'ਵਿਦੇਸ਼ੀਆਂ ਨਾਲ ਸਰੀਰਕ ਸਬੰਧ ਨਾ ਬਣਾਉਣ ਰੂਸੀ ਔਰਤਾਂ'

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ੀਫ਼ਾ ਵਰਲਡ ਕਪ-2018 ਰੂਸ 'ਚ ਸ਼ੁਰੂ ਹੋ ਚੁੱਕਾ ਹੈ। ਫ਼ੁਟਬਾਲ ਦੇ ਇਹ ਮਹਾਂਕੁੰਭ ਵਿਚਕਾਰ ਰੂਸ ਦੀ ਇਕ ਮਹਿਲਾ ਸੰਸਦ ਮੈਂਬਰ.....

Russian Girls

ਮਾਸਕੋ,  : ਫ਼ੀਫ਼ਾ ਵਰਲਡ ਕਪ-2018 ਰੂਸ 'ਚ ਸ਼ੁਰੂ ਹੋ ਚੁੱਕਾ ਹੈ। ਫ਼ੁਟਬਾਲ ਦੇ ਇਹ ਮਹਾਂਕੁੰਭ ਵਿਚਕਾਰ ਰੂਸ ਦੀ ਇਕ ਮਹਿਲਾ ਸੰਸਦ ਮੈਂਬਰ ਦਾ ਅਜੀਬੋ-ਗ਼ਰੀਬ ਬਿਆਨ ਸਾਹਮਣੇ ਆਇਆ ਹੈ। ਸੰਸਦ ਮੈਂਬਰ ਨੇ ਔਰਤਾਂ ਨੂੰ ਸਲਾਹ ਦਿਤੀ ਹੈ ਕਿ ਉਹ ਗ਼ੈਰ-ਗੋਰੇ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਚਣ। ਉਨ੍ਹਾਂ ਨੇ ਇਹ ਸਲਾਹ ਇਕ ਸਵਾਲ ਦੇ ਜਵਾਬ 'ਚ ਦਿਤੀ, ਜਿਸ 'ਚ ਉਨ੍ਹਾਂ ਤੋਂ 1980 ਦੀਆਂ ਮਾਸਕੋ ਖੇਡਾਂ ਅਤੇ ਉਲੰਪਿਕ ਚਿਲਡਰਨ ਬਾਰੇ ਪੁਛਿਆ ਗਿਆ ਸੀ।

ਦਰਅਸਲ 1980 ਦੌਰਾਨ ਰੂਸ 'ਚ ਗਰਭ ਨਿਰੋਧਕ ਬਾਰੇ ਜਾਗਰੂਕਤਾ ਬਹੁਤ ਘੱਟ ਸੀ। 'ਉਲੰਪਿਕ ਚਿਲਡਰਨ' ਸ਼ਬਦ ਉਨ੍ਹਾਂ ਬੱਚਿਆਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਦਾ ਜਨਮ ਮਾਸਕੋ ਖੇਡਾਂ ਦੌਰਾਨ ਸਥਾਨਕ ਔਰਤਾਂ ਅਤੇ ਅਫ਼ਰੀਕੀ, ਲੈਟਿਨ ਅਮਰੀਕਾ ਜਾਂ ਏਸ਼ੀਆ ਦੇ ਹੋਰ ਦੇਸ਼ਾਂ ਤੋਂ ਆਏ ਮਰਦਾਂ ਨਾਲ ਰਿਸ਼ਤੇ ਬਣਾਉਣ ਕਾਰਨ ਹੋਇਆ। ਇਨ੍ਹਾਂ ਬੱਚਿਆਂ ਨੂੰ ਰੂਸ 'ਚ ਬਹੁਤ ਜ਼ਿਆਦਾ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸੋਵੀਅਤ ਸੰਘ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਬੱਚਿਆਂ ਦੀਆਂ ਪੀੜ੍ਹੀਆਂ ਨੂੰ ਵੀ ਭੇਦਭਾਵ ਦੇ ਦਰਦ ਤੋਂ ਗੁਜ਼ਰਨਾ ਪਿਆ ਸੀ।

ਇਸੇ ਸਥਿਤੀ ਨੂੰ ਆਧਾਰ ਬਣਾਉਂਦਿਆਂ ਰੂਸ ਦੀ ਮਹਿਲਾ ਸਾਂਸਦ ਅਤੇ ਪਰਿਵਾਰ, ਔਰਤ ਤੇ ਬੱਚਿਆਂ ਲਈ ਸੰਸਦੀ ਕਮੇਟੀ ਪ੍ਰਧਾਨ ਤਮਾਰਾ ਪਲੈਟੇਨੋਵਾ ਨੇ ਰੂਸੀ ਔਰਤਾਂ ਨੂੰ ਫ਼ੀਫ਼ਾ ਵਰਲਡ ਕਪ ਦੌਰਾਨ ਬਾਹਰੋਂ ਆਏ ਵਿਅਕਤੀਆਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਨਾਲ ਸਰੀਰਕ ਦੂਰੀ ਬਣਾਏ ਰੱਖਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਸਾਡੇ (ਰੂਸੀ ਮਾਂ-ਪਿਉ) ਬੱਚਿਆਂ ਨੂੰ ਜਨਮ ਦੇਣਾ ਚਾਹੀਦਾ ਹੈ। ਮਿਕਸਡ ਬ੍ਰੀਡ ਦੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। (ਪੀਟੀਆਈ)