀ ਦਾ ਵਹਾਅ ਵਧੇਗਾ।

ਹੋਰ ਪੜ੍ਹੋ: ਖੇਤ ਕਾਮਿਆਂ ਤੇ ਬੇਜ਼ਮੀਨੇ ਕਾਸ਼ਤਕਾਰਾਂ ਲਈ CM ਦਾ ਵੱਡਾ ਐਲਾਨ, 590 ਕਰੋੜ ਰੁਪਏ ਕਰਜ਼ਾ ਹੋਇਆ ਮੁਆਫ਼

ਅਧਿਐਨ ਦੇ ਅਨੁਸਾਰ, ਇਹ ਹਿਮਾਲਿਆ-ਕਾਰਾਕੋਰਮ ਨਦੀ ਘਾਟੀ ਖੇਤਰ ਦੇ 20.75 ਲੱਖ ਵਰਗ ਕਿਲੋਮੀਟਰ ਖੇਤਰ ਨੂੰ ਪ੍ਰਭਾਵਤ ਕਰੇਗਾ। ਇਸਦਾ ਸਿੰਚਾਈ ਖੇਤਰ 5.77 ਲੱਖ ਵਰਗ ਕਿਲੋਮੀਟਰ ਹੈ। ਹਿਮਾਲਿਆ-ਹਿੰਦੂਕੁਸ਼ ਖੇਤਰ (Himalayan-Hindu Kush region) ਵਿਚ 50 ਹਜ਼ਾਰ ਤੋਂ ਵੱਧ ਗਲੇਸ਼ੀਅਰ ਹਨ ਅਤੇ ਜਿਨ੍ਹਾਂ ਵਿਚੋਂ ਸਿਰਫ 30 ਹੀ ਧਿਆਨ ਨਾਲ ਨਜ਼ਰ ਆ ਰਹੇ ਹਨ।

ਖੋਜ ਦੇ ਪ੍ਰਮੁੱਖ ਲੇਖਕ ਅਤੇ ਇੰਡੀਅਨ ਇੰਸਟੀਚਿਉਟ ਆਫ਼ ਟੈਕਨਾਲੋਜੀ, ਇੰਦੌਰ ਵਿਖੇ ਸਹਾਇਕ ਪ੍ਰੋਫੈਸਰ, ਫਾਰੂਕ ਆਜ਼ਮ ਨੇ ਦੱਸਿਆ ਕਿ ਅਧਿਐਨ ਵਿਚ ਪਾਇਆ ਗਿਆ ਹੈ ਕਿ ਨਦੀ ਦੇ ਵਹਾਅ ਵਿਚ ਤਬਦੀਲੀਆਂ, ਸਿੰਚਾਈ ਲਈ ਲੋੜੀਂਦੇ ਪਾਣੀ ਦੀ ਉਪਲਬਧਤਾ ਦੇ ਸਮੇਂ ਅਤੇ ਮਾਤਰਾ ਨੂੰ ਪ੍ਰਭਾਵਤ ਕਰਨਗੀਆਂ। ਗਲੇਸ਼ੀਅਰ ਪਹਿਲਾਂ ਜੂਨ ਵਿਚ ਪਿਘਲ ਜਾਂਦੇ ਸਨ ਪਰ ਹੁਣ ਉਹ ਅਪ੍ਰੈਲ ਵਿਚ ਹੀ ਪਿਘਲ ਰਹੇ ਹਨ। ਇਹ ਤਬਦੀਲੀ ਰੋਜ਼ੀ ਰੋਟੀ ਅਤੇ ਆਰਥਿਕਤਾ ਨੂੰ ਪ੍ਰਭਾਵਤ ਕਰੇਗੀ।

ਹੋਰ ਪੜ੍ਹੋ: ਬੇਅਦਬੀ ਮਾਮਲਾ: ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਅਧਿਐਨ ਦੇ ਅਨੁਸਾਰ ਹਿਮਾਲਿਆ ਅਤੇ ਕਾਰਾਕੋਰਮ ਪਹਾੜਾਂ ਵਿੱਚ ਤਾਪਮਾਨ ਵਿੱਚ ਵਾਧੇ ਕਾਰਨ ਤਬਦੀਲੀ ਦਾ ਪ੍ਰਭਾਵ ਭਾਰਤ ਉੱਤੇ ਸਭ ਤੋਂ ਵੱਧ ਹੋਏਗਾ। ਇਸ ਤੋਂ ਇਲਾਵਾ, ਦਿੱਲੀ, ਲਾਹੌਰ, ਕਰਾਚੀ, ਕੋਲਕਾਤਾ ਅਤੇ ਢਾਕਾ ਦੇ ਮਹਾਨਗਰ ਵੀ ਕਾਫ਼ੀ ਪ੍ਰਭਾਵਤ ਹੋਣਗੇ, ਜਿਥੇ ਪ੍ਰਭਾਵਤ ਵਿਅਕਤੀਆਂ ਦੀ ਸੰਖਿਆ 2021 ਵਿਚ ਵਿਸ਼ਵਵਿਆਪੀ ਆਬਾਦੀ ਦਾ ਲਗਭਗ 13% ਹੈ।