ਅਮਰੀਕਾ ਸਰਹੱਦ 'ਤੇ 6 ਸਾਲਾ ਭਾਰਤੀ ਬੱਚੀ ਮਰੀ ਪਿਆਸੀ, ਮਾਂ ਲੱਭਦੀ ਰਹੀ ਪਾਣੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ਵਿਚ ਇਕ 6 ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ...

Arizona desert

ਵਾਸ਼ਿੰਗਟਨ: ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ਵਿਚ ਇਕ 6 ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਅਤੇ ਉਸ ਦੀ ਪਛਾਣ ਗੁਰਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ। ਭਾਰਤੀ ਮੂਲ ਦੀ ਬੱਚੀ ਦੀ ਮਾਂ ਜਦ ਪਾਣੀ ਲੱਭਣ ਲਈ ਬਾਹਰ ਗਈ ਤਾਂ ਉਸੇ ਦੌਰਾਨ ਬੱਚੀ ਦੀ ਮੌਤ ਹੋ ਗਈ। ਯੂਐਸ ਬਾਰਡਰ ਪੈਟਰੋਲਿੰਗ ਟੀਮ ਦੇ ਮੈਡੀਕਲ ਅਧਿਕਾਰੀ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪ੍ਰਵਾਸੀ ਸੰਕਟ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਯੂਐਸ ਬਾਰਡਰ ਪੈਟਰੋਲਿੰਗ ਟੀਮ ਮੁਤਾਬਿਕ, ਬੱਚੀ ਕੁਝ ਦਿਨਾਂ ਬਾਅਦ ਹੀ ਅਪਣਆ 7ਵਾਂ ਜਨਮ ਦਿਨ ਮਨਾਉਣ ਵਾਲੀ ਸੀ।

ਐਰੀਜੋਨਾ ਰੈਗਿਸਤਾਨ ਵਿਚ ਇਸ ਸਮੇਂ ਬਹੁਤ ਗਰਮੀ ਹੈ। ਬੁੱਧਵਾਰ ਨੂੰ ਖੇਤਰ ਦਾ ਤਾਪਮਾਨ 42 ਡਿਗਰੀ ਪੁੱਜ ਗਿਆ ਸੀ। ਬੱਚੀ ਅਪਣੀ ਮਾਂ ਨਾਲ ਪ੍ਰਵਾਸੀਆਂ ਦੇ ਕੈਂਪ ਵਿਚ ਸੀ ਅਤੇ ਉਸ ਨੂੰ ਲੂ ਲੱਗ ਗਈ ਸੀ। ਜਦ ਬੱਚੀ ਟੀਮਾਂ ਪਾਣੀ ਲੈਣ ਗਈ ਤਾਂ ਬੱਚੀ ਦੀ ਮੌਤ ਹੋ ਗਈ। ਅਮਰੀਕਾ ਵਿਚ ਪ੍ਰਵਾਸੀ ਸੰਕਟ ਨੂੰ ਲੈ ਕੇ ਬਹਿਸ ਜਾਰੀ ਹੈ। ਐਰੀਜ਼ੋਨਾ ਵਿਚ ਇਹ ਦੂਜੇ ਪ੍ਰਵਾਸੀ ਬੱਚੇ ਦੀ ਮੌਤ ਹੈ। ਇਸ ਖੇਤਰ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਬਾਰਡਰ ਪਾਰ ਕਰਨ ਲਈ ਪੁੱਜਦੇ ਹਨ ਅਤੇ ਗਰਮੀ ਤੇ ਲੂ ਉਨ੍ਹਾਂ ਲਈ ਵੱਡੀ ਚਿਤਾਵਨੀ ਬਣ ਜਾਂਦੇ ਹਨ।

ਅਮਰੀਕਾ-ਮੈਕਸੀਕੋ ਸਰਹੱਦ ਨੂੰ ਪਾਰ ਕਰਕੇ ਅਮਰੀਕਾ ‘ਚ ਰੋਜ਼ਗਾਰ ਲਈ ਵੱਡੀ ਗਿਣਤੀ ਵਿਚ ਲੋਕ ਇਸੇ ਰਸਤੇ ਤੋਂ ਆਉਂਦੇ ਹਨ। ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਮੈਕਸੀਕੇ ਵਿਚ ਰਹਿਣ ਵਾਲ ਭਾਰਤਾਂ ਦੇ ਅਮਰੀਕਾ ਵਿਚ ਦਾਖਲ ਹੋਣ ਦੀਆਂ ਘਟਨਾਵਾਂ ਵਧ ਰਹੀਆ ਹਨ। ਅਧਿਕਾਰੀਆਂ ਨੇ ਦੱਸਿਆ ਕਿ 5 ਹੋਰ ਭਾਰਤੀ ਨਾਗਰਿਕਾਂ ਨਾਲ ਬੱਚੀ ਅਤੇ ਉਸ਼ ਦੀ ਮਾਂ ਅਮਰੀਕਾ ਵਿਚ ਆਉਣ ਲਈ ਅੱਗੇ ਵਧ ਰਹੇ ਸਨ। ਉਨ੍ਹਾਂ ਨੂੰ ਸਤਕਰਾਂ ਦੀ ਇਕ ਟੀਮ ਨੇ ਲਿਊਕਵਿਲੇ ਤੋਂ 27 ਕਿਲੋਮੀਟਰ ਦੂਰ ਛੱਡ ਦਿੱਤਾ ਸੀ। ਕੁਝ ਦੂਰ ਤੱਕ ਚੱਲਣ ਮਗਰੋਂ ਬੱਚੀ ਦੀ ਮਾਂ ਇਕ ਹੋਰ ਔਰਤ ਨਾਲ ਪਾਣੀ ਲੈਣ ਗਈ ਸੀ ਪਰ ਇਸ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ।