NASA ਨੇ ਕੀਤਾ ਅਪਾਚਰਿਉਨਿਟੀ ਰੋਵਰ ਦੇ ਅੰਤ ਦਾ ਐਲਾਨ
ਅਮਰੀਕਾ ਦੀ ਆਕਾਸ਼ ਏਜੰਸੀ ਨਾਸਾ ਨੇ ਮੰਗਲ ‘ਤੇ ਆਪਣੇ ਅਪਾਚ ਰਿਉਨਿਟੀ ਰੋਵਰ ਮਿਸ਼ਨ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ। ਅਪਾਚ ਰਿਉਨਿਟੀ ਰੋਵਰ ...
ਵਾਸ਼ਿੰਗਟਨ : ਅਮਰੀਕਾ ਦੀ ਆਕਾਸ਼ ਏਜੰਸੀ ਨਾਸਾ ਨੇ ਮੰਗਲ ‘ਤੇ ਆਪਣੇ ਅਪਾਚ ਰਿਉਨਿਟੀ ਰੋਵਰ ਮਿਸ਼ਨ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ। ਅਪਾਚ ਰਿਉਨਿਟੀ ਰੋਵਰ 15 ਸਾਲ ਤੱਕ ਮੰਗਲ ‘ਤੇ ਰਿਹਾ ਹੈ ਸਮਾਚਾਰ ਏਜੰਸੀ ਸਿੰਹੁਆ ਦੇ ਅਨੁਸਾਰ, ਮੰਗਲਵਾਰ ਰਾਤ ਰੋਵਰ ਦੇ ਨਾਲ ਸੰਵਾਦ ਕਰਨ ਦੀ ਆਖਰੀ ਕੋਸ਼ਿਸ਼ ਕੀਤੀ ਗਈ ਪਰ ਇਸ ਵਿਚ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ।
ਇਸ ਤੋਂ ਬਾਅਦ ਨਾਸਾ ਵੱਲੋਂ ਕੈਲੀਫੋਰਨੀਆ ਦੇ ਪਾਸਾਡੇਨਾ ਵਿਚ ਏਜੰਸੀ ਦੀ ਜੇਟ ਪ੍ਰੋਪਲਸ਼ਨ ਪ੍ਰਯੋਗਸ਼ਾਲਾ ਵਿਚ ਇਕ ਪੱਤਰਕਾਰ ਕਾਂਨਫਰੰਸ ਵਿਚ ਬੁੱਧਵਾਰ ਨੂੰ ਇਹ ਐਲਾਨ ਕੀਤਾ ਹੈ। ਰੋਵਰ ਨੇ ਪਿੱਛਲੀ ਵਾਰ 10 ਜੂਨ 2018 ਨੂੰ ਧਰਤੀ ਦੇ ਨਾਲ ਸੰਚਾਰ ਕੀਤਾ ਸੀ । ਇਸ ਤੋਂ ਬਾਅਦ ਗ੍ਰਹਿ ਉੱਤੇ ਆਏ ਰੇਤਲੇ ਤੂਫਾਨ ਦੇ ਕਾਰਨ ਸੌਰ ਊਰਜਾ ਸੰਚਾਲਿਤ ਰੋਵਰ ਨਾਲ ਸੰਪਰਕ ਟੁੱਟ ਗਿਆ ਅਤੇ ਲਗਪਗ ਅੱਠ ਮਹੀਨੇ ਤੱਕ ਇਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਮਿਸ਼ਨ ਦੀ ਟੀਮ ਅਨੁਸਾਰ, ਅਜਿਹੀ ਸੰਭਾਵਨਾ ਹੈ ਕਿ ਅਪਾਚ ਰਿਉਨਿਟੀ ਰੋਵਰ ਨੇ ਊਰਜਾ ਦੀ ਕਮੀ ਦੇ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ। ਟੀਮ ਦੇ ਮੈਬਰਾਂ ਨੇ ਹਾਲਾਂਕਿ ਰੋਵਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਾ ਮਿਲਣ ‘ਤੇ ਇਸਨੂੰ ਮ੍ਰਿਤਕ ਐਲਾਨਣ ਦਾ ਫੈਸਲਾ ਕੀਤਾ ਗਿਆ। ਅਪਾਚ ਰਿਉਨਿਟੀ ਦੇ ਪ੍ਰੋਜੇਕਟ ਮੈਨੇਜਰ ਜਾਨ ਕੱਲਾਸ ਨੇ ਕਿਹਾ, ਗੁਡਬਾਏ ਕਹਿਣਾ ਔਖਾ ਹੈ
ਪਰ ਸਮਾਂ ਆ ਗਿਆ ਹੈ। ਇਸਨੇ ਇਨ੍ਹੇ ਸਾਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸਦੇ ਕਾਰਨ ਇੱਕ ਦਿਨ ਆਵੇਗਾ ਜਦੋਂ ਸਾਡੇ ਆਕਾਸ਼ ਯਾਤਰੀ ਮੰਗਲ ਦੀ ਸਤ੍ਹਾ ਉੱਤੇ ਚੱਲ ਸਕਣਗੇ।