ਵਿਵਾਦਾਂ 'ਚ ਪਹਿਲੀ ਕੋਰੋਨਾ ਵੈਕਸੀਨ, ਰੂਸ ਦੇ ਸਿਹਤ ਮੰਤਰਾਲੇ ਦੇ ਵਿਗਿਆਨੀ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੋਰੋਨਾ ਦੀ ਪਹਿਲੀ ਟੀਕਾ ਬਣਾਉਣ ਦੀ ਘੋਸ਼ਣਾ ਤੋਂ ਬਾਅਦ ਰੂਸ ਦੇ ਸੀਨੀਅਰ ਸਾਹ ਰੋਗ ਮਾਹਰ ਪ੍ਰੋ. ਅਲੈਗਜ਼ੈਂਡਰ ਚੂਚਾਲਿਨ ...

Covid 19

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੋਰੋਨਾ ਦੀ ਪਹਿਲੀ ਟੀਕਾ ਬਣਾਉਣ ਦੀ ਘੋਸ਼ਣਾ ਤੋਂ ਬਾਅਦ ਰੂਸ ਦੇ ਸੀਨੀਅਰ ਸਾਹ ਰੋਗ ਮਾਹਰ ਪ੍ਰੋ. ਅਲੈਗਜ਼ੈਂਡਰ ਚੂਚਾਲਿਨ ਨੇ ਰੂਸ ਦੇ ਸਿਹਤ ਮੰਤਰਾਲੇ ਦੀ ਨੈਤਿਕ ਪਰਿਸ਼ਦ ਤੋਂ ਅਸਤੀਫਾ ਦੇ ਦਿੱਤਾ ਹੈ।

ਇਕ ਰਿਪੋਰਟ ਦੇ ਮੁਤਾਬਿਕ ਉਸ ਨੇ Sputnik-V ਟੀਕੇ ਦੀ ਰਜਿਸਟ੍ਰੇਸ਼ਨ ਬੰਦ ਨਾ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਪ੍ਰੋ. ਅਲੈਗਜ਼ੈਂਡਰ ਨੇ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵ ਬਾਰੇ ਸਵਾਲ ਕੀਤੇ ਹਨ।

ਸਿਰਫ ਇਹ ਹੀ ਨਹੀਂ, ਉਹ ਟੀਕਾ ਬਣਾਉਣ ਵਾਲੀ ਸੰਸਥਾ ਗਮਾਲੇਆ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਰੂਸੀ ਸੈਨਾ ਵਿਚ ਸੀਨੀਅਰ ਵੀਰੋਲੋਜਿਸਟ ਕਰਨਲ ਪ੍ਰੋ. ਸੇਰਗੀ ਬੋਰਿਸੇਵਿਕ ‘ਤੇ ਗੰਭੀਰ ਦੋਸ਼ ਲਗਾਏ ਹਨ।

ਉਸ ਨੇ ਕਿਹਾ “ਇਹ ਦੋਨੋਂ ਵਿਅਕਤੀਆਂ ਨੇ ਵਿੱਦਿਅਕਾਂ ਅਤੇ ਮਾਪਦੰਡਾਂ ਨੂੰ ਛੱਡ ਕੇ ਦੁਨੀਆ ਦੀ ਪਹਿਲੀ ਟੀਕਾ ਬਣਾਉਣ ਦੀ ਘੋਸ਼ਣਾ ਦਾ ਪਿਛੋਕੜ ਤੈਅ ਕੀਤਾ,”  ਪ੍ਰੋ. ਅਲੈਗਜ਼ੈਂਡਰ ਨੇ ਰੂਸ ਵਿਚ ਪਲਮਨੋਲਾਜੀ ਦੇ ਖੋਜ ਇੰਸਟੀਚਿਊਟ ਦੀ ਸਥਾਪਨਾ ਵੀ ਕੀਤੀ ਹੈ।

ਪ੍ਰੋਫੈਸਰ ਦਾ ਸਵਾਲ ... ਕੀ ਸਾਰੇ ਮਾਪਦੰਡ ਪੂਰੇ ਕੀਤੇ ਗਏ ਸਨ? ਪ੍ਰੋ. ਅਲੈਗਜ਼ੈਂਡਰ ਨੇ ਦੋਵਾਂ ਵਿਗਿਆਨੀਆਂ ਤੋਂ ਪੁੱਛਿਆ ਹੈ, 'ਕੀ ਤੁਸੀਂ ਉਹ ਸਾਰੇ ਮਾਪਦੰਡ ਪੂਰੇ ਕੀਤੇ ਜੋ ਰੂਸ ਦੇ ਸੰਵਿਧਾਨਕ ਕਾਨੂੰਨ ਵਿਚ ਹਨ

ਅਤੇ ਅੰਤਰਰਾਸ਼ਟਰੀ ਵਿਗਿਆਨਕ ਕਮਿਊਨਿਟੀ ਨੇ ਤਿਆਰ ਕੀਤਾ ਹੈ'। ਉਸ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਮਿਆਰ ਦੀ ਪਾਲਣਾ ਨਹੀਂ ਕੀਤੀ ਗਈ, ਤਾਂ ਜੋ ਇਹ ਕਿਹਾ ਜਾ ਸਕੇ ਕਿ ਟੀਕਾ ਨੁਕਸਾਨਦੇਹ ਨਹੀਂ ਹੋ ਸਕਦਾ। ਉਹ ਕਹਿੰਦੇ ਹਨ 'ਟੀਕੇ ਬਾਰੇ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਮੈਂ ਦੁਖੀ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।