ਪਾਕਿ 'ਚ ਫਿਰ ਕੀਤਾ ਗਿਆ ਭਾਰਤੀ ਰਾਜਦੂਤਾਂ ਦਾ ਪਿੱਛਾ, ਅਕਾਉਂਟ ਹੈਕ ਕਰਨ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਰਾਜਦੂਤਾਂ ਦੇ ਨਾਲ ਹੋਣ ਵਾਲੇ ਵਰਤਾਅ ਨੂੰ ਲੈ ਕੇ ਆਮਣੇ - ਸਾਹਮਣੇ ਆ ਗਏ ਹਨ। ਇਸ ਮਸਲੇ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ...

Indian High Commission building in Islamabad

ਇਸਲਾਮਾਬਾਦ : ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਰਾਜਦੂਤਾਂ ਦੇ ਨਾਲ ਹੋਣ ਵਾਲੇ ਵਰਤਾਅ ਨੂੰ ਲੈ ਕੇ ਆਮਣੇ - ਸਾਹਮਣੇ ਆ ਗਏ ਹਨ। ਇਸ ਮਸਲੇ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਭਾਰਤੀ ਦੂਤ ਅਤੇ ਉਨ੍ਹਾਂ ਦੇ ਡਿਪਟੀ ਦੇ ਨਾਲ ਇਸਲਾਮਾਬਾਦ ਵਿਚ ਗੁਸੈਲ ਰਵਈਆ ਕੀਤਾ। ਪਾਕਿਸਤਾਨ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵਿਚ ਇਕ ਪਾਕਿਸਤਾਨੀ ਸੁਰੱਖਿਆ ਅਧਿਕਾਰੀ ਦੇ ਖਿਲਾਫ਼ ਦੂਤ ਦੇ ਨਾਲ ਗਲਤ ਵਰਤਾਅ ਅਤੇ

ਉਸਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਹੈਕ ਕਰਨ ਦੀ ਕੋਸ਼ਿਸ਼ ਨੂੰ ਲੈ ਕੇ 10 ਜਨਵਰੀ ਨੂੰ ਰਸਮੀ ਸ਼ਿਕਾਇਤ ਦਰਜ ਕਰਾਈ ਸੀ। ਭਾਰਤੀ ਦੂਤਾਵਾਸ ਪਿਛਲੇ ਮਹੀਨੇ ਦੋ ਵਾਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਕੋਲ ਰਸਮੀ ਸ਼ਿਕਾਇਤ ਕਰ ਚੁੱਕਿਆ ਹੈ। ਪਿਛਲੇ ਮਹੀਨੇ ਪਾਕਿਸਤਾਨ ਵਿਚ ਦੂਜੇ ਸਕੱਤਰ (ਸੈਕਿੰਡ ਸਕੱਤਰ) ਦੇ ਘਰ ਦੀ ਬਿਜਲੀ ਨੂੰ ਕੱਟ ਦਿਤਾ ਗਿਆ ਸੀ।  ਐਤਵਾਰ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਸੀ ਕਿਉਂਕਿ ਉਸ ਦੇ ਇਕ ਅਧਿਕਾਰੀ ਵਲੋਂ ਘੰਟੇ ਪੁਲਿਸ ਸਟੇਸ਼ਨ ਵਿਚ ਪੁੱਛਗਿਛ ਹੋਈ ਸੀ।

ਮਹਿਲਾ ਨੇ ਅਧਿਕਾਰੀ 'ਤੇ ਬਾਜ਼ਾਰ ਵਿਚ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਇਲਜ਼ਾਮ ਲਗਾਇਆ ਸੀ। ਪਾਕਿਸਤਾਨ ਦੇ ਅਧਿਕਾਰੀ ਨੇ ਸਰੋਜਿਨੀ ਨਗਰ ਮਾਰਕੀਟ ਵਿਚ ਮਹਿਲਾ ਨੂੰ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਛੂਇਆ ਸੀ।  ਜਿਸ ਦੀ ਉਸਨੇ ਨੇੜੇ ਦੇ ਥਾਣੇ ਵਿਚ ਸ਼ਿਕਾਇਤ ਕੀਤੀ ਸੀ। ਮਹਿਲਾ ਦੇ ਮੁਤਾਬਕ ਉਸ ਅਧਿਕਾਰੀ ਨੇ ਬਾਜ਼ਾਰ ਵਿਚ ਉਸ ਨੂੰ ਗਲਤ ਤਰੀਕੇ ਨਾਲ ਛੂਇਆ ਸੀ।  ਉਥੇ ਹੀ ਕਰਮਚਾਰੀ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਭਾਰੀ ਭੀੜ ਹੋਣ ਦੇ ਕਾਰਨ ਗਲਤੀ ਨਾਲ ਉਸਦਾ ਹੱਥ ਮਹਿਲਾ ਨੂੰ ਛੂਹ ਗਿਆ ਸੀ। ਹਾਲਾਂਕਿ ਅਧਿਕਾਰੀ ਨੇ ਲਿਖਤੀ ਤੌਰ 'ਤੇ ਮੁਆਫ਼ੀ ਮੰਗ ਲਈ ਸੀ।

ਜਿਸ ਦੇ ਨਾਲ ਇਹ ਮਾਮਲਾ ਬੰਦ ਹੋ ਗਿਆ ਸੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਅਧਿਕਾਰੀ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਸਾਹਮਣੇ ਦਰਜ ਕਰਾਏ ਗਏ ਅਪਣੇ ਵਿਰੋਧ ਵਿਚ ਕਿਹਾ ਹੈ ਕਿ ਪਾਕਿਸਤਾਨ ਦੇ ਇਕ ਸੁਰਖਿਆ ਅਧਿਕਾਰੀ ਨੇ ਭਾਰਤੀ ਹਾਈ ਕਮਿਸ਼ਨਰ ਅਤੇ ਡਿਪਟੀ ਹਾਈ ਕਮੀਸ਼ਨਰ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਉਤੇ ਸਖ਼ਤ ਨਜ਼ਰ ਰੱਖੀ ਜਦੋਂ ਉਹ ਇਕ ਵਿਆਹ ਦੇ ਰਿਸੈਪਸ਼ਨ ਵਿਚ ਹਿੱਸਾ ਲੈਣ ਲਈ 4 ਦਸੰਬਰ ਨੂੰ ਹੋਟਲ ਪੁੱਜੇ ਸਨ।

ਭਾਰਤੀ ਪੱਖ ਨੇ ਦੂਜੇ ਸਕੱਤਰ (ਸੈਕਿੰਡ ਸਕੱਤਰ) ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਸ਼ਿਕਾਇਤ ਕੀਤੀ ਹੈ। ਸੈਕਿੰਡ ਸਕੱਤਰ ਦੇ ਇਕ ਰਿਸ਼ਤੇਦਾਰ ਦੇ ਅਕਾਉਂਟ ਨੂੰ ਵੀ ਹੈਕ ਕਰਨ ਦੀ ਕੋਸ਼ਿਸ਼ ਹੋਈਆਂ ਹਨ। ਉਥੇ ਹੀ ਸਕੱਤਰ ਨੂੰ ਫ਼ੇਸਬੁਕ ਤੋਂ ਕਈ ਈਮੇਲ ਮਿਲੇ ਹੈ ਕਿ ਕੋਈ ਅਣਪਛਾਤੇ ਸ਼ਖਸ ਉਨ੍ਹਾਂ ਦੇ ਅਕਾਉਂਟ ਨੂੰ ਲਗਾਤਰ ਲਾਗ-ਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਪਹਿਲਕਾਰ ਨਿਗਰਾਨੀ, ਗੁਪਤ ਅਤੇ ਸ਼ੋਸ਼ਣ ਦੀ ਉਲੰਘਣਾ ਹਨ।